03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮੁੜ ਫਸੀ ਜਾਮ ’ਚ ਐਂਬੂਲੈਂਸ, ਰਾਹ ਆਸਾਨ ਬਣਾਉਣ ਲਈ ਨਹੀਂ ਚੁਕਿਆ ਕੋਈ ਕਦਮ

Ad Position 21
No active advertisement
ਅਜੀਤ ਡੈਸਕ 05-07-2026
ਡੇਰਾਬੱਸੀ, 4 ਜੁਲਾਈ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ ‘ਤੇ ਵਸੇ ਸ਼ਹਿਰ ਡੇਰਾਬੱਸੀ ਤੋਂ ਜ਼ੀਰਕਪੁਰ ਤੱਕ ਲੱਗਦੇ ਜਾਮ ‘ਚ ਅੱਜ ਮੁੜ ਮਰੀਜ਼ ਨੂੰ ਲੈ ਕੇ ਜਾ ਰਹੀ ਇਕ ਐਂਬੂਲੈਂਸ ਫਸ ਗਈ। ਜਿਥੇ ਮਰੀਜ਼ ਦੀ ਜਾਨ ਬਚਾਉਣ ਲਈ ਇਕ-ਇਕ ਪਲ ਕੀਮਤੀ ਹੁੰਦਾ ਹੈ, ਉਥੇ ਐਂਬੂਲੈਂਸ ਜਾਮ ਕਾਰਨ ਅੱਗੇ ਨਹੀਂ ਵਧ ਸਕੀ। ਇਸ ਮਸਲੇ ਦੇ ਹੱਲ ਲਈ ਨਾ ਤਾਂ ਸਰਕਾਰ ਕੋਈ ਕਦਮ ਚੁੱਕ ਰਹੀ ਹੈ ਤੇ ਨਾ ਹੀ ਡੇਰਾਬੱਸੀ ਪ੍ਰਸ਼ਾਸਨ ਕੋਈ ਯਤਨ ਕਰ ਰਿਹਾ ਹੈ। ਸੜਕ ‘ਤੇ ਲੱਗਦੇ ਜਾਮ ਨੂੰ ਕਾਬੂ ਕਰਨ ਲਈ ਗਿਣਤੀ ਦੇ ਟ੍ਰੈਫ਼ਿਕ ਪੁਲਿਸ ਕਰਮੀ ਵੀ ਨਾਕਾਫ਼ੀ ਸਾਬਿਤ ਹੁੰਦੇ ਹਨ। ਜ਼ਮੀਨੀ ਹਕੀਕਤ ਇਹ ਹੈ ਕਿ ਇੰਨੇ ਟ੍ਰੈਫ਼ਿਕ ਕੰਟਰੋਲ ਕਰਨ ਵਾਲੇ ਪੁਲਿਸ ਕਰਮੀ ਨਹੀਂ ਹਨ, ਜਿੰਨੇ ਖੇਤਰ ‘ਚ ਜਾਮ ਵਾਲੇ ਪੁਆਇੰਟ ਹਨ। ਅਜਿਹੇ ‘ਚ ਕਿਵੇਂ ਇਸ ਸਮੱਸਿਆ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਟ੍ਰੈਫ਼ਿਕ ਪੁਲਿਸ ਕੋਲ ਸਾਧਨਾਂ ਦੀ ਘਾਟ ਤੇ ਟੋਲ ਟੈਕਸ ਵਸੂਲ ਕਰਨ ਵਾਲੀ ਕੰਪਨੀ ਵਲੋਂ ਵਰਤੀ ਜਾਂਦੀ ਲਾਪ੍ਰਵਾਹੀ ਵੀ ਇਸ ਦਾ ਵੱਡਾ ਕਾਰਨ ਹੈ। ਇਸ ਦੇ ਨਾਲ ਹੀ ਆਬਾਦੀ ਦੇ ਨਾਲ ਵਾਹਨਾਂ ਦੀ ਗਿਣਤੀ ‘ਚ ਵੀ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ, ਜੋ ਕਿ ਛੋਟੀ ਜਿਹੀ ਖਾਮੀ ਦੇ ਚਲਦਿਆਂ ਵੱਡੇ ਜਾਮ ਦਾ ਕਾਰਨ ਬਣ ਜਾਂਦਾ ਹੈ। ਇਸ ਸੜਕ ‘ਤੇ ਲੱਗਦੇ ਜਾਮ ‘ਚ ਇਕੱਲੀ ਐਂਬੂਲੈਂਸ ਹੀ ਨਹੀਂ, ਸਗੋਂ ਹਜ਼ਾਰਾਂ ਵਾਹਨ ਫਸ ਜਾਂਦੇ ਹਨ। ਅੱਜ ਡੇਰਾਬੱਸੀ ਪੁਲ ਤੋਂ ਲੈ ਕੇ ਰੇਲਵੇ ਫਲਾਈ ਓਵਰ ਤੱਕ ਲੱਗੇ ਜਾਮ ‘ਚ ਮੁੜ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਫਸ ਗਈ। ਇਸ ਦੌਰਾਨ ਐਂਬੂਲੈਂਸ ਦਾ ਸਾਈਰਨ ਵਾਹਨਾਂ ਦੇ ਰੌਲੇ ‘ਚ ਦਬਦਾ ਨਜ਼ਰ ਆਇਆ। ਐਂਬੂਲੈਂਸ ਚਾਲਕ ਰੇਲਵੇ ਫਲਾਈ ਓਵਰ ‘ਤੇ ਕਾਫੀ ਦੇਰ ਤੱਕ ਫਸਿਆ ਰਿਹਾ। ਇਹ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ, ਪਰ ਕਾਗਜ਼ਾਂ ‘ਚ ਇਸ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰਨ ਤੋਂ ਇਲਾਵਾ ਜ਼ਮੀਨੀ ਪੱਧਰ ‘ਤੇ ਕੋਈ ਕਦਮ ਨਹੀਂ ਚੁੱਕਿਆ ਗਿਆ। ਮੁੱਖ ਸੜਕ ‘ਤੇ ਪਿੰਡ ਭਾਂਖਰਪੁਰ ਕੋਲ ਫਲਾਈ ਓਵਰ ਦੇ ਚਲਦੇ ਕੰਮ, ਟੁੱਟੀ ਸੜਕ ਤੇ ਫਲਾਈ ਓਵਰ ‘ਤੇ ਉਤਰਦੇ ਵਾਹਨਾਂ ਵਾਲੇ ਕੱਟ ਕਾਰਨ ਅਕਸਰ ਡੇਰਾਬੱਸੀ ਵਿਖੇ ਜਾਮ ਲੱਗਿਆ ਰਹਿੰਦਾ ਹੈ। ਲੋਕਾਂ ਨੇ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਐਂਬੂਲੈਂਸ ਦਾ ਸਫ਼ਰ ਆਸਾਨ ਕਰਨ ਵਾਲੇ ਪਾਸੇ ਧਿਆਨ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ‘ਸੇਫ਼ ਪੰਜਾਬ’ ਗੁਪਤ ਵਾਟਸਐਪ ਹੈਲਪ ਲਾਈਨ ਰਾਹੀਂ ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 21900 ਤੋ... ਅਗਲੀ ਖ਼ਬਰ ‘ਸੱਥ’ ਨੇ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਨੂੰ ਬੀ. ਏ. ਤੇ ਐਮ. ਏ. ਦਾ ਨਤੀਜਾ ਐਲਾਨਣ ਲਈ ਦਿੱਤਾ ਮੰਗ-ਪੱਤਰ
Ad Position 24
No active advertisement