03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪੰਜਾਬ ਦੇ ਖੇਤੀਬਾੜੀ ਸਕੱਤਰ ਨਾਲ ਦੁਆਬਾ ਕਿਸਾਨ ਕਮੇਟੀ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 07-07-2026
ਚੰਡੀਗੜ੍ਹ, 6 ਜੁਲਾਈ (ਅਜੀਤ ਬਿਊਰੋ)- ਗੰਨੇ ਤੇ ਖੇਤੀਬਾੜੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਵਫ਼ਦ ਦੀ ਇਕ ਮੀਟਿੰਗ ਅਰਸ਼ਦੀਪ ਸਿੰਘ ਥਿੰਦ ਖੇਤੀਬਾੜੀ ਸਕੱਤਰ, ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਨਾਲ ਹੋਈ। ਜਿਸ ਵਿਚ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਚਰਚਾਵਾਂ ਕੀਤੀਆਂ। ਜੰਗਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਪਿਛਲੇ ਸਾਲ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਦੁਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਵੱਖ-ਵੱਖ ਸਮਿਆਂ ’ਤੇ ਸੰਘਰਸ਼ ਕੀਤੇ ਗਏ ਦੌਰਾਨ ਗੰਨੇ ਦੀ ਕੁੱਲ ਰਾਸ਼ੀ 208 ਕਰੋੜ ਰੁਪਈਆ ਸਬਸਿਡੀ ਬਣਦੀ ਸੀ, ਜਿਸ ਵਿਚੋਂ ਤਕਰੀਬਨ 102 ਕਰੋੜ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤਾ ਪਰ ਰਹਿੰਦੀ ਬਕਾਇਆ ਰਾਸ਼ੀ ਨੂੰ ਵੀ ਢਿੱਲ ਮੱਠ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜੋ ਨਵਾਂ ਪੋਰਟਲ ਤਿਆਰ ਕੀਤਾ ਹੈ, ਉਹ ਬਿਲਕੁਲ ਗ਼ਲਤ ਹੈ। ਅਰਸ਼ਦੀਪ ਸਿੰਘ ਥਿੰਦ ਮੁੱਖ ਖੇਤੀਬਾੜੀ ਸਕੱਤਰ ਨੇ ਵਿਸ਼ਵਾਸ ਦਵਾਇਆ ਕਿ ਜਲਦ ਤੋਂ ਜਲਦ ਗੰਨੇ ਦੇ ਰੇਟ ਵਿਚ ਵਾਧਾ ਕਰਕੇ ਪਿਛਲੇ ਸਾਲ ਦਾ ਗੰਨੇ ਦਾ ਬਕਾਇਆ ਰਾਸ਼ੀ ਤੁਰੰਤ ਖਾਤਿਆਂ ਵਿਚ, ਇਕ ਕਾਊਂਟਰ ਇਕ ਪੇਮੈਂਟ ਬਾਰੇ ਗੱਲਬਾਤ ਅਤੇ ਖਾਦਾਂ ਨਾਲ ਟੈਗਿੰਗ ਦੇ ਮਸਲੇ ਨੂੰ ਲੈ ਕੇ ਉਹ ਜਲਦ ਵਿਭਾਗੀ ਕਾਰਵਾਈ ਕਰਨਗੇ। ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਏਗੀ। ਇਸ ਮੌਕੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਸੂਬਾ ਜਨਰਲ ਸਕੱਤਰ ਪ੍ਰਿਥਪਾਲ ਸਿੰਘ ਗੁਰਾਇਆ, ਬਲਵੀਰ ਸਿੰਘ ਸੋਹੀਆ, ਸਰਕਲ ਪ੍ਰਧਾਨ ਮੁਕੇਰੀਆਂ ਅਵਤਾਰ ਸਿੰਘ ਪਲਾਕੀ, ਸਰਕਲ ਪ੍ਰਧਾਨ ਗੜਦੀ ਵਾਲਾ ਪਰਮਿੰਦਰ ਸਿੰਘ ਸਮਰਾ, ਸਰਕਲ ਪ੍ਰਧਾਨ ਦਸੂਹਾ ਗੁਰਪ੍ਰੀਤ ਸਿੰਘ ਸੰਧੂ, ਕੋਰ ਕਮੇਟੀ ਮੈਂਬਰ ਮਹਿਤਾਬ ਸਿੰਘ ਹੁੰਦਲ, ਜਰਨਲ ਸਕੱਤਰ ਮੁਕੇਰੀਆਂ ਸਰਕਲ ਦਲਜੀਤ ਸਿੰਘ ਮੰਝਪੁਰ, ਕਮੇਟੀ ਮੈਂਬਰ ਮਲਕੀਤ ਸਿੰਘ ਹੁੰਦਲ, ਸੰਦੀਪ ਸਿੰਘ ਸਹਾਇਕ ਗੰਨਾ ਕਮਿਸ਼ਨਰ, ਗੁਰਮੀਤ ਸਿੰਘ ਦਫ਼ਤਰ ਗੰਨਾ ਕਮਿਸ਼ਨਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਰਦੇ ਦੀ ਪੁੜੀ ਨੂੰ ਲੈ ਕੇ ਖ਼ੂਨੀ ਹਮਲਾ, ਨਿਹੰਗ ਬਾਣੇ ’ਚ ਵਿਅਕਤੀ ਨੇ ਕਿਰਪਾਨ ਨਾਲ ਕੀਤਾ ਵਾਰ ਅਗਲੀ ਖ਼ਬਰ ਰਾਮਗੜ੍ਹੀਆ ਸਭਾ ਵਲੋਂ ਪਿੰਡ ਸਵਾੜਾ ਵਿਖੇ ਇਮਾਰਤ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ
Ad Position 24
No active advertisement