ਪਟਿਆਲਾ, 1 ਮਈ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਆਪਣੇ ਜਥੇਬੰਦਕ ਢਾਂਚੇ ਦੇ ਵਿਸਥਾਰ ਦਾ ਐਲਾਨ ਕੀਤਾ ਹੈ | ਜਿਸ ਵਿਚ ਮੇਜਰ ਸਿੰਘ ਭੜੀ ਪਨੈਚਾਂ, ਬਹਾਦਰ ਖਾਨ ਟੌਹੜਾ, ਗੁਰਚਰਨ ਸਿੰਘ ਸੇਹਰਾ, ਸੁਖਦੇਵ ਸਿੰਘ ਮਹਿਦੂਦਾਂ, ਜਤਿੰਦਰ ਸਿੰਘ ਮੁਹੱਬਤਪੁਰ, ਸੁਰਜੀਤ ਸਿੰਘ ਚੁਰਾਸੋ, ਕਰਨਵੀਰ ਸਿੰਘ ਮੰਡੀ, ਬਲਵਿੰਦਰ ਸਿੰਘ ਕਰਹੇੜੀ, ਡਾ. ਰਾਜਬੀਰ ਸਿੰਘ ਬਾਦਸ਼ਾਹਪੁਰ, ਸੁਖਵਿੰਦਰ ਸਿੰਘ ਮੜੌਲੀ, ਹਰਭਜਨ ਸਿੰਘ ਚੀਮਾ, ਤਰਸੇਮ ਸਿੰਘ ਹਾਮਝੈੜੀ, ਬਲਵਿੰਦਰ ਸਿੰਘ ਬਬਲੀ ਘੱਗਾ, ਗੁਰਪਿਆਰ ਸਿੰਘ ਬਾਰਨ, ਬਲਵਿੰਦਰ ਸਿੰਘ ਲੰਗ, ਜੰਗ ਸਿੰਘ ਰੁੜਕਾ, ਗੁਰਦਾਸ ਸਿੰਘ ਢੀਂਡਸਾ, ਜਗਸੀਰ ਸਿੰਘ ਬਹਿਣੀਵਾਲ, ਜਸਵੀਰ ਸਿੰਘ ਦਿੜ੍ਹਬਾ, ਹਰਕੇਸ਼ ਸਿੰਘ ਬਹਾਦਰਗੜ੍ਹ, ਗੁਰਪ੍ਰੀਤ ਸਿੰਘ ਜੰਡ ਮੰਗੋਲੀ, ਡਾ. ਹਰਵਿੰਦਰ ਸਿੰਘ ਅਤੇ ਬਿੱਕਰ ਸਿੰਘ ਦੀਆ ਪਨੋਦੀਆਂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਸੁਖਦੇਵ ਸਿੰਘ ਗੁਰਦਿੱਤਪੁਰਾ, ਜਗਸੀਰ ਸਿੰਘ ਗੱਲਵੱਟੀ, ਦਾਰਾ ਸਿੰਘ ਬਾਬਰਪੁਰ, ਅਮਰੀਕ ਸਿੰਘ ਕਨਸੂਹਾ, ਸੁਰਿੰਦਰ ਸਿੰਘ ਭਾਦਸੋਂ, ਜਰਨੈਲ ਸਿੰਘ ਸਾਬਕਾ ਸਰਪੰਚ ਗੁਰਦਿੱਤਪੁਰਾ, ਜਸਵੀਰ ਸਿੰਘ ਮਠਾੜੂ, ਹਰਜਿੰਦਰ ਸਿੰਘ ਗਲਵੱਟੀ, ਇਕਬਾਲ ਸਿੰਘ ਸਭਰਵਾਲ, ਕਿ੍ਪਾਲ ਸਿੰਘ ਭੰਗੂ, ਕੁਲਵਿੰਦਰ ਸਿੰਘ ਬੀਟਾ ਉਪਲਹੇੜੀ, ਸੁਖਦੇਵ ਸਿੰਘ ਮੀਰਪੁਰ, ਗੁਰਿੰਦਰ ਸਿੰਘ ਪੁਰ, ਬਲਵਿੰਦਰ ਸਿੰਘ ਨਿਊ ਮਹਿਮਦਪੁਰ, ਲਖਵਿੰਦਰ ਸਿੰਘ ਮੋਹਲਗੜ੍ਹ, ਕਿ੍ਸ਼ਨ ਸਿੰਘ ਥਿੰਦ, ਦਰਸ਼ਨ ਸਿੰਘ ਤੇਈਪੁਰ, ਗੁਲਜ਼ਾਰ ਸਿੰਘ ਮਰਦਾਹੇੜੀ, ਸੂਬਾ ਸਿੰਘ ਗਲੋਲੀ, ਭੁਪਿੰਦਰ ਸਿੰਘ ਘੰਗਰੋਲੀ, ਹਜ਼ਾਰਾ ਸਿੰਘ, ਜਸਵੀਰ ਸਿੰਘ ਮੰਡੋਰ, ਹਰਜੀਤ ਸਿੰਘ ਕਾਠਮੱਠੀ, ਅਵਤਾਰ ਸਿੰਘ ਚਲੈਲਾ, ਗੁਰਪ੍ਰੀਤ ਸਿੰਘ ਜੰਡਮਗੋਲੀ, ਜਸਵਿੰਦਰ ਸਿੰਘ ਵਿੱਕੀ ਰੱਖੜਾ, ਜਰਨੈਲ ਸਿੰਘ ਸਰਪੰਚ ਮਟੋਰੜਾ, ਹਰਦੀਪ ਸਿੰਘ ਸਾਬਕਾ ਸਰਪੰਚ ਰੱਖੜਾ, ਮੇਜਰ ਸਿੰਘ ਸਾਬਕਾ ਸਰਪੰਚ ਰੱਖੜਾ, ਮਨਜੀਤ ਸਿੰਘ ਗਿੱਲ ਅਤੇ ਗੁਰਦੀਪ ਸਿੰਘ ਦੰਦਰਾਲਾ ਖਰੋੜ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ | ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਦੱਸਿਆ ਕਿ ਇਸ ਲੜੀ ਵਿਚ ਬੇਅੰਤ ਸਿੰਘ ਗੁਰਦਿੱਤਪੁਰਾ, ਮੇਜਰ ਸਿੰਘ ਫਤਿਹਪੁਰ, ਜਗਮੀਤ ਸਿੰਘ ਬਿਸਨਗੜ੍ਹ, ਬਹਾਦਰ ਸਿੰਘ ਗੁਣੀਕੇ, ਟਹਿਲ ਸਿੰਘ ਬੀਨਾਹੇੜੀ, ਰਣਜੀਤ ਸਿੰਘ ਰਾਮਗੜ੍ਹ, ਅਵਤਾਰ ਸਿੰਘ ਗੁਰ ਨਾਨਕ ਮੁਹੱਲਾ, ਅਜੇ ਸ਼ਰਮਾ ਪਾਤੜਾਂ, ਸਤਨਾਮ ਸਿੰਘ ਹਾਂਸ ਢੀਂਡਸਾ, ਗੋਲਡੀ ਸਿੰਘ ਅਰਨੇਟੂ, ਚਮਕੌਰ ਸਿੰਘ ਘੰਗਰੋਲੀ, ਰਣਬੀਰ ਸਿੰਘ ਰਟੋਲ ਚਲੈਲਾ, ਬਲਜਿੰਦਰ ਸਿੰਘ ਥੂਹਾ, ਨੰਬਰਦਾਰ ਅਮਵਿੰਦਰ ਸਿੰਘ ਪੁਣੀਵਾਲ, ਨਿਸ਼ਾਨ ਸਿੰਘ ਸਹੌਲੀ, ਹਰਵਿੰਦਰ ਸਿੰਘ ਨੂੰ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਤਰ੍ਹਾਂ ਅਰਵਿੰਦਰ ਸਿੰਘ ਬੀਟਾ ਸਹੌਲੀ, ਰਾਮਪ੍ਰਤਾਪ ਸਿੰਘ ਭੜੀ ਪਨੈਚਾਂ, ਮਲਕੀਤ ਸਿੰਘ ਖਰੌੜ, ਜਸਵੰਤ ਸਿੰਘ, ਦਰਬਾਰਾ ਸਿੰਘ ਬਾਸਮਾ ਅਤੇ ਮੇਹਰਬਾਨ ਸਿੰਘ ਰੱਖੜਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ |