03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਰਾਮਗੜ੍ਹ ਟੀ. ਬੀ. ਆਰ. ਐਲ. ਰੇਂਜ 'ਚ 31 ਮਈ ਨੂੰ ਟੈੱਸਟ ਕੀਤਾ ਜਾਵੇਗਾ ਉੱਚ ਸਮਰੱਥਾ ਵਾਲਾ ਬੰਬ

Ad Position 21
No active advertisement
ਅਜੀਤ ਡੈਸਕ 29-05-2026
ਪੰਚਕੂਲਾ, 28 ਮਈ (ਕਪਿਲ)- ਪੰਚਕੂਲਾ ਦੇ ਰਾਮਗੜ੍ਹ ਸਥਿਤ ਟੀ. ਬੀ. ਆਰ. ਐਲ. ਰੇਂਜ 'ਚ 31 ਮਈ ਨੂੰ ਉੱਚ ਸਮਰੱਥਾ ਵਾਲੇ ਬੰਬ ਦਾ ਟੈੱਸਟ ਕੀਤਾ ਜਾਵੇਗਾ | ਇਸ ਸੰਬੰਧੀ ਟੀ. ਬੀ. ਆਰ. ਐਲ. ਵਲੋਂ ਐਡਵਾਈਜ਼ਰੀ ਜਾਰੀ ਕਰਦੇ ਹੋਏ ਸਥਾਨਕ ਪ੍ਰਸ਼ਾਸਨ ਤੇ ਆਸ-ਪਾਸ ਦੇ ਪਿੰਡਾਂ ਨੂੰ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ | ਜਾਣਕਾਰੀ ਅਨੁਸਾਰ ਇਹ ਟੈਸਟ ਸਵੇਰੇ 10.30 ਵਜੇ ਤੋਂ ਲੈ ਕੇ ਦੁਪਹਿਰ ਦੇ 12.30 ਵਜੇ ਤੱਕ ਭਾਰਤੀ ਵਾਯੂ ਸੈਨਾ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ | ਟੀ. ਬੀ. ਆਰ. ਐਲ. ਵਲੋਂ ਜਾਰੀ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਧਮਾਕੇ ਦੌਰਾਨ ਨਿਕਲਣ ਵਾਲੇ ਕਣ ਅਸਮਾਨ 'ਚ ਕਰੀਬ ਡੇਢ ਕਿੱਲੋਮੀਟਰ ਦੀ ਉੱਚਾਈ ਤੱਕ ਤੇ ਜ਼ਮੀਨ 'ਤੇ ਲਗਭਗ ਦੋ ਕਿੱਲੋਮੀਟਰ ਦੇ ਦਾਇਰੇ 'ਚ ਫੈਲ ਸਕਦੇ ਹਨ | ਇਸ ਕਾਰਨ ਪਿੰਡ ਭਾਨੰੂ ਤੇ ਪਿੰਡ ਬਿੱਲਾ ਨੂੰ ਸਪਲਿੰਟਰ ਖ਼ਤਰਾ ਖੇਤਰ 'ਚ ਸ਼ਾਮਿਲ ਕੀਤਾ ਗਿਆ ਹੈ | ਐਡਵਾਈਜ਼ਰੀ ਤਹਿਤ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸੰਬੰਧਿਤ ਪਿੰਡਾਂ ਦੇ ਲੋਕਾਂ ਨੂੰ ਨਿਰਧਾਰਤ ਸਮੇਂ ਦੌਰਾਨ ਘਰਾਂ ਅੰਦਰ ਰਹਿਣ ਲਈ ਜਾਗਰੂਕ ਕੀਤਾ ਜਾਵੇੇ | ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ 'ਤੇ ਧਿਆਨ ਨਾ ਦੇਣ ਤੇ ਸੁਰੱਖਿਆ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ |

Ad Position 22
No active advertisement
ਪਿਛਲੀ ਖ਼ਬਰ ਉਸਾਰੀ ਅਧੀਨ ਮਕਾਨ ਦੀ ਛੱਤ ਤੋਂ ਚੌਕੀਦਾਰ ਦੀ ਲਾਸ਼ ਮਿਲਣ ਕਰਕੇ ਇਲਾਕੇ 'ਚ ਫੈਲੀ ਸਨਸਨੀ ਅਗਲੀ ਖ਼ਬਰ ਗਲਤ ਕੰਮਾਂ ਲਈ ਤਾਂਤਰਿਕ ਵਿਦਿਆ 'ਚ ਸਾਥ ਦੇਣ ਤੋਂ ਇਨਕਾਰ ਕਰਨ 'ਤੇ ਕੀਤੀ ਗੋਲੀਬਾਰੀ
Ad Position 24
No active advertisement