03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਮਹਿੰਦਰਾ ਟ੍ਰੈਕਟਰਜ਼ ਨੇ ਐੱਮ-ਬੁੱਲ ਇੰਜਣ ਨਾਲ ਨਵਾਂ ਯੂਵੋ ਟੈੱਕ+ 585 ਡੀ ਆਈ ਵੀ-1 ਦੇਸ਼ ਭਰ ’ਚ ਕੀਤਾ ਲਾਂਚ

Ad Position 21
No active advertisement
ਅਜੀਤ ਡੈਸਕ 07-07-2026
ਚੰਡੀਗੜ੍ਹ, 6 ਜੁਲਾਈ (ਅ. ਬ.)- ਭਾਰਤ ਦੇ ਨੰਬਰ 1 ਟ੍ਰੈਕਟਰ ਬ੍ਰਾਂਡ ਮਹਿੰਦਰਾ ਟ੍ਰੈਕਟਰਜ਼ ਨੇ ਦੇਸ਼ ਭਰ ਵਿਚ ਮਹਿੰਦਰਾ ਯੂਵੋ ਟੈੱਕ+ 585 ਡੀ ਆਈ ਵੀ-1 ਟ੍ਰੈਕਟਰ ਲਾਂਚ ਕਰਨ ਦਾ ਐਲਾਨ ਕੀਤਾ। ਇਹ ਬਹੁ-ਉਦੇਸ਼ੀ ਟ੍ਰੈਕਟਰ ਵੱਖ-ਵੱਖ ਖੇਤੀ ਹਾਲਾਤਾਂ ਵਿਚ ਕਿਸਾਨਾਂ ਨੂੰ ਦਮਦਾਰ ਪਰਫਾਰਮੈਂਸ, ਵਧੇਰੇ ਕੁਸ਼ਲਤਾ ਅਤੇ ਆਰਾਮਦਾਇਕ ਤਜਰਬਾ ਦੇਣ ਲਈ ਤਿਆਰ ਕੀਤਾ ਗਿਆ ਹੈ। ਯੂਵੋ ਟੈੱਕ+ 585 ਡੀ ਆਈ ਵੀ-1, 2 ਡਬਲਯੂ ਡੀ ਅਤੇ 4 ਡਬਲਯੂ ਡੀ ਦੋਵੇਂ ਵਿਕਲਪਾਂ ਵਿਚ ਉਪਲਬੱਧ ਹੈ। ਇਸ ਵਿਚ ਮਹਿੰਦਰਾ ਦਾ ਐਡਵਾਂਸ ਉੱਚ ਕਿਊਬਿਕ ਸਮਰੱਥਾ ਵਾਲਾ ਐੱਮ ਬੁੱਲ ਇੰਜਣ ਦਿੱਤਾ ਗਿਆ ਹੈ, ਜੋ ਸ਼ਾਨਦਾਰ ਖਿੱਚਣ ਦੀ ਤਾਕਤ ਦੇ ਨਾਲ 30 ਫ਼ੀਸਦੀ ਬੈਕਅੱਪ ਟਾਰਕ ਪ੍ਰਦਾਨ ਕਰਦਾ ਹੈ। ਇਸ ਨਾਲ ਖੇਤੀਬਾੜੀ ਦੇ ਮੁਸ਼ਕਲ ਕੰਮਾਂ ਅਤੇ ਵੱਖ-ਵੱਖ ਤਰ੍ਹਾਂ ਦੀ ਮਿੱਟੀ ਦੀਆਂ ਚੁਣੌਤੀਪੂਰਨ ਸਥਿਤੀਆਂ ਵਿਚ ਵੀ ਟ੍ਰੈਕਟਰ ਦੀ ਕਾਰਗੁਜ਼ਾਰੀ ਲਗਾਤਾਰ ਵਧੀਆ ਬਣੀ ਰਹਿੰਦੀ ਹੈ। ਮਜ਼ਬੂਤੀ ਤੇ ਵੱਧ ਉਤਪਾਦਕਤਾ ਨੂੰ ਧਿਆਨ ਵਿਚ ਰੱਖ ਕੇ ਬਣਾਏ ਗਏ ਇਸ ਟ੍ਰੈਕਟਰ ਵਿੱਚ 12ਐਫ਼ + 3ਆਰ ਟ੍ਰਾਂਸਮਿਸ਼ਨ, ਮਲਟੀ-ਸਪੀਡ ਪੀ.ਟੀ.ਓ. ਅਤੇ ਐਸ.ਐਲ.ਆਈ.ਪੀ.ਟੀ.ਓ. ਡੁਅਲ ਕਲਚ ਸਿਸਟਮ ਦਿੱਤਾ ਗਿਆ ਹੈ। ਇਸ ਦਾ ਐਡਵਾਂਸ ਹਾਈ-ਮੀਡੀਅਮ-ਲੋਅ ਗੀਅਰ ਸਿਸਟਮ ਅਤੇ ਪਲੇਨਟਰੀ ਰਿਡਕਸ਼ਨ ਖੇਤੀ ਦੇ ਵੱਖ-ਵੱਖ ਕੰਮਾਂ ਦੌਰਾਨ ਸਮੂਥ ਪਾਵਰ, ਬਿਹਤਰ ਕੰਟਰੋਲ ਅਤੇ ਕੁਸ਼ਲ ਸੰਚਾਲਨ ਯਕੀਨੀ ਬਣਾਉਂਦੇ ਹਨ। ਇਸ ਮੌਕੇ ਮਹਿੰਦਰਾ ਟ੍ਰੈਕਟਰਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ, ਹਰਸ਼ ਰਾਏ ਨੇ ਕਿਹਾ, “ਚੋਣਵੇਂ ਬਾਜ਼ਾਰਾਂ ਵਿਚ ਸਫਲ ਸ਼ੁਰੂਆਤ ਤੋਂ ਬਾਅਦ ਅਸੀਂ ਯੂਵੋ ਟੈੱਕ+ 585 ਡੀ ਆਈ ਵੀ-1 ਨੂੰ ਹੁਣ ਪੂਰੇ ਭਾਰਤ ਵਿਚ ਲਾਂਚ ਕਰਕੇ ਖੁਸ਼ ਹਾਂ। ਤੇਜ਼ੀ ਨਾਲ ਲੋਕਪ੍ਰਿਯ ਹੋ ਰਹੇ ਯੂਵੋ ਟੈੱਕ+ ਪਲੇਟਫਾਰਮ ‘ਤੇ ਤਿਆਰ ਕੀਤਾ ਗਿਆ ਇਹ ਟ੍ਰੈਕਟਰ ਐਡਵਾਂਸ ਤਕਨਾਲੋਜੀ, ਮਜ਼ਬੂਤ ਪਰਫਾਰਮੈਂਸ ਤੇ ਵਰਤੋਂਯੋਗ ਫੀਚਰਾਂ ਦਾ ਵਧੀਆ ਮੇਲ ਹੈ। ਕਿਸਾਨਾਂ ਵਲੋਂ ਮਿਲਿਆ ਭਰੋਸਾ ਸਾਡੀ ਗੁਣਵੱਤਾ, ਮਜ਼ਬੂਤੀ ਅਤੇ ਲੰਬੇ ਸਮੇਂ ਦੀ ਕੀਮਤ ਦੇਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹੀਆ ਸਭਾ ਵਲੋਂ ਪਿੰਡ ਸਵਾੜਾ ਵਿਖੇ ਇਮਾਰਤ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ ਅਗਲੀ ਖ਼ਬਰ ਏ. ਸੀ. ਈ. ਇੰਡੀਆ ਤੇ ਕਾਟੋ ਜਪਾਨ ਨੇ ਕੀਤੀ ਭਾਈਵਾਲੀ
Ad Position 24
No active advertisement