02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਮਾਮਲਾ ਨੰਗਲ ਸ਼ਹਿਰ ’ਚ ਪੀਲੀਏ ਦੇ ਵੱਡੀ ਮਾਤਰਾ ’ਚ ਸਾਹਮਣੇ ਆ ਰਹੇ ਕੇਸਾਂ ਦਾ ਸਿਹਤ ਵਿਭਾਗ ਦੀ ਟੀਮ ਵਲੋਂ ਘਰ-ਘਰ ਕੀਤੀ ਹੈਪੇਟਾਈਟਸ ਏ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ

Ad Position 21
No active advertisement
ਅਜੀਤ ਡੈਸਕ 05-07-2026

ਨੰਗਲ, 4 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਪਿਛਲੇ ਕਾਫੀ ਦਿਨਾਂ ਤੋਂ ਨੰਗਲ ਸ਼ਹਿਰ ਦੇ ਕੁੱਝ ਇਲਾਕਿਆਂ ਵਿਚ ਹੈਪੈਟਾਈਟਿਸ -ਏ (ਪੀਲੀਆ) ਦੇ ਵੱਡੀ ਗਿਣਤੀ ’ਚ ਮਰੀਜਾਂ ਦੇ ਸਾਹਮਣੇ ਆਏ ਕੇਸਾਂ ਉਪਰੰਤ ਸਿਵਲ ਸਰਜਨ ਰੂਪਨਗਰ ਡਾ. ਰਮਨ ਕੁਮਾਰ ਵਲੋਂ ਕਾਰਵਾਈ ਕਰਦਿਆਂ ਵਿਭਾਗ ਨੂੰ ਜਾਂਚ ਕਰਨ ਲਈ ਟੀਮਾਂ ਬਣਾ ਕੇ ਘਰ-ਘਰ ਜਾਂਚ ਕਰਨ ਅਤੇ ਜਾਗਰੂਕ ਕਰਨ ਲਈ ਦੇਸ਼ਾਂ ਨਿਰਦੇਸ਼ ਜਾਰੀ ਕੀਤੇ ਗਏ ਸਨ। ਜਿਸ ਉਪਰੰਤ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰਜੀਤ ਸਿੰਘ ਕੀਰਤਪੁਰ ਸਾਹਿਬ ਦੀ ਅਗਵਾਈ ਹੇਠ ਨੰਗਲ ਸ਼ਹਿਰ ਦੇ ਮੁਹੱਲਾ ਪੁਰਾਣਾ ਗੁਰਦੁਆਰਾ ਅਤੇ ਰਾਮ ਨਗਰ ਵਿਖੇ ਫੈਲੇ ਪੀਲੀਏ ਦੇ ਕੇਸਾਂ ਸਬੰਧੀ ਸਿਹਤ ਵਿਭਾਗ ਵਲੋਂ ਗਠਿਤ ਕੀਤੀਆਂ ਗਈਆਂ 5 ਹੈਲਥ ਟੀਮਾਂ ਵਲੋਂ ਗੁਰਿੰਦਰ ਸਿੰਘ ਹੈਲਥ ਇੰਸਪੈਕਟਰ, ਸੁਖਬੀਰ ਸਿੰਘ ਹੈਲਥ ਇੰਸਪੈਕਟਰ, ਸਿਕੰਦਰ ਸਿੰਘ ਬਲਾਕ ਹੈਲਥ ਇੰਸਪੈਕਟਰ ਦੀ ਸੁਪਰਵੀਜਨ ਅਧੀਨ ਪੀਲੀਏ ਦੇ ਕੇਸਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ। ਇਹਨਾਂ ਟੀਮਾਂ ਵਲੋਂ ਘਰ ਘਰ ਜਾ ਕੇ ਪੀਲੀਏ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਓ.ਆਰ.ਐਸ, ਜਿੰਕ ਅਤੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ। ਦੱਸਣਯੋਗ ਹੈ ਕਿ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਹਰਸ਼ਰਨ ਕਾਲੀਆ, ਦਿਲਬਾਗ ਸਿੰਘ ਏ.ਐਮ.ਓ., ਰਣਜੀਤ ਸਿੰਘ ਹੈਲਥ ਇੰਸਪੈਕਟਰ ਦੀ ਜ਼ਿਲ੍ਹਾ ਟੀਮ ਵਲੋਂ ਸਮੇਂ-ਸਮੇਂ ਤੇ ਨੰਗਲ ਦੇ ਇਲਾਕੇ ਦਾ ਦੌਰਾ ਕੀਤਾ ਜਾ ਰਿਹਾ ਹੈ। ਗਠਿਤ ਟੀਮਾਂ ਵਲੋਂ ਘਰਾਂ ਤੋਂ ਪੀਣ ਵਾਲੇ ਪਾਣੀ ਦੇ ਸੈਂਪਲ, ਸ਼ੱਕੀ ਮਰੀਜ਼ਾਂ ਦੇ ਖੂਨ ਦੇ ਨਮੂਨੇ ਲਏ ਜਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਵੀ ਲਗਾਤਾਰ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੈਪੇਟਾਈਟਸ ਏ.ਈ ਦੂਸ਼ਿਤ ਪਾਣੀ, ਦੂਸ਼ਿਤ ਖਾਣਾ ਅਤੇ ਗੰਦਗੀ ਇਸ ਦੇ ਮੁੱਖ ਕਾਰਨ ਹਨ। ਪੀਲੀਏ ਦੇ ਮੁੱਖ ਲੱਛਣ ਅੱਖਾਂ ਤੇ ਚਮੜੀ ਦਾ ਪੀਲਾਪਨ, ਪਿਸ਼ਾਬ ਪੀਲੇ ਗੂੜੇ ਰੰਗ ਦਾ, ਬੁਖਾਰ, ਉਲਟੀਆਂ, ਕਮਜ਼ੋਰੀ, ਥਕਾਵਟ, ਪੇਟ ਦੇ ਸੱਜੇ ਪਾਸੇ ਦਰਦ ਆਦਿ ਪ੍ਰਮੁੱਖ ਤੌਰ ’ਤੇ ਸ਼ਾਮਿਲ ਹਨ। ਇਸ ਮੌਕੇ ਮੈਡੀਕਲ ਕੈਂਪ ਵੀ ਲਗਾਤਾਰ ਚੱਲ ਰਿਹਾ ਹੈ। ਇਹਨਾਂ ਟੀਮਾਂ ਵਿਚ ਭੁਪਿੰਦਰ ਸਿੰਘ, ਅਜੇ ਕੁਮਾਰ ਦੀਵਾਨ, ਸ਼ਿਵ ਕੁਮਾਰ, ਰਜਿੰਦਰ ਸਿੰਘ, ਨਵਜੀਤ ਸਿੰਘ, ਜਸਦੀਪ ਸਿੰਘ, ਜਗਤਾਰ ਸਿੰਘ, ਵਿਜੇ ਕੁਮਾਰ, ਚੇਤਨਾ ਕੁਮਾਰੀ, ਨਰ ਸਿੰਘ ਅਤੇ ਵਿਦਿਆਵਤੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਵਲੋਂ ਨਵੀਂ ਟੀਮ ਦਾ ਐਲਾਨ ਅਗਲੀ ਖ਼ਬਰ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਵਿਚ ਪਿੰਡ ਦੌਣ ਕਲਾਂ ਦੇ ਵੱਡੀ ਗਿਣਤੀ ਵਿਚ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਰਣਜੋ...
Ad Position 24
No active advertisement