03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਏ. ਸੀ. ਈ. ਇੰਡੀਆ ਤੇ ਕਾਟੋ ਜਪਾਨ ਨੇ ਕੀਤੀ ਭਾਈਵਾਲੀ

Ad Position 21
No active advertisement
ਅਜੀਤ ਡੈਸਕ 07-07-2026
ਚੰਡੀਗੜ੍ਹ, 6 ਜੁਲਾਈ (ਅ. ਬ.)-਼ ਭਾਰਤ ਦੀ ਪ੍ਰਮੁੱਖ ਕੰਸਟਰਕਸ਼ਨ ਇਕੁਇਪਮੈਂਟ ਨਿਰਮਾਤਾ ਕੰਪਨੀ ਐਕਸ਼ਨ ਕੰਸਟਰੱਕਸ਼ਨ ਇਕੁਇਪਮੈਂਟ ਲਿਮਿਟੇਡ (ਏ.ਸੀ.ਈ.) ਅਤੇ ਜਪਾਨ ਦੀ ਮਸ਼ਹੂਰ ਕੰਪਨੀ ਕਾਟੋ ਵਰਕਸ ਕੰਪਨੀ ਲਿਮਿਟੇਡ ਨੇ ਆਪਣੇ 50:50 ਦੇ ਸਾਂਝੇ ਉਪਰਾਲੇ ਏ.ਸੀ.ਈ. ਕਾਟੋ ਪ੍ਰਾਈਵੇਟ ਲਿਮਿਟੇਡ ਦੀ ਘੋਸ਼ਣਾ ਕੀਤੀ ਹੈ। ਇਹ ਨਵੀਂ ਕੰਪਨੀ ਭਾਰਤ ਵਿਚ ਹਾਈ-ਕੈਪੇਸਿਟੀ ਕਰੇਨਾਂ ਦਾ ਨਿਰਮਾਣ ਕਰੇਗੀ, ਜਿਨ੍ਹਾਂ ਦੀ ਸਪਲਾਈ ਘਰੇਲੂ ਬਾਜ਼ਾਰ ਦੇ ਨਾਲ-ਨਾਲ ਵਿਸ਼ਵ ਬਾਜ਼ਾਰਾਂ ਵਿਚ ਵੀ ਕੀਤੀ ਜਾਵੇਗੀ। ਏ.ਸੀ.ਈ. ਕਾਟੋ ਪ੍ਰਾਈਵੇਟ ਲਿਮਿਟੇਡ ਦੀ ਸਥਾਪਨਾ ਟਰੱਕ ਕਰੇਨ, ਕ੍ਰਾਲਰ ਕਰੇਨ ਅਤੇ ਰਫ਼ ਟੈਰੇਨ ਕਰੇਨਾਂ ਦੇ ਨਿਰਮਾਣ ਲਈ ਕੀਤੀ ਗਈ ਹੈ। ਇਹ ਕਰੇਨਾਂ ਇਨਫਰਾਸਟਰੱਕਚਰ, ਆਵਾਜਾਈ, ਮਾਈਨਿੰਗ, ਬੰਦਰਗਾਹਾਂ, ਊਰਜਾ, ਮੈਟਰੋ ਰੇਲ, ਉਦਯੋਗਿਕ ਅਤੇ ਹੋਰ ਭਾਰੀ ਕੰਮਾਂ ਵਿਚ ਵਰਤੀਆਂ ਜਾਂਦੀਆਂ ਹਨ। ਇਸ ਮੌਕੇ ਐਕਸ਼ਨ ਕੰਸਟਰੱਕਸ਼ਨ ਇਕੁਇਪਮੈਂਟ ਲਿਮਿਟੇਡ ਦੇ ਐਗਜ਼ਿਕਿਊਟਿਵ ਡਾਇਰੈਕਟਰ ਸੌਰਭ ਅਗਰਵਾਲ ਨੇ ਕਿਹਾ ਕਿ ਏ. ਸੀ. ਈ. ਕਾਟੋ ਪ੍ਰਾਈਵੇਟ ਲਿਮਿਟੇਡ, ਏ.ਸੀ.ਈ. ਦੀ ਵਿਕਾਸ ਯਾਤਰਾ ਦਾ ਇਕ ਮਹੱਤਵਪੂਰਨ ਮੀਲ ਪੱਥਰ ਹੈ। ਇਹ ਭਾਰਤ ਦੇ ਕੰਸਟਰਕਸ਼ਨ ਇਕੁਇਪਮੈਂਟ ਮੈਨਿਊਫੈਕਚਰਿੰਗ ਇਕੋਸਿਸਟਮ ਨੂੰ ਮਜ਼ਬੂਤ ਕਰਨ ਪ੍ਰਤੀ ਸਾਡੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਦਿੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਮਹਿੰਦਰਾ ਟ੍ਰੈਕਟਰਜ਼ ਨੇ ਐੱਮ-ਬੁੱਲ ਇੰਜਣ ਨਾਲ ਨਵਾਂ ਯੂਵੋ ਟੈੱਕ+ 585 ਡੀ ਆਈ ਵੀ-1 ਦੇਸ਼ ਭਰ ’ਚ ਕੀਤਾ ਲਾਂਚ ਅਗਲੀ ਖ਼ਬਰ ਬਾਲੀਵੁੱਡ ਅਦਾਕਾਰ ਨੀਲ ਨਿਤਿਨ ਮੁਕੇਸ਼ ਨੇ ਡਾ. ਅੰਸ਼ੂ ਕਟਾਰੀਆ ਦਾ ਕੀਤਾ ਸਨਮਾਨ
Ad Position 24
No active advertisement