02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਿਰਫ਼ ਲੀਡਰਾਂ ਦੇ ਲੱਛੇਦਾਰ ਭਾਸ਼ਨਾਂ 'ਚ ਹੀ ਨੰਗਲ 'ਸਵਿਟਜ਼ਰਲੈਂਡ' ਬਣ ਸਕਿਆ

Ad Position 21
No active advertisement
ਸਤਲੁਜ ਪਾਰਕ 'ਚ ਖ਼ਸਤਾਹਾਲ ਬਣਿਆ ਕੈਫੇਟੇਰੀਆ | <br/> ਦੁਰਦਸ਼ਾ ਹੰਢਾਅ ਰਹੇ ਕਦੰਬਾ ਟੂਰਿਸਟ ਬੰਗਲੋ ਦਾ ਦਿ੍ਸ਼ | <br/> ਨੰਗਲ ਡੈਮ ਜਲਗਾਹ ਦਾ ਦਿ੍ਸ਼ | <br/> 12-06-2026
ਨੰਗਲ, 11 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਪਿਛਲੇ 30 ਵਰਿ੍ਹਆਂ ਤੋਂ ਲੀਡਰਾਂ ਦੇ ਭਾਸ਼ਣਾਂ 'ਚ ਨੰਗਲ 'ਸਵਿਟਜ਼ਰਲੈਂਡ' ਬਣ ਰਿਹਾ ਹੈ | ਜਦੋਂ ਕਿ ਚੋਣਾਂ ਨੇੜੇ ਆਉਂਦੀਆਂ ਹਨ ਨੰਗਲ ਇੱਕ ਵੱਡੀ ਸੈਰਗਾਹ ਬਣਨਾ ਸ਼ੁਰੂ ਹੋ ਜਾਂਦਾ ਹੈ | ਹੁਣ ਤਾਂ ਸੱਥਾਂ 'ਚ ਬੈਠੇ ਲੋਕ ਹਾਸਾ ਮਜ਼ਾਕ ਕਰਨ ਲਈ ਇਹ ਸ਼ਬਦ ਵਰਤਦੇ ਹਨ 'ਸਵਿਟਜ਼ਰਲੈਂਡ', 'ਬਿ੍ਟਿਸ਼ ਕੋਲੰਬੀਆ', 'ਢੋਲਾਂ ਵਾਲਾ ਪੁਲ', 'ਗਲਾਸ ਬਿ੍ਜ', 'ਕਰੂਜ਼', 'ਪਾਣੀ ਵਾਲੀ ਬੱਸ' | ਪਾਣੀ ਵਾਲੀ ਬੱਸ ਤੇ ਕਰੂਜ਼ ਤਾਂ ਕੀ ਚੱਲਣੇ ਸੀ, ਸਰਕਾਰ ਦੇ ਭੰਬਲਭੂਸਿਆਂ ਨੇ ਚੰਗਾ ਭਲਾ ਚੱਲਦਾ ਕਦੰਬਾ ਟੂਰਿਸਟ ਬੰਗਲੋ ਵੀ ਬੰਦ ਕਰ ਦਿੱਤਾ | ਨੰਗਲ ਨੂੰ ਕੁਦਰਤ ਨੇ ਅਥਾਹ ਸੁਹੱਪਣ ਬਖ਼ਸ਼ਿਆ ਹੈ | ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ 'ਚ ਹਰ ਵਰ੍ਹੇ ਰੂਸ, ਚੀਨ, ਯੂਕਰੇਨ, ਕਜਾਕਿਸਤਾਨ, ਅਫ਼ਗਾਨੀਸਤਾਨ ਆਦਿ ਮੁਲਕਾਂ ਤੋਂ ਹਜ਼ਾਰਾਂ ਪਰਵਾਸੀ ਪੰਛੀ ਆਉਂਦੇ ਹਨ, ਜਿਹੜੇ ਅਕਤੂਬਰ ਤੋਂ ਮਾਰਚ ਤੱਕ ਰਹਿੰਦੇ ਹਨ | ਇਸ ਝੀਲ ਦੇ ਚੌਗਿਰਦਾ ਮਿੱਤਰ ਵਿਕਾਸ ਲਈ ਵੀ ਕੁੱਝ ਨਹੀਂ ਕੀਤਾ ਗਿਆ | ਨੰਗਲ-ਭਾਖੜਾ ਪ੍ਰਾਜੈਕਟ ਦੇ ਨਿਰਮਾਣ ਸਮੇਂ (1948-1963) ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ 13 ਵਾਰੀ ਨੰਗਲ ਆਏ ਅਤੇ ਸਤਲੁਜ ਸਦਨ 'ਚ ਰੁਕੇ | ਮਿਤੀ 24.04.1954 ਨੂੰ ਨੰਗਲ ਦੇ ਇਤਿਹਾਸਿਕ ਸ਼ੀਸ਼ਾ ਘਰ 'ਚ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਮੁਖੀ ਚਾਉ. ਐਨ. ਲਾਈ. ਵਿਚਾਲੇ ਮੁਲਾਕਾਤ ਹੋਈ ਅਤੇ ਪੰਚਸ਼ੀਲ ਸਮਝੌਤਾ ਹੋਂਦ 'ਚ ਆਇਆ | ਸਤਲੁਜ ਸਦਨ ਦੇ ਵਿਰਾਸਤੀ ਕਮਰੇ 'ਚ ਪੰਡਤ ਨਹਿਰੂ ਵਲੋਂ ਵਰਤੀ ਕਰਾਕਰੀ, ਕੁਰਸੀ, ਰੇਡੀਉ ਤੇ ਹੋਰ ਸਾਮਾਨ ਮਹਿਫ਼ੂਜ਼ ਪਿਆ ਹੈ | ਇਲਾਕੇ ਦੇ ਲੋਕਾਂ ਦੀ ਮੰਗ ਹੇ ਕਿ ਸਤਲੁਜ ਸਦਨ ਨੂੰ ਨਹਿਰੂ ਅਜਾਇਬ ਘਰ 'ਚ ਬਦਲਿਆ ਜਾਵੇ | ਭਾਰਤ ਦੀ ਇੱਕੋ ਇੱਕ ਅਨੋਖੀ ਰੇਲ ਗੱਡੀ ਵੀ ਨੰਗਲ 'ਚ ਹੀ ਚੱਲਦੀ ਹੈ, ਜਿਸ 'ਚ ਯਾਤਰਾ ਕਰਨ ਦਾ ਕੋਈ ਟਿਕਟ ਨਹੀਂ ਹੈ | ਇਹ ਰੇਲ ਨੰਗਲ ਤੋਂ 7.05 ਵਜੇ ਅਤੇ 3.05 ਵਜੇ ਨੰਗਲ ਤੋਂ ਭਾਖੜਾ ਲਈ ਚੱਲਦੀ ਹੈ, ਬੇਸ਼ੱਕ ਸਖ਼ਤ ਸੁਰੱਖਿਆ ਕਾਰਨਾਂ ਕਰਕੇ ਸੈਲਾਨੀਆਂ ਨੂੰ ਉਂਲੀਡਾ ਤੱਕ ਹੀ ਜਾਣ ਦਿੱਤਾ ਜਾਂਦਾ ਹੈ | ਇਹ ਰੇਲ ਸੇਵਾ ਤਿੰਨ ਮਹੀਨੇ ਲਈ ਬੰਦ ਹੈ ਕਿਉਂਕਿ ਰੇਲ ਟਰੈਕ ਦਾ ਨਵੀਨੀਕਰਨ ਹੋ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਡਾ. ਦਲਜੀਤ ਸਿੰਘ ਚੀਮਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਚੁਣੇ ਕੌਂਸਲਰ ਤੇ ਨਵ-ਨਿਯੁਕਤ ਅਹੁਦੇਦਾਰ ਸਨਮਾਨਿਤ ਅਗਲੀ ਖ਼ਬਰ ਸਵਰਾਜ ਮਾਜ਼ਦਾ ਕੰਟਰੈਕਟ ਡਰਾਈਵਰ ਵਰਕਰ ਯੂਨੀਅਨ ਸੀਟੂ ਵਲੋਂ ਰੋਸ ਭਰਪੂਰ ਰੈਲੀ
Ad Position 24
No active advertisement