ਸ੍ਰੀ ਅਨੰਦਪੁਰ ਸਾਹਿਬ, 4 ਜੁਲਾਈ (ਜੇ ਐਸ ਨਿੱਕੂਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਵਲੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਨਵੀਂ ਟੀਮ ਦਾ ਐਲਾਨ ਜ਼ਿਲ੍ਹਾ ਰੂਪਨਗਰ ਐਸ.ਸੀ. ਵਿੰਗ ਦੇ ਪ੍ਰਧਾਨ ਨਿਰਮਲ ਸਿੰਘ ਹਰੀਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਕੀਤਾ ਗਿਆ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸਰਕਲ ਪ੍ਰਧਾਨ ਪੇਂਡੂ ਜਥੇਦਾਰ ਸੁਰਿੰਦਰ ਸਿੰਘ ਮਟੌਰ ਅਤੇ ਸਰਕਲ ਪ੍ਰਧਾਨ ਸ਼ਹਿਰੀ ਜਥੇਦਾਰ ਰਾਮ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਭਾਈ ਚਾਵਲਾ ਨੇ ਕਿਹਾ ਕਿ 2027 ‘ਚ ਵਿਧਾਨ ਸਭਾ ਚੋਣਾਂ ਅਕਾਲੀ ਦਲ ਦੀ ਸਰਕਾਰ ਬਣੇਗੀ।ਜਿਸ ਲਈ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਮਨਜੀਤ ਸਿੰਘ ਨੂੰ ਗੋਹਲਣੀ ਸਰਕਲ, ਜਸਵੀਰ ਸਿੰਘ ਗੱਜਪੁਰ ਨੂੰ ਸ੍ਰੀ ਅਨੰਦਪੁਰ ਸਾਹਿਬ ਸਰਕਲ, ਸੱਜਣ ਸਿੰਘ ਬੱਢਲ ਨੂੰ ਮੋਹੀਵਾਲ ਸਰਕਲ, ਨਰਾਇਣ ਸਿੰਘ ਮਝੇੜ ਨੂੰ ਸ੍ਰੀ ਕੀਰਤਪੁਰ ਸਾਹਿਬ ਦਿਹਾਤੀ ਸਰਕਲ, ਬਲਵੰਤ ਸਿੰਘ ਮੰਗੂਵਾਲ ਨੂੰ ਭਰਤਗੜ੍ਹ ਸਰਕਲ, ਐਡਵੋਕੇਟ ਜੈਮਲ ਸਿੰਘ ਬਾਸੋਵਾਲ ਨੂੰ ਗੰਗੂਵਾਲ ਸਰਕਲ ਅਤੇ ਕਮਲ ਸਿੰਘ ਬੇਲਾ ਰਾਮਗੜ੍ਹ ਨੂੰ ਭਲਾਣ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਗੁਰਬਚਨ ਸਿੰਘ ਲੋਦੀਪੁਰ, ਬਲਵੀਰ ਸਿੰਘ ਬਣੀ, ਰਾਮ ਦਿਆਲ ਸਿੰਘ ਮਝੇੜ ਅਤੇ ਰਣਜੀਤ ਸਿੰਘ ਭੱਟੀ ਮੌਜੋਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਭੁਪਿੰਦਰ ਸਿੰਘ ਸ਼ਾਹਪੁਰ ਵੇਲਾ, ਸੁਰਜੀਤ ਸਿੰਘ ਗੱਜਪੁਰ ਬੇਲਾ, ਜਰਨੈਲ ਸਿੰਘ ਬਲੌਲੀ ਅਤੇ ਨਿਰਮਲ ਸਿੰਘ ਕੋਟਲਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਚਰਨ ਸਿੰਘ ਬਲੌਲੀ, ਪਰਵਿੰਦਰ ਸਿੰਘ ਸਰਸਾ ਨੰਗਲ, ਮੱਖਣ ਸਿੰਘ ਅਵਾਨਕੋਟ, ਕੈਪਟਨ ਜਸਵਿੰਦਰ ਸਿੰਘ ਅਟਾਰੀ, ਰਾਮ ਸਿੰਘ ਬੁੰਗਾ ਸਾਹਿਬ ਅਤੇ ਕੇਵਲ ਸਿੰਘ ਛੋਟੀ ਚੱਖੀਆਂ ਨੂੰ ਜਥੇਬੰਦਕ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਸੁਖਦੇਵ ਸਿੰਘ ਭਰਤਗੜ੍ਹ, ਹਰਬੰਸ ਸਿੰਘ ਮੋੜਾ, ਸੁੱਚਾ ਸਿੰਘ ਝਿੰਜੜੀ ਅਤੇ ਅਮਰਿੰਦਰ ਸਿੰਘ ਉੱਪਰਲਾ ਬੱਢਲ ਨੂੰ ਮੀਤ ਸਕੱਤਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਬਲਵਿੰਦਰ ਸਿੰਘ ਬੱਢਲ, ਬਿੱਕਰ ਸਿੰਘ ਮਝੇੜ ਅਤੇ ਬਲਵੀਰ ਸਿੰਘ ਰਾਏਪੁਰ ਸਾਨੀ ਨੂੰ ਜਨਰਲ ਸਕੱਤਰ, ਜਦੋਂਕਿ ਪਰਮਜੀਤ ਸਿੰਘ ਬੱਢਲ ਨੂੰ ਮੁੱਖ ਬੁਲਾਰੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਇਸ ਮੌਕੇ ਬੀ.ਸੀ. ਵਿੰਗ ਦੇ ਹਲਕਾ ਪ੍ਰਧਾਨ ਗੁਰਨਾਮ ਸਿੰਘ ਮਟੌਰ, ਤਾਰਾ ਸਿੰਘ ਬੁਰਜ, ਰਣਬੀਰ ਸਿੰਘ, ਠੇਕੇਦਾਰ ਗੁਰਵਿੰਦਰ ਸਿੰਘ ਸਰਕਲ ਪ੍ਰਧਾਨ, ਮਲਕੀਤ ਸਿੰਘ ਢਾਹੇ, ਕਮਲ ਸਿੰਘ ਮਜਾਰੀ ਸਰਕਲ ਪ੍ਰਧਾਨ, ਬੀਬੀ ਹਰਦੀਪ ਕੌਰ ਹਲਕਾ ਪ੍ਰਧਾਨ ਇਸਤਰੀ ਵਿੰਗ, ਬੀਬੀ ਸੁਰਜੀਤ ਕੌਰ ਨਿੱਕੂਵਾਲ, ਬੀਬੀ ਪਰਵੀਨ ਕੁਮਾਰੀ, ਅਮਰੀਕ ਸਿੰਘ ਮੀਕਾ, ਬਲਦੇਵ ਸਿੰਘ ਨਿੱਕੂਵਾਲ, ਜਰਨੈਲ ਸਿੰਘ ਸ਼ਾਹਪੁਰ ਬੇਲਾ, ਹਰਪਾਲ ਸਿੰਘ ਸਰਪੰਚ ਗੱਜਪੁਰ ਅਤੇ ਕਰਮ ਸਿੰਘ ਸਾਬਕਾ ਸਰਪੰਚ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਵਲੋਂ ਨਵੀਂ ਟੀਮ ਦਾ ਐਲਾਨ
ਅਜੀਤ ਡੈਸਕ
05-07-2026