22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਔਰਤ ਦੁਕਾਨਦਾਰ ਨਾਲ ਛੇੜਛਾੜ ਤੋਂ ਬਾਅਦ ਪਰਿਵਾਰ 'ਤੇ ਹਮਲਾ <br/>

Ad Position 21
No active advertisement
ਅਜੀਤ ਡੈਸਕ 14-06-2026
ਜ਼ੀਰਕਪੁਰ, 13 ਜੂਨ (ਮਨਿੰਦਰ ਸਿੰਘ)-ਸ਼ਹਿਰ ਦੇ ਮਾਇਆ ਗਾਰਡਨ ਇਲਾਕੇ 'ਚ ਇਕ ਔਰਤ ਨਾਲ ਛੇੜਛਾੜ ਅਤੇ ਬਾਅਦ 'ਚ ਪਰਿਵਾਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ | ਪੁਲਿਸ ਇਸ ਮਾਮਲੇ 'ਚ ਫ਼ਰਾਰ ਚੱਲ ਰਹੇ ਹੋਰਨਾਂ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਸਮੀਨਾ ਬੇਗਮ ਵਾਸੀ ਮਾਇਆ ਗਾਰਡਨ ਦੇ ਪਿੱਛੇ ਬਣੀਆਂ ਝੁੱਗੀਆਂ ਨੇ ਦੋਸ਼ ਲਗਾਇਆ ਕਿ 9 ਜੂਨ ਦੀ ਦੁਪਹਿਰ ਨੂੰ ਜੋਨੀ ਨਾਮਕ ਇਕ ਨੌਜਵਾਨ ਉਸ ਦੀ ਕਰਿਆਨੇ ਦੀ ਦੁਕਾਨ 'ਤੇ ਸਾਮਾਨ ਖ਼ਰੀਦਣ ਲਈ ਆਇਆ ਸੀ | ਇਸੇ ਦੌਰਾਨ ਮੁਲਜ਼ਮ ਨੇ ਉਸ ਦਾ ਹੱਥ ਫੜ੍ਹ ਲਿਆ ਅਤੇ ਬਦਸਲੂਕੀ ਕਰਦਿਆਂ ਛੇੜਛਾੜ ਕੀਤੀ | ਜਦੋਂ ਉਸ ਨੇ ਰੌਲਾ ਪਾਇਆ, ਤਾਂ ਉਸ ਦਾ ਪਤੀ ਅਤੇ ਹੋਰ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ, ਜਿਸ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ | ਦੋਸ਼ ਹੈ ਕਿ ਜੋਨੀ ਕੁਝ ਸਮੇਂ ਬਾਅਦ ਆਪਣੇ ਸਾਥੀਆਂ ਨਾਲ ਵਾਪਸ ਆਇਆ ਤੇ ਪਰਿਵਾਰ 'ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ | ਹਮਲੇ 'ਚ ਉਸ ਦੀ ਭੈਣ ਸਬੀਨਾ ਦੀਆਂ ਦੋਵੇਂ ਬਾਂਹਾਂ ਟੁੱਟ ਗਈਆਂ ਤੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਈ | ਜ਼ਖਮੀ ਔਰਤ ਨੂੰ ਇਲਾਜ ਲਈ ਜ਼ੀਰਕਪੁਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ | ਇਸ ਹਮਲੇ ਦੌਰਾਨ ਪਰਿਵਾਰ ਦੇ ਹੋਰ ਮੈਂਬਰ ਵੀ ਜ਼ਖਮੀ ਹੋਏ ਹਨ | ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਜੋਨੀ ਤੇ ਮਨੋਜ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ, ਜਦਕਿ ਹੋਰਨਾਂ ਮੁਲਜ਼ਮਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ ਵਿਖੇ ਸਾਲੇ ਵਲੋਂ ਜੀਜੇ ਦੀ ਹੱਤਿਆ <br/> ਅਗਲੀ ਖ਼ਬਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਹਫ਼ਤਾ ਭਰ ਮੌਸਮ ਰਹੇਗਾ ਸਾਫ਼ ਅਤੇ ਖੁਸ਼ਕ
Ad Position 24