01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਜਿਮ ਦੇ ਬਾਹਰ ਹੋਏ ਝਗੜੇ ਦੌਰਾਨ ਭੱਜਦੇ ਹੋਏ ਨੌਜਵਾਨ ਦਾ ਪਿਸਤੌਲ ਹੇਠਾਂ ਡਿੱਗਿਆ

Ad Position 21
No active advertisement
ਅਜੀਤ ਡੈਸਕ 01-08-2026
ਡੇਰਾਬੱਸੀ, 31 ਜੁਲਾਈ (ਗੁਰਮੀਤ ਸਿੰਘ)-ਬੀਤੀ ਰਾਤ ਹੋਏ ਝਗੜੇ ਨੂੰ ਲੈ ਕੇ ਪੁਲਿਸ ਨੇ ਇਕ ਨੌਜਵਾਨ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਡੇਰਾਬੱਸੀ ਵਜੋਂ ਹੋਈ ਹੈ। ਇਸ ਮਾਮਲੇ ਸੰਬੰਧੀ ਥਾਣਾ ਮੁਖੀ ਸੁਮੀਤ ਮੋਰ ਨੇ ਦੱਸਿਆ ਕਿ ਅਰਸ਼ਪ੍ਰੀਤ ਸਿੰਘ ਵਾਸੀ ਲਾਲੜੂ ਨੇ ਦਿਤੇ ਬਿਆਨ ’ਚ ਦੋਸ਼ ਲਗਾਇਆ ਕਿ ਬੀਤੀ ਰਾਤ ਓਹ ਜਿਮ ਦੇ ਬਾਹਰ ਆਪਣੇ ਦੋਸਤਾਂ ਨਾਲ ਖੜ੍ਹਾ ਸੀ। ਇਸ ਦੌਰਾਨ ਇਕ ਨੌਜਵਾਨ ਹੱਥ ’ਚ ਪਿਸਤੌਲ ਫੜ੍ਹ ਕੇ ਮੋਟਰਸਾਈਕਲ ਤੋ ਉੱਤਰ ਕੇ ਆਇਆ ਅਤੇ ਉਕਤ ਨੌਜਵਾਨ ਨੇ ਪੁਰਾਣੀ ਰੰਜਿਸ਼ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੋਵਾਂ ’ਚ ਹੱਥੋਪਾਈ ਹੁੰਦੀ ਵੇਖ ਉਸਦੇ ਦੋਸਤ ਵੀ ਆ ਗਏ, ਜਿਨ੍ਹਾਂ ਨੇ ਉਕਤ ਨੌਜਵਾਨ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਇਸ ਹੱਥੋਪਾਈ ’ਚ ਉਸਦੀ ਪਿਸਤੌਲ ਹੇਠਾਂ ਡਿੱਗ ਗਈ ਅਤੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ। ਸ਼ਿਕਾਇਤ ਕਰਤਾ ਨੇ ਪਿਸਤੌਲ ਪੁਲਿਸ ਹਵਾਲੇ ਕਰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੇ ਬਿਆਨ ’ਤੇ ਮਾਮਲਾ ਦਰਜ ਕਰ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਮੁਤਾਬਕ ਮੌਕੇ ’ਤੇ ਗੋਲੀ ਚੱਲਣ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਅਤੇ ਮੌਕੇ ’ਤੇ ਬਣਾਈ ਵੀਡਿਓ ’ਚ ਵੀ ਇਸਦੀ ਕੋਈ ਪੁਸ਼ਟੀ ਨਹੀਂ ਹੋਈ।
ਪੁਲਿਸ ਵਲੋਂ ਦੇਸੀ ਬੰਦੂਕ ਤੇ ਇਕ ਜ਼ਿੰਦਾ ਕਾਰਤੂਸ ਸਮੇਤ ਇਕ ਕਾਬੂ
ਪੰਚਕੂਲਾ, 31 ਜੁਲਾਈ (ਕਪਿਲ)-ਕ੍ਰਾਈਮ ਬ੍ਰਾਂਚ-3 ਦੀ ਟੀਮ ਵਲੋਂ ਇਕ ਨੌਜਵਾਨ ਨੂੰ ਦੇਸੀ ਸਿੰਗਲ ਬੈਰਲ ਬੰਦੂਕ ਅਤੇ ਇਕ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਕ੍ਰਾਈਮ ਐਂਡ ਟ੍ਰੈਫ਼ਿਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ-3 ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਓਰੀਆ ਦਾ ਰਹਿਣ ਵਾਲਾ ਰਾਜੀਵ ਕੁਮਾਰ ਉਰਫ਼ ਫਜਨੂ ਪਿੰਡ ਮਾਜਰਾ ਮਹਿਤਾਬ ਤੋਂ ਕਾਲਕਾ ਜਾਣ ਵਾਲੀ ਸੜਕ ’ਤੇ ਸਥਿਤ ਇੱਟਾਂ ਦੇ ਭੱਠੇ ਨੇੜੇ ਗੈਰ-ਕਾਨੂੰਨੀ ਹਥਿਆਰ ਨਾਲ ਕਿਸੇ ਦੀ ਉਡੀਕ ਕਰ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਮੌਕੇ ’ਤੇ ਘੇਰਾਬੰਦੀ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ, ਜਿਸ ਦੀ ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ ’ਚੋਂ ਇਕ ਗੈਰ-ਕਾਨੂੰਨੀ ਸਿੰਗਲ ਬੈਰਲ ਬੰਦੂਕ ਅਤੇ ਉਸ ਦੀ ਪੈਂਟ ਦੀ ਜੇਬ ’ਚੋਂ ਇਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ। ਇਸ ਸੰਬੰਧੀ ਥਾਣਾ ਕਾਲਕਾ ਵਿਖੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਲਿਆ, ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਗਈ। ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਸਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਾਨਸਿਕ ਸਿਹਤ ਮਾਹਿਰਾਂ ਨੇ ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਦਿੱਤਾ ਹੁਲਾਰਾ, ਦੂਜੇ ਬੈਚ ਲਈ ਅਰਜ਼ੀਆਂ ਅ... ਅਗਲੀ ਖ਼ਬਰ ਚੰਡੀਗੜ੍ਹ ’ਚ ਲੇਖਕ ਰਜਿੰਦਰ ਸਿੰਘ ਧੀਮਾਨ ਦੀ ਪੁਸਤਕ ਦਾ ਲੋਕ ਅਰਪਣ ਸਮਾਰੋਹ ਕਰਵਾਇਆ
Ad Position 24
No active advertisement