03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਕਜਹੇੜੀ ਦੇ ਦੋ ਹੋਟਲਾਂ ਖ਼ਿਲਾਫ਼ ਪੁਲਿਸ ਦੀ ਕਾਰਵਾਈ, ਰਿਕਾਰਡ ’ਚ ਗੜਬੜੀਆਂ ਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਆਈ ਸਾਹਮਣੇ

Ad Position 21
No active advertisement
ਅਜੀਤ ਡੈਸਕ 04-07-2026
ਚੰਡੀਗੜ੍ਹ, 3 ਜੁਲਾਈ (ਕਪਿਲ ਵਧਵਾ)– ਕਜਹੇੜੀ ਖੇਤਰ ਦੇ ਦੋ ਹੋਟਲਾਂ ਵਿਚ ਰਿਕਾਰਡ ਸੰਭਾਲਣ ਅਤੇ ਸੁਰੱਖਿਆ ਨਿਯਮਾਂ ਦੀਆਂ ਖ਼ਾਮੀਆਂ ਮਿਲਣ ਤੋਂ ਬਾਅਦ ਥਾਣਾ ਸੈਕਟਰ-36 ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 223 ਤਹਿਤ ਕੇਸ ਦਰਜ ਕੀਤੇ ਹਨ। ਪਹਿਲੇ ਮਾਮਲੇ ਵਿਚ ਏ.ਐੱਸ.ਆਈ. ਅਸ਼ੋਕ ਕੁਮਾਰ ਦੀ ਸ਼ਿਕਾਇਤ ’ਤੇ ਹੋਟਲ ਪਰਪਲ ਵਿਊ ਦੇ ਮਾਲਕ ਰਾਮੂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਜਾਂਚ ਦੌਰਾਨ ਹੋਟਲ ਵਿਚ ਠਹਿਰੀ ਇਕ ਮਹਿਲਾ ਦੀ ਐਂਟਰੀ ਰਜਿਸਟਰ ਵਿਚ ਦਰਜ ਨਹੀਂ ਮਿਲੀ ਅਤੇ ਨਾ ਹੀ ਉਸ ਦਾ ਕੋਈ ਪਛਾਣ ਪੱਤਰ ਰਿਕਾਰਡ ਵਿਚ ਮੌਜੂਦ ਸੀ। ਦੂਜੇ ਮਾਮਲੇ ਵਿਚ ਐੱਸ.ਆਈ. ਸਤੀਸ਼ ਕੁਮਾਰ ਦੀ ਸ਼ਿਕਾਇਤ ’ਤੇ ਹੋਟਲ ਬੂਮ ਸ਼ੰਕਰ ਰੀਜੈਂਸੀ ਦੇ ਮੈਨੇਜਰ ਪਰਵੀਨ ਅਤੇ ਮਾਲਕ ਕਪਿਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਹੋਟਲ ਦੇ ਰਜਿਸਟਰ ਵਿਚ ਕਮਰਾ ਨੰਬਰ 101 ਦੀ ਐਂਟਰੀ ਦਰਜ ਸੀ, ਪਰ ਕਮਰਾ ਖ਼ਾਲੀ ਮਿਲਿਆ। ਇਸ ਤੋਂ ਇਲਾਵਾ ਹੋਟਲ ਵਿਚ ਫਾਇਰ ਸੇਫ਼ਟੀ ਦੇ ਪ੍ਰਬੰਧ ਨਹੀਂ ਮਿਲੇ ਅਤੇ ਸਿਰਫ਼ ਇਕ ਹੀ ਦਾਖਲਾ ਅਤੇ ਨਿਕਾਸ ਗੇਟ ਹੋਣ ਕਾਰਨ ਮਹਿਮਾਨਾਂ ਦੀ ਸੁਰੱਖਿਆ ਨੂੰ ਖ਼ਤਰਾ ਪਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਟਾਟਾ ਪਾਵਰ ਨੇ ਪੰਜਾਬ ਵਿਚ ‘ਘਰ-ਘਰ ਸੋਲਰ’ ਮੁਹਿੰਮ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂ ’ਤੇ 22.55 ਲੱਖ ਦੀ ਠੱਗੀ, ਚੰਡੀਗੜ੍ਹ ਦੇ ਦੋ ਇਮੀਗ੍ਰੇਸ਼ਨ ਸਲਾਹਕਾਰਾਂ ਖ਼ਿਲਾਫ਼ ਐੱਫ. ਆਈ. ਆਰ ਦਰਜ
Ad Position 24
No active advertisement