02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਬਰਸਾਤ ਤੋਂ ਪਹਿਲਾਂ ਸਤਲੁਜ ਦਰਿਆ 'ਚ ਡਰੇਨ ਬਣਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 12-06-2026
ਬੇਲਾ, 11 ਜੂਨ (ਮਨਜੀਤ ਸਿੰਘ ਸੈਣੀ)- ਨੇੜਲੇ ਪਿੰਡ ਬਜੀਦਪੁਰ, ਰਸੀਦਪੁਰ, ਧੂੰਮੇਵਾਲ, ਸਲਾਹਪੁਰ ਸਮੇਤ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੇ ਅਗਾਊਾ ਪ੍ਰਬੰਧਾਂ ਦੇ ਦਾਅਵਿਆਂ ਨੂੰ ਖੋਖਲੇ ਕਰਾਰ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੁੱਢਲੇ ਪ੍ਰਬੰਧ ਵੀ ਪੂਰੇ ਨਹੀਂ ਕੀਤੇ ਗਏ ਅਗਾਊਾ ਪ੍ਰਬੰਧ ਤਾਂ ਦੂਰ ਦੀ ਗੱਲ ਹੈ | ਜਦੋਂ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ | ਦਰਿਆ ਦੇ ਬੰਨ੍ਹ ਨੂੰ ਬਚਾਉਣ ਲਈ ਪੱਥਰਾਂ ਦੇ ਸਟੱਡ, ਠੋਕਰਾਂ ਤੇ ਸੁਰੱਖਿਆ ਦੀਵਾਰਾਂ ਦਾ ਕੰਮ ਜੋ ਕਿ ਪਹਿਲਾਂ ਹੀ ਬਹੁਤ ਪਛੜ ਕੇ ਸ਼ੁਰੂ ਕੀਤਾ ਗਿਆ ਅੱਧ ਵਿਚਕਾਰ ਲਟਕਿਆ ਪਿਆ ਹੈ, ਜੋ ਕਿ ਅਜੇ ਵੀ ਨੇਪਰੇ ਨਹੀਂ ਚੜਿ੍ਹਆ ਬਰਸਾਤਾਂ ਸ਼ੁਰੂ ਹੋਣ ਵਾਲੀਆਂ ਹਨ | ਇਸ ਮੌਕੇ ਨੰਬਰਦਾਰ ਗੁਲਜ਼ਾਰ ਸਿੰਘ ਬਜੀਦਪੁਰ, ਮਨਿੰਦਰਜੀਤ ਸਿੰਘ, ਜਸਵਿੰਦਰ ਸਿੰਘ ਜੱਸਾ, ਰਜਿੰਦਰ ਸਿੰਘ ਰਸੀਦਪੁਰ ਆਦਿ ਨੇ ਦੱਸਿਆ ਕਿ ਪਿਛਲੇ ਸਾਲ ਹੜ੍ਹਾਂ ਦੌਰਾਨ ਦਾਊਦਪੁਰ ਵਿਖੇ ਬੰਨ੍ਹ ਨੂੰ ਢਾਹ ਲੱਗੀ ਹੋਈ ਸੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਤਲੁਜ ਦਰਿਆ ਵਿਚ ਬਲਾਚੌਰ ਵਾਲੇ ਪਾਸੇ ਵਣ ਵਿਭਾਗ ਦੀ ਜ਼ਮੀਨ ਉੱਤੇ ਡਰੇਨ ਬਣਾਉਣ ਅਤੇ ਰੇਤਾ ਚੁਕਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਮੁੜ ਬਰਸਾਤਾਂ ਸ਼ੁਰੂ ਹੋਣ ਵਾਲੀਆਂ ਹਨ ਨਾ ਤਾਂ ਹੁਣ ਤੱਕ ਉੱਥੇ ਕੋਈ ਡਰੇਨ ਪੁੱਟੀ ਗਈ ਤੇ ਨਾ ਹੀ ਰੇਤਾ ਚੁਕਾਇਆ ਜਦੋਂ ਕਿ ਪਿੰਡਾਂ ਦੇ ਮੋਹਤਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਜਲ ਨਿਕਾਸ ਕਮ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਦਰਜਨ ਤੋਂ ਵੱਧ ਵਾਰ ਮੀਟਿੰਗਾਂ ਕਰ ਚੁੱਕੇ ਹਨ ਅਧਿਕਾਰੀ ਕਈ ਵਾਰ ਮੌਕਾ ਵੀ ਦੇਖ ਚੁੱਕੇ ਹਨ ਪਰ ਸਿਵਾਏ ਲਾਰਿਆਂ ਤੋਂ ਕੁੱਝ ਨਹੀਂ ਕੀਤਾ ਗਿਆ | ਬੀਤੇ ਮਹੀਨੇ ਅਪ੍ਰੈਲ 'ਚ ਡਰੇਨ ਬਣਾਉਣ ਦਾ ਕੰਮ ਸ਼ੁਰੂ ਹੋਇਆ ਲੋਕਾਂ ਨੂੰ ਆਸ ਬਣੀ ਸੀ ਪਰ ਕੁੱਝ ਦਿਨਾਂ ਬਾਅਦ ਬੰਦ ਹੋ ਗਿਆ ਜੋ ਕਿ 4 ਅਪ੍ਰੈਲ ਦਾ ਬੰਦ ਪਿਆ ਹੈ ਮੁੜ ਨਹੀਂ ਚੱਲਿਆ | ਬੀਤੇ ਦਿਨੀਂ ਮਾਈਨਿੰਗ ਵਿਭਾਗ ਦੇ ਐਕਸੀਅਨ ਸੰਦੀਪ ਸਿੰਘ ਮਾਂਗਟ ਨੇ ਹੋਰ ਅਧਿਕਾਰੀਆਂ ਨਾਲ ਮੌਕੇ ਦਾ ਜਾਇਜ਼ਾ ਲਿਆ ਜਿਨ੍ਹਾਂ ਨੂੰ ਇਲਾਕੇ ਦੇ ਲੋਕਾਂ ਨੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਕਿ ਜਦੋਂ ਤੱਕ ਦੂਜੇ ਪਾਸੇ ਤੋਂ ਰੇਤਾ ਚੁੱਕ ਕੇ ਪਾਣੀ ਦਾ ਵਹਾਅ ਉੱਧਰ ਨਹੀਂ ਮੋੜਿਆ ਜਾਂਦਾ ਉਦੋਂ ਤੱਕ ਇੱਧਰਲੇ ਪਾਸੇ ਜਿੰਨੀਆਂ ਮਰਜ਼ੀ ਠੋਕਰਾਂ ਬਣਾਈਆਂ ਜਾਣ ਹੜ੍ਹਾਂ ਦੇ ਪਾਣੀ ਅੱਗੇ ਸਭ ਬੇਅਰਥ ਜਾਣਗੀਆਂ | ਜ਼ਿਲ੍ਹਾ ਪ੍ਰਸ਼ਾਸਨ ਤੇ ਮਾਈਨਿੰਗ ਵਿਭਾਗ ਵੱਲੋਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਲਗਾਏ ਜਾ ਰਹੇ ਪੱਥਰਾਂ ਦੇ ਸਟੱਡ ਬਣਾਉਣ ਬਾਰੇ ਵੀ ਜਾਣੂ ਕਰਵਾਇਆ ਗਿਆ ਕਿ ਪੱਥਰ ਲਗਾਉਣ ਬਹੁਤ ਜ਼ਿਆਦਾ ਕੰਮ ਅਧੂਰਾ ਪਿਆ ਹੈ ਕਾਫ਼ੀ ਸਮਾਂ ਪਛੜ ਕੇ ਸ਼ੁਰੂ ਹੋਇਆ ਸੀ, ਬਹੁਤ ਹੀ ਹੌਲੀ ਤੇ ਸੁਸਤ ਚਾਲ ਚੱਲ ਰਿਹਾ ਹੈ ਜਦੋਂਕਿ ਅਗਲੇ ਮਹੀਨੇ ਤੋਂ ਬਰਸਾਤਾਂ ਸ਼ੁਰੂ ਹੋਣ ਵਾਲੀਆਂ ਹਨ, ਜਿਹੜੀਆਂ ਪੱਥਰਾਂ ਦੀਆਂ ਠੋਕਰਾਂ ਬਣਾਈਆਂ ਵੀ ਜਾ ਰਹੀਆਂ ਹਨ, ਉਨ੍ਹਾਂ ਦੀ ਉਚਾਈ ਵੀ ਬਹੁਤ ਘੱਟ ਹੈ ਜੋ ਕਿ ਪਹਿਲੀ ਬਰਸਾਤ ਦੇ ਪਾਣੀ 'ਚ ਡੁੱਬ ਜਾਣਗੀਆਂ ਜਿਸ ਨਾਲ ਦਰਿਆ ਦੇ ਬੰਨ੍ਹਾਂ ਨੂੰ ਖ਼ਤਰਾ ਪੈਦਾ ਹੋਵੇਗਾ, ਉਨ੍ਹਾਂ ਠੋਕਰਾਂ ਤੇ ਸੁਰੱਖਿਆ ਦੀਵਾਰ 'ਤੇ ਘੱਟ ਤੋਂ ਘੱਟ ਚਾਰ ਫੁੱਟ ਹੋਰ ਉੱਚਾ ਪੱਥਰ ਲਗਾਉਣ ਦੀ ਮੰਗ ਕੀਤੀ | ਉਕਤ ਹਾਜ਼ਰੀਨ ਨੇ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਡਰੇਨ ਬਣਾਉਣ ਦਾ ਕੰਮ ਮੁਕੰਮਲ ਕਰਨ ਦੀ ਮੰਗ ਕੀਤੀ ਅਧਿਕਾਰੀਆਂ ਨੇ ਕੰਮ ਜਲਦੀ ਨੇਪਰੇ ਚੜ੍ਹਾਉਣ ਦਾ ਵਾਅਦਾ ਕੀਤਾ | ਇਸ ਮੌਕੇ ਕਿਸਾਨ ਆਗੂ ਜਸਵਿੰਦਰ ਸਿੰਘ ਜੱਸਾ ਬਜੀਦਪੁਰ, ਮਨਿੰਦਰਜੀਤ ਸਿੰਘ ਰਾਜਾ, ਨੰਬਰਦਾਰ ਗੁਲਜ਼ਾਰ ਸਿੰਘ, ਨੰਬਰਦਾਰ ਅਮਰੀਕ ਸਿੰਘ, ਸਾਬਕਾ ਸਰਪੰਚ ਰਜਿੰਦਰ ਸਿੰਘ ਰਸੀਦਪੁਰ, ਕਰਨੈਲ ਸਿੰਘ ਬਜੀਦਪੁਰ, ਸਾਬਕਾ ਮੈਂਬਰ ਪੰਚਾਇਤ ਸਤਦੇਵ ਸਿੰਘ, ਬਲਦੇਵ ਸਿੰਘ, ਚਰਨਜੀਤ ਸਿੰਘ ਚੰਨੀ, ਮਨਜੀਤ ਸਿੰਘ, ਕਰਨੈਲ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਕਰਮਚਾਰੀਆਂ ਦੇ ਲੰਬਿਤ ਮੁੱਦਿਆਂ ਦਾ ਠੋਸ ਹੱਲ ਲੱਭਣ ਲਈ ਕਰਮਚਾਰੀ ਯੂਨੀਅਨਾਂ ਨਾਲ... ਅਗਲੀ ਖ਼ਬਰ ਡਾ. ਦਲਜੀਤ ਸਿੰਘ ਚੀਮਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਚੁਣੇ ਕੌਂਸਲਰ ਤੇ ਨਵ-ਨਿਯੁਕਤ ਅਹੁਦੇਦਾਰ ਸਨਮਾਨਿਤ
Ad Position 24
No active advertisement