03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਰਾਮਗੜ੍ਹੀਆ ਸਭਾ ਵਲੋਂ ਪਿੰਡ ਸਵਾੜਾ ਵਿਖੇ ਇਮਾਰਤ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 07-07-2026
ਐੱਸ. ਏ. ਐੱਸ. ਨਗਰ, 6 ਜੁਲਾਈ (ਪ੍ਰੋ. ਅਵਤਾਰ ਸਿੰਘ)-ਰਾਮਗੜ੍ਹੀਆ ਸਭਾ ਚੰਡੀਗੜ੍ਹ ਵਲੋਂ ਇਥੋਂ ਨੇੜਲੇ ਪਿੰਡ ਸਵਾੜਾ ਵਿਖੇ ਸਿੱਖਿਆ, ਹੁਨਰ ਵਿਕਾਸ, ਸਿਹਤ ਤੇ ਸਮਾਜ ਭਲਾਈ ਕੈਂਪ ਦੀ ਇਮਾਰਤ ਦੀ ਉਸਾਰੀ ਦੇ ਕਾਰਜ ਦੀ ਆਰੰਭਤਾ ਗੁਰੂ ਮਹਾਰਾਜ ਦੇ ਚਰਨਾਂ ‘ਚ ਅਰਦਾਸ ਕਰਕੇ ਕਰਵਾਈ ਗਈ। ਇਸ ਮੌਕੇ ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਪ੍ਰਧਾਨ ਮਨਵਿੰਦਰ ਸਿੰਘ ਰਣੌਤਾ ਨੇ ਦੱਸਿਆ ਕਿ ਲਗਭਗ 6 ਏਕੜ ਰਕਬੇ ‘ਚ ਫੈਲੇ ਇਸ ਕੈਂਪਸ ਦਾ ਕੁੱਲ ਨਿਰਮਿਤ ਖੇਤਰਫ਼ਲ ਤਕਰੀਬਨ 2 ਲੱਖ ਵਰਗ ਫੁੱਟ ਹੋਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਇਕ ਆਧੁਨਿਕ ਸਕੂਲ ਭਵਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਇਥੇ ਇਕ ਆਧੁਨਿਕ ਕਾਲਜ, ਟੈਕਨੀਕਲ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਸਿਹਤ ਤੇ ਸਮਾਜ ਭਲਾਈ ਨਾਲ ਸੰਬੰਧਿਤ ਸਹੂਲਤਾਂ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਨਿਰਮਾਣ ਕਾਰਜ ਤੇਜ਼ੀ ਨਾਲ ਜਾਰੀ ਹੈ। ਇਸੇ ਦੌਰਾਨ ਸੰਸਥਾ ਦੇ ਜਨਰਲ ਸਕੱਤਰ ਰਣਬੀਰ ਸਿੰਘ ਸਹਿਮੀ ਨੇ ਕਿਹਾ ਕਿ ਇਹ ਮਹੱਤਵਪੂਰਨ ਪ੍ਰਾਜੈਕਟ ਪ੍ਰਧਾਨ ਮਨਵਿੰਦਰ ਸਿੰਘ ਰਣੌਤਾ ਦੀ ਅਗਵਾਈ ਅਤੇ ਮਨਜੀਤ ਸਿੰਘ ਮਾਨ ਚੇਅਰਮੈਨ ਬਿਲਡਿੰਗ ਮੈਨੇਜਮੈਂਟ ਕਮੇਟੀ ਦੀ ਦੇਖ-ਰੇਖ ‘ਚ ਅੱਗੇ ਵਧ ਰਿਹਾ ਹੈ। ਇਸ ਮੌਕੇ ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਪ੍ਰਧਾਨ ਮਨਵਿੰਦਰ ਸਿੰਘ ਰਣੌਤਾ, ਜਨਰਲ ਸਕੱਤਰ ਰਣਬੀਰ ਸਿੰਘ ਸਹਿਮੀ, ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਸਿੰਘ ਭਾਰਜ, ਮਨਜੀਤ ਸਿੰਘ ਮਾਨ ਚੇਅਰਮੈਨ ਬਿਲਡਿੰਗ ਮੈਨੇਜਮੈਂਟ ਕਮੇਟੀ, ਸਾਬਕਾ ਪ੍ਰਧਾਨ ਅਜੀਤ ਸਿੰਘ ਰਣੌਤਾ, ਬਲਦੇਵ ਸਿੰਘ ਕਲਸੀ, ਜਸਪਾਲ ਸਿੰਘ ਵਿਰਕ, ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਗੁਰਚਰਨ ਸਿੰਘ ਨੰਨੜ੍ਹਾ, ਸਾਬਕਾ ਪ੍ਰਧਾਨ ਕਰਮ ਸਿੰਘ ਬਬਰਾ, ਸੁਰਿੰਦਰ ਸਿੰਘ ਜੰਡੂ, ਸਤਨਾਮ ਸਿੰਘ, ਸੁਰਜੀਤ ਸਿੰਘ ਮਠਾੜੂ, ਨਾਰਾਇਣ ਸਿੰਘ ਭੁੱਲਰ, ਹਰਦੇਵ ਸਿੰਘ ਰਣੌਤਾ, ਹਰਵਿੰਦਰ ਸਿੰਘ ਸੋਹਲ, ਜਤਿੰਦਰ ਸਿੰਘ ਸੋਹਲ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਖੇਤੀਬਾੜੀ ਸਕੱਤਰ ਨਾਲ ਦੁਆਬਾ ਕਿਸਾਨ ਕਮੇਟੀ ਦੀ ਹੋਈ ਮੀਟਿੰਗ ਅਗਲੀ ਖ਼ਬਰ ਮਹਿੰਦਰਾ ਟ੍ਰੈਕਟਰਜ਼ ਨੇ ਐੱਮ-ਬੁੱਲ ਇੰਜਣ ਨਾਲ ਨਵਾਂ ਯੂਵੋ ਟੈੱਕ+ 585 ਡੀ ਆਈ ਵੀ-1 ਦੇਸ਼ ਭਰ ’ਚ ਕੀਤਾ ਲਾਂਚ
Ad Position 24
No active advertisement