03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

‘ਸੱਥ’ ਨੇ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਨੂੰ ਬੀ. ਏ. ਤੇ ਐਮ. ਏ. ਦਾ ਨਤੀਜਾ ਐਲਾਨਣ ਲਈ ਦਿੱਤਾ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 05-07-2026
ਚੰਡੀਗੜ੍ਹ, 4 ਜੁਲਾਈ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਪੰਜਾਬ ਯੂਨੀਵਰਸਿਟੀ ਨੂੰ ਇਕ ਮੰਗ ਪੱਤਰ ਸੌਂਪਿਆ। ਜਿਸ ਵਿਚ ਬੀ. ਏ. (ਐਡੀਸ਼ਨਲ) ਤੇ ਐਮ. ਏ. (ਆਖਰੀ ਸਾਲ) ਦੇ ਵਿਦਿਆਰਥੀਆਂ ਦੇ ਸਕੂਲ ਅਧਿਆਪ ਭਰਤੀ–2026 ਦੇ ਮੱਦੇਨਜ਼ਰ ਨਤੀਜੇ ਫੌਰਨ ਐਲਾਨਣ ਦੀ ਬੇਨਤੀ ਕੀਤੀ। ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲਗਭਗ ਦਸ ਸਾਲਾਂ ਬਾਅਦ ਸਕੂਲ ਲੈਕਚਰਾਰ ਦੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਜੋ ਸੂਬੇ ਦੇ ਹਜ਼ਾਰਾਂ ਯੋਗ ਤੇ ਮਿਹਨਤੀ ਨੌਜਵਾਨਾਂ ਲਈ ਇਕ ਵੱਡਾ ਅਤੇ ਮਹੱਤਵਪੂਰਨ ਮੌਕਾ ਹੈ। ਇਸ ਭਰਤੀ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 30 ਜੁਲਾਈ ਨਿਰਧਾਰਤ ਕੀਤੀ ਗਈ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਹਜ਼ਾਰਾਂ ਉਮੀਦਵਾਰਾਂ ਨੇ ਆਪਣੀ ਲਾਜ਼ਮੀ ਯੋਗਤਾ ਪੂਰੀ ਕਰਨ ਲਈ ਬੀ. ਏ. (ਐਡੀਸ਼ਨਲ) ਤੇ ਐਮ. ਏ. (ਆਖਰੀ ਸਾਲ) ਦੀਆਂ ਪ੍ਰੀਖਿਆਵਾਂ ਦਿੱਤੀਆਂ ਹਨ। ਭਰਤੀ ਨਿਯਮਾਂ ਅਨੁਸਾਰ ਅਰਜ਼ੀ ਦੇਣ ਲਈ ਨਤੀਜੇ ਦਾ ਘੋਸ਼ਿਤ ਹੋਣਾ ਲਾਜ਼ਮੀ ਹੈ। ਹਾਲਾਂਕਿ ਪ੍ਰੀਖਿਆਵਾਂ ਸਮਾਪਤ ਹੋ ਚੁੱਕੀਆਂ ਹਨ, ਪਰ ਨਤੀਜੇ ਅਜੇ ਤੱਕ ਜਾਰੀ ਨਹੀਂ ਕੀਤੇ ਗਏ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੇਕਰ ਨਤੀਜੇ ਸਮੇਂ ਸਿਰ ਘੋਸ਼ਿਤ ਨਾ ਹੋਏ ਤਾਂ ਹਜ਼ਾਰਾਂ ਯੋਗ ਵਿਦਿਆਰਥੀ ਆਪਣੀ ਗਲਤੀ ਤੋਂ ਬਿਨਾਂ ਇਸ ਭਰਤੀ ਪ੍ਰਕਿਰਿਆ ਤੋਂ ਵਾਂਝੇ ਰਹਿ ਸਕਦੇ ਹਨ, ਜਿਸ ਨਾਲ ਉਨ੍ਹਾਂ ਦੇ ਕਰੀਅਰ ਤੇ ਭਵਿੱਖ ’ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ। ਇਸ ਲਈ ਜਥੇਬੰਦੀ ‘ਸੱਥ’ ਨੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਨੂੰ ਅਪੀਲ ਕੀਤੀ ਹੈ ਕਿ ਵਿਦਿਆਰਥੀਆਂ ਦੇ ਹਿੱਤਾਂ ਅਤੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਬੀ.ਏ. (ਐਡੀਸ਼ਨਲ) ਅਤੇ ਐਮ.ਏ. ਦੇ ਨਤੀਜੇ 30 ਜੁਲਾਈ 2026 ਤੋਂ ਪਹਿਲਾਂ ਜਲਦ ਤੋਂ ਜਲਦ ਘੋਸ਼ਿਤ ਕੀਤੇ ਜਾਣ, ਤਾਂ ਜੋ ਸਾਰੇ ਯੋਗ ਉਮੀਦਵਾਰ ਸਮੇਂ ਸਿਰ ਆਪਣੀਆਂ ਅਰਜ਼ੀਆਂ ਭਰ ਸਕਣ।
Ad Position 22
No active advertisement
ਪਿਛਲੀ ਖ਼ਬਰ ਮੁੜ ਫਸੀ ਜਾਮ ’ਚ ਐਂਬੂਲੈਂਸ, ਰਾਹ ਆਸਾਨ ਬਣਾਉਣ ਲਈ ਨਹੀਂ ਚੁਕਿਆ ਕੋਈ ਕਦਮ ਅਗਲੀ ਖ਼ਬਰ ਪਾਰਟੀ ਦੌਰਾਨ ਹਵਾਈ ਫਾਇਰ ਕਰਕੇ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣਾ ਪਿਆ ਮਹਿੰਗਾ
Ad Position 24
No active advertisement