02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਵਰਾਜ ਮਾਜ਼ਦਾ ਕੰਟਰੈਕਟ ਡਰਾਈਵਰ ਵਰਕਰ ਯੂਨੀਅਨ ਸੀਟੂ ਵਲੋਂ ਰੋਸ ਭਰਪੂਰ ਰੈਲੀ

Ad Position 21
No active advertisement
ਅਜੀਤ ਡੈਸਕ 12-06-2026
ਰੂਪਨਗਰ, 11 ਜੂਨ (ਗੁਰਪ੍ਰੀਤ ਸਿੰਘ ਹੁੰਦਲ)- ਸਵਰਾਜ ਮਾਜਦਾ ਕੰਟ੍ਰੈੱਕਟ ਡਰਾਈਵਰ ਵਰਕਰ ਯੂਨੀਅਨ ਸੀਟੂ ਦੀ ਰੋਹ ਭਰਪੂਰ ਰੈਲੀ ਯੂਨੀਅਨ ਦੇ ਪ੍ਰਧਾਨ ਸਾਥੀ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀਟੂ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਮਹਾਂ ਸਿੰਘ ਰੋੜੀ ਨੇ ਕਿਹਾ ਕਿ ਸਵਰਾਜ ਮਾਜਦਾ ਦੇ ਪ੍ਰਬੰਧਕਾਂ ਨੂੰ ਮਾਰਚ 2026 ਵਿਚ ਡਰਾਈਵਰਾਂ ਦੀਆਂ ਭੱਖਵੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ | ਬੜੇ ਅਫਸੋਸ ਦੀ ਗੱਲ ਹੈ ਕਿ ਕੰਪਨੀ ਪ੍ਰਬੰਧਕਾ ਵਲੋਂ ਵਰਕਰਾਂ ਦੀਆਂ ਮੰਗਾਂ ਨੂੰ ਮੰਨਣ ਦੀ ਬਜਾਏ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਜਸ ਦੇ ਵਿਰੁੱਧ ਡਰਾਈਵਰਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਜੇਕਰ ਡਰਾਈਵਰਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਰੈਲੀ ਨੰੂ ਸੀਟੂ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ, ਸਵਰਾਜ ਮਾਜਦਾ ਕੰਟ੍ਰੈਕਟ ਡਰਾਈਵਰ ਵਰਕਰ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਪਰਮਿੰਦਰ ਕੰਗ, ਸਵਰਾਜ ਮਾਜਦਾ ਵਰਕਰ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸੈਣੀ, ਜਨਰਲ ਸਕੱਤਰ ਸ਼ਿਵ ਕੁਮਾਰ, ਸਾਥੀ ਜਰਨੈਲ ਸਿੰਘ, ਜਨਰਲ ਸਕੱਤਰ ਮਨਪ੍ਰੀਤ ਸਿੰਘ ਮੱਨੀ ਤੇ ਨਿਰਮਲ ਸਿੰਘ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਿਰਫ਼ ਲੀਡਰਾਂ ਦੇ ਲੱਛੇਦਾਰ ਭਾਸ਼ਨਾਂ 'ਚ ਹੀ ਨੰਗਲ 'ਸਵਿਟਜ਼ਰਲੈਂਡ' ਬਣ ਸਕਿਆ ਅਗਲੀ ਖ਼ਬਰ ਕੱਲ੍ਹ ਸੁਖਸਾਲ ਵਿਖੇ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਮੀਟਿੰਗ
Ad Position 24
No active advertisement