ਰੂਪਨਗਰ, 24 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)-43ਵੀਂ ਜੂਨੀਅਰ ਹੈਂਡਬਾਲ ਚੈਂਪੀਅਨਸ਼ਿਪ ਕਿਰਪਾਲ ਸਾਗਰ ਅਕੈਡਮੀ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਈ | ਜਿਸ 'ਚ ਰੂਪਨਗਰ ਦੇ ਲੜਕੇ ਤੇ ਲੜਕੀਆਂ ਦੀ ਟੀਮਾਂ ਨੇ ਹਿੱਸਾ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋਵਾਂ ਟੀਮਾਂ ਨੇ ਫਾਈਨਲ ਵਿਚ ਪ੍ਰਵੇਸ਼ ਕੀਤਾ | ਜਿਸ 'ਚ ਖ਼ਾਲਸਾ ਸਕੂਲ ਦੇ 15 ਖਿਡਾਰੀਆ ਨੇ ਭਾਗ ਲਿਆ | ਜਿਨ੍ਹਾਂ 'ਚ ਧੀਰਜ ਵਰਮਾ, ਨੀਰਜ ਕੁਮਾਰ, ਮੁਹੰਮਦ ਨਾਜ਼ਿਮ, ਮੁਹੰਮਦ ਕਾਸਿਮ, ਪਿੰਕਲ ਕੁਮਾਰ, ਪੰਕਜ, ਅਨਿਕੇਤ ਯਾਦਵ ਤੇ ਲੜਕੀਆਂ ਵਿਚ ਮੋਨੂੰ, ਜਸਮੀਤ ਕੌਰ, ਭਾਵਨਾ, ਗਲੋਰੀ, ਸਵਿਤਾ ਕੁਮਾਰੀ, ਮੁਨਚੁਨ ਕੁਮਾਰੀ, ਸੁਮਾਨੀ ਤੇ ਗੁਰਮਨਦੀਪ ਕੌਰ ਨੇ ਭਾਗ ਲਿਆ ਅਤੇ ਦੋਵਾਂ ਟੀਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਖਿਡਾਰੀਆਂ ਤੇ ਕੋਚ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਤੇ ਵਧਾਈ ਦਿੱਤੀ | ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਤੇ ਕਿਹਾ ਕਿ ਇਹ ਜਿੱਤ ਹੈਂਡਬਾਲ ਕੋਚ ਬਿਕਰਮਜੀਤ ਸਿੰਘ ਘੁੰਮਣ ਤੇ ਖੇਲੋ ਇੰਡੀਆ ਕੋਚ ਭਜਨਦੀਪ ਕੌਰ ਦੀ ਅਣਥੱਕ ਮਿਹਨਤ ਸਦਕਾ ਪ੍ਰਾਪਤ ਕੀਤੀਆ ਹਨ | ਇਸ ਮੌਕੇ ਵਿਨੀਤ ਭੱਲਾ, ਕਿਰਨਦੀਪ ਕੌਰ, ਗੀਤਾ ਰਾਣੀ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |