ਰੂਪਨਗਰ, 11 ਜੂਨ (ਮਨਜੀਤ ਸਿੰਘ ਸੈਣੀ)- ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵਿਸ਼ੇਸ਼ ਮੀਟਿੰਗ ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਹੋਈ ਜਿਸ ਵਿਚ ਮੁੱਖ ਤੌਰ 'ਤੇ ਪਾਰਟੀ ਦੇ ਨਗਰ ਕੌਂਸਲ ਚੋਣਾਂ ਜਿੱਤੇ ਕੌਂਸਲਰਾਂ ਅਤੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ | ਮੀਟਿੰਗ ਦੌਰਾਨ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਇਸਤਰੀ ਅਕਾਲੀ ਦਲ ਦੇ ਹਲਕਾ ਰੂਪਨਗਰ ਦੇ ਨਵ-ਨਿਯੁਕਤ ਪ੍ਰਧਾਨ ਬੀਬੀ ਚਰਨਜੀਤ ਕੌਰ ਮਲਿਕਪੁਰ, ਵਪਾਰ ਵਿੰਗ ਦੇ ਹਲਕਾ ਰੂਪਨਗਰ ਦੇ ਨਵੇਂ ਬਣੇ ਪ੍ਰਧਾਨ ਮਨਿੰਦਰ ਕੁਮਾਰ ਵਰਮਾ ਬਜਰੂੜ, ਨਵੇਂ ਚੁਣੇ ਕੌਂਸਲਰ ਪਰਮਜੀਤ ਸਿੰਘ ਮੱਕੜ, ਸੁਖਵਿੰਦਰ ਸਿੰਘ ਪਟਵਾਰੀ ਤੇ ਗੁਰਵਿੰਦਰ ਸਿੰਘ ਬਾਵਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਜਲਦੀ ਹੀ ਬਾਕੀ ਵਰਕਰਾਂ ਨੂੰ ਵੀ ਪਾਰਟੀ ਵਿਚ ਬਣਦਾ ਸਤਿਕਾਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਵੇਂ ਅਹੁਦੇਦਾਰ ਪਾਰਟੀ ਦੀ ਮਜ਼ਬੂਤੀ ਲਈ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ ਰਾਤ ਇੱਕ ਕਰ ਕੇ ਮਿਹਨਤ ਕਰਨਗੇ ਤੇ ਪਾਰਟੀ ਦੇ ਨਵੇਂ ਚੁਣੇ ਕੌਂਸਲਰ ਸ਼ਹਿਰ ਦੇ ਵਿਕਾਸ ਲਈ ਆਪਣਾ ਭਰਪੂਰ ਯੋਗਦਾਨ ਪਾਉਣਗੇ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਤੇ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕੌਂਸਲਰ ਪਰਮਜੀਤ ਸਿੰਘ ਮੱਕੜ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਸਾਬਕਾ ਚੇਅਰਮੈਨ ਬਾਵਾ ਸਿੰਘ, ਕੌਂਸਲਰ ਸੁਖਵਿੰਦਰ ਸਿੰਘ ਪਟਵਾਰੀ, ਕੌਂਸਲਰ ਗੁਰਵਿੰਦਰ ਸਿੰਘ ਬਾਵਾ, ਸਾਬਕਾ ਕੌਂਸਲਰ ਮਾਸਟਰ ਅਮਰੀਕ ਸਿੰਘ, ਸਰਕਲ ਪ੍ਰਧਾਨ ਕੁਲਬੀਰ ਸਿੰਘ ਅਸਮਾਨਪੁਰ, ਸਤਨਾਮ ਸਿੰਘ ਝੱਜ, ਚੌਧਰੀ ਸੁਰਿੰਦਰ ਕੁਮਾਰ ਟਿੱਬਾ ਟੱਪਰੀਆਂ, ਗੁਰਦੀਪ ਸਿੰਘ ਬਟਾਰਲਾ, ਮੋਹਨ ਸਿੰਘ ਮੁਹੰਮਦੀਪੁਰ, ਐਡਵੋਕੇਟ ਰਾਜੀਵ ਸ਼ਰਮਾ, ਚੌਧਰੀ ਵੇਦ ਪ੍ਰਕਾਸ਼, ਆਰ.ਪੀ. ਸਿੰਘ ਸ਼ੈਲੀ, ਗੱਜਣ ਸਿੰਘ ਭੱਟੀ, ਤਰਨਜੀਤ ਸਿੰਘ ਤਰਨੀ, ਰਵਿੰਦਰ ਸਿੰਘ ਕਮਾਲਪੁਰ, ਸੁਨੀਲ ਪੋਲ ਕਾਲਾ, ਗੁਰਪ੍ਰੀਤ ਸਿੰਘ ਬਾਜਵਾ, ਇਸਤਰੀ ਅਕਾਲੀ ਦਲ ਦੇ ਹਲਕਾ ਪ੍ਰਧਾਨ ਚਰਨਜੀਤ ਕੌਰ ਮਲਿਕਪੁਰ, ਸੁਖਿੰਦਰਪਾਲ ਸਿੰਘ ਬੋਬੀ ਬੋਲਾ, ਵਪਾਰ ਵਿੰਗ ਦੇ ਹਲਕਾ ਪ੍ਰਧਾਨ ਮਨਿੰਦਰ ਕੁਮਾਰ ਵਰਮਾ, ਮਨਜੀਤ ਸਿੰਘ ਤੰਬੜ, ਬਲਜਿੰਦਰ ਸਿੰਘ ਮਿੱਠੂ, ਕਰਮਦੀਨ, ਜੋਰਾਵਰ ਸਿੰਘ ਬਿੱਟੂ, ਜਸਵੰਤ ਸਿੰਘ ਸੈਣੀ, ਗੁਰਜੀਤ ਸਿੰਘ ਪੱਪੂ, ਹਰੀ ਨਾਰਾਇਣ ਸਿੰਘ, ਸੰਦੀਪ ਚੌਧਰੀ, ਪਿ੍ੰ. ਰਣਜੀਤ ਸਿੰਘ ਸੰਧੂ, ਇਸਤਰੀ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਬਲਵਿੰਦਰ ਕੌਰ ਸ਼ਾਮਪੁਰਾ, ਬਲਜੀਤ ਕੌਰ, ਹਰਭਜਨ ਕੌਰ, ਮਨਜੀਤ ਕੌਰ, ਸੇਵਾ ਸਿੰਘ ਪ੍ਰਧਾਨ ਗਿਲਕੋ ਵੈਲੀ, ਮੋਹਨ ਸਿੰਘ ਭੱਠਲ, ਸੋਨੀਆ ਰਾਣੀ ਅਹੂਜਾ, ਜਯੋਤੀ ਨਾਗੀ, ਪਵਨਪ੍ਰੀਤ ਸਿੰਘ, ਬਲਵਿੰਦਰ ਕੌਰ, ਬਲਜਿੰਦਰ ਕੌਰ ਮੱਕੜ, ਸ਼ੀਤਲ ਸ਼ਰਮਾ, ਜਸਬੀਰ ਸਿੰਘ ਹਵੇਲੀ, ਸੁਖਵਿੰਦਰ ਸਿੰਘ ਸੋਬਤੀ, ਮੋਨਿਕਾ ਰਾਣੀ ਆਦਿ ਹਾਜ਼ਰ ਸਨ |