11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਲੋਕ ਗੀਤਾਂ ਤੇ ਲੋਕ ਤੱਥਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹਾਂਗਾ-ਪੰਮਾ ਡੂਮੇਵਾਲ <br/>

Ad Position 21
No active advertisement
ਅਜੀਤ ਡੈਸਕ 06-04-2026
ਕਾਹਨਪੁਰ ਖੂਹੀ, 5 ਅਪ੍ਰੈਲ (ਗੁਰਬੀਰ ਸਿੰਘ ਵਾਲੀਆ)-''ਮੈਂ ਜਦੋਂ ਤੱਕ ਵੀ ਗਾਵਾਂਗਾ, ਸਿਰਫ਼ ਲੋਕ ਗੀਤ, ਲੋਕ ਤੱਥ ਅਤੇ ਸੱਭਿਆਚਾਰਕ ਗੀਤ ਹੀ ਗਾਵਾਂਗਾ | ਰੋਜ਼ਾਨਾ ਅਜੀਤ ਨਾਲ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗਾਇਕ ਪੰਮਾ ਡੂਮੇਵਾਲ ਨੇ ਕਿਹਾ ਕਿ ਅਜੋਕੇ ਸਮੇਂ ਪੰਜਾਬ ਦੀ ਨੌਜਵਾਨੀ ਆਪਣੇ ਧਾਰਮਿਕ ਪਿਛੋਕੜ, ਅਮੀਰ ਵਿਰਸੇ, ਸੱਭਿਆਚਾਰ ਆਦਿ ਨੂੰ ਵਿਸਾਰ ਕੇ, ਪੱਛਮੀ ਸੱਭਿਆਚਾਰ ਵੱਲ ਝੁਕਦੀ ਜਾ ਰਹੀ ਹੈ, ਜਿਸ ਨਾਲ ਸਮਾਜ 'ਚ ਨੰਗੇਜਵਾਦ, ਨਸ਼ਾ, ਗੈਂਗਵਾਰ ਆਦਿ ਨੂੰ ਵਧਾਵਾ ਮਿਲ ਰਿਹਾ ਹੈ | ਇਸ ਲਈ ਉਨ੍ਹਾਂ ਦਾ ਮੁੱਖ ਮੰਤਵ ਧਾਰਮਿਕ ਤੇ ਸੱਭਿਆਚਾਰਕ ਗੀਤਾਂ ਰਾਹੀਂ ਆਪਣੀ ਨੌਜਵਾਨੀ ਨੂੰ ਆਪਣੇ ਪੁਰਾਤਨ ਵਿਰਸੇ ਤੇ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਹੈ | ਆਪਣੇ ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿੱਥੇ ਸਮੁੱਚੇ ਮਾਝਾ, ਮਾਲਵਾ ਤੇ ਦੁਆਬਾ ਖੇਤਰ ਦੇ ਲੋਕਾਂ ਵਲੋਂ ਉਨ੍ਹਾਂ ਦੀ ਗਾਇਕੀ ਨੂੰ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ, ਉੱਥੇ ਵਿਦੇਸ਼ ਦੀ ਧਰਤੀ 'ਤੇ ਵਸੇ ਪੰਜਾਬੀਆਂ ਵਲੋਂ ਵੀ ਮਣਾਂ ਮੰੂਹੀਂ ਪਿਆਰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਟਲੀ, ਕਨੈਡਾ ਤੇ ਆਸਟੇ੍ਰਲੀਆ ਆਦਿ ਦੇਸ਼ਾਂ ਵਿਚ ਸ਼ੋਅ ਲਗਾਉਣ ਜਾ ਰਹੇ ਹਨ | ਇਸ ਮੌਕੇ ਉਨ੍ਹਾਂ ਵਲੋਂ ਆਪਣੇ ਕੁੱਝ ਮਕਬੂਲ ਗੀਤ ਅਤੇ ਲੋਕ ਤੱਥ ਵੀ ਸੁਣਾਏ |

Ad Position 22
No active advertisement
ਪਿਛਲੀ ਖ਼ਬਰ ਮਾ. ਰਜਿੰਦਰ ਸਿੰਘ ਧਨੋਆ ਭਾਓਵਾਲ ਨੇ ਆਸਟ੍ਰੇਲੀਆ ਸਿੱਖ ਖੇਡਾਂ 'ਚ ਜਿੱਤੇ ਤਗਮੇ 79 ਸਾਲਾ ਦੀ ਉਮਰ 'ਚ ਦਿਖਾਇਆ ਕਮਾਲ... ਅਗਲੀ ਖ਼ਬਰ ਅੱਜ ਸੰਗਰੂਰ ਧਰਨੇ 'ਚ ਨੂਰਪੁਰ ਬੇਦੀ ਤੋਂ ਡਿਪੂ ਹੋਲਡਰ ਕਰਨਗੇ ਸ਼ਮੂਲੀਅਤ
Ad Position 24