ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅਕਾਲੀ ਦਲ ਵਾਰਿਸ ਪੰਜਾਬ ਵਲੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ਼ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 03-05-2026
ਫ਼ਰੀਦਕੋਟ, 2 ਮਈ (ਜਸਵੰਤ ਸਿੰਘ ਪੁਰਬਾ)-ਡਿਬੜੂਗੜ੍ਹ ਜੇਲ੍ਹ 'ਚ ਬੰਦ ਸਾਂਸਦ ਭਾਈ ਅੰਮਿ੍ਤ ਪਾਲ ਸਿੰਘ ਜਿਨ੍ਹਾਂ ਖ਼ਿਲਾਫ਼ ਐਨ.ਐਸ.ਏ. ਲੱਗਿਆ ਸੀ, ਉਸਦੇ ਖਤਮ ਹੋਣ 'ਤੇ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ | ਜਿਸ ਨੂੰ ਲੈ ਕੇ ਉਨ੍ਹਾਂ ਵਲੋਂ ਕਾਂਗਰਸ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕੀਤੀ ਗਈ | ਅੱਜ ਫ਼ਰੀਦਕੋਟ 'ਚ ਜ਼ਿਲ੍ਹਾ ਪ੍ਰਧਾਨ ਦਲੇਰ ਸਿੰਘ ਡੋਡ ਦੀ ਅਗਵਾਈ 'ਚ ਇਕ ਰੋਸ ਮਾਰਚ ਕੱਢਿਆ ਗਿਆ | ਜ਼ਿਲ੍ਹਾ ਪ੍ਰਧਾਨ ਦਲੇਰ ਸਿੰਘ ਡੋਡ ਨੇ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਸਿੱਖਾਂ ਦੇ ਖ਼ਿਲਾਫ਼ ਰਹੀ ਹੈ ਅਤੇ ਹੁਣ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬਿਆਨ ਦਿੱਤਾ ਗਿਆ ਕਿ ਭਾਈ ਅੰਮਿ੍ਤਪਾਲ ਖਿਲਾਫ਼ ਲੱਗੇ ਐਨ.ਐਸ.ਏ ਹਟਾਏ ਜਾਣ ਤੋਂ ਬਾਅਦ ਬੰਬ ਧਮਾਕੇ ਵਧੇ ਹਨ ਇਹ ਬਿਲਕੁੱਲ ਝੂਠਾ ਇਲਜ਼ਾਮ ਲਗਾ ਕੇ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਉਹੀ ਕਾਂਗਰਸ ਪਾਰਟੀ ਹੈ ਜਿਸਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਵਾਇਆ, ਦਿੱਲੀ 'ਚ ਸਿੱਖ ਕਤਲੇਆਮ ਕਰਵਾਏ, ਇਹ ਕਦੀ ਵੀ ਸਿੱਖਾਂ ਪ੍ਰਤੀ ਹਮਦਰਦੀ ਨਹੀਂ ਰੱਖ ਸਕਦੇ | ਉਨ੍ਹਾਂ ਕਿਹਾ ਕਿ ਉਹ ਸੁਖਜਿੰਦਰ ਸਿੰਘ ਰੰਧਾਵਾ ਦੇ ਇਸ ਬਿਆਨ ਦੀ ਪੁਰਜ਼ੋਰ ਨਿੰਦਾ ਕਰਦੇ ਹਨ | ਇਸ ਮੌਕੇ ਬਾਬੂ ਸਿੰਘ ਬਰਾੜ ਭਾਊ, ਕਸ਼ਮੀਰ ਸਿੰਘ ਸਾਦਿਕ, ਮਨਿੰਦਰ ਸਿੰਘ ਬੀਹਲੇਵਾਲਾ, ਕੁਲਦੀਪ ਸਿੰਘ ਖਾਲਸਾ ਫ਼ਰੀਦਕੋਟ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਸਾਦਿਕ, ਰਘਬੀਰ ਸਿੰਘ ਹਸਨਭੱਟੀ, ਜਸਵੰਤ ਸਿੰਘ ਟੀਚਰ ਕਲੋਨੀ, ਜਸਵੀਰ ਸਿੰਘ ਸਿੱਧੂ, ਗੁਰਜੰਟ ਸਿੰਘ ਪੱਖੀ, ਅੰਮਿ੍ਤ ਪਾਲ ਸਿੰਘ ਚੇਤ ਸਿੰਘ ਵਾਲਾ, ਰਾਜਵਿੰਦਰ ਸਿੰਘ ਨਵਾਂ ਕਿਲਾ, ਅਵਤਾਰ ਸਿੰਘ ਸੰਗਰਾਹੂਰ, ਗਮਦੂਰ ਸਿੰਘ ਮੋਰਾਂਵਾਲੀ, ਜਤਿੰਦਰ ਸਿੰਘ ਪੱਕਾ, ਗੁਰਮੇਲ ਸਿੰਘ ਬਰਾੜ ਸੰਗਰਾਹੂਰ, ਜਸਵੀਰ ਸਿੰਘ ਖਾਲਸਾ ਜਿਉਣ ਵਾਲਾ, ਗੁਰਪ੍ਰੀਤ ਸਿੰਘ ਖਾਰਾ, ਸੰਦੀਪ ਸਿੰਘ ਢੀਮਾਂ ਵਾਲੀ, ਸਵਰਨ ਸਿੰਘ ਢੀਮਾਂ ਵਾਲੀ, ਲੱਖਾ ਸਿੰਘ ਸਾਦਿਕ, ਗੁਰਬਖਸ਼ ਸਿੰਘ ਹਰੀਏਵਾਲਾ, ਰਾਜਪਾਲ ਸਿੰਘ ਰਾਜੋਵਾਲਾ, ਸੁਖਮੰਦਰ ਸਿੰਘ ਸ਼ੇਖੂਪੁਰੀਆ, ਰਾਜਵਿੰਦਰ ਸਿੰਘ ਰਾਜੂ ਗੋਦੜੀ ਸਾਹਿਬ, ਗੋਲਡੀ ਸੁਨਿਆਰਾ ਫ਼ਰੀਦਕੋਟ, ਜਸਵਿੰਦਰ ਸਿੰਘ ਢੁੱਡੀ, ਅੰਮਿ੍ਤ ਪਾਲ ਸਿੰਘ ਫ਼ੌਜੀ ਮਚਾਕੀ ਖੁਰਦ, ਕੈਪਟਨ ਕੁਲਵਿੰਦਰ ਸਿੰਘ ਬੱਗੇਆਣਾ, ਸੂਬੇਦਾਰ ਹਰਬੰਸ ਸਿੰਘ ਮਾਨੀ ਵਾਲਾ, ਹਰਨਵੀਰ ਸਿੰਘ ਵਾੜਾ ਦਰਾਕਾ, ਸੁੱਖਾ ਸਿੰਘ ਕਿਲੀ, ਜੱਗਾ ਸਿੰਘ ਸਰਪੰਚ ਜੰਡ ਵਾਲਾ, ਜਗਤਾਰ ਸਿੰਘ ਬਿੰਨੀ ਫ਼ਰੀਦਕੋਟ, ਸਹਿਲ ਫ਼ਰੀਦਕੋਟ, ਗਰਭੇਜ ਸਿੰਘ ਝੋਕ ਸਰਕਾਰੀ, ਗੁਰਲਾਲ ਸਿੰਘ ਅਹਿਲ, ਜਗਜੀਤ ਸਿੰਘ ਚੰਦਬਾਜਾ, ਕਾਕਾ ਸਿੰਘ ਮਾਣਕ ਸਿੰਘ ਮੰਡਵਾਲਾ, ਅਮਰੀਕ ਸਿੰਘ ਭੋਲੂਵਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਜਨਤਕ ਸਥਾਨ 'ਤੇ ਨਸ਼ੇ ਦੀ ਹਾਲਤ 'ਚ ਵਿਅਕਤੀਆਂ ਦੀ ਫ਼ੜੋ-ਫੜੀ ਜਾਰੀ ਅਗਲੀ ਖ਼ਬਰ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਹੋਈ ਪੱਬਾਂ ਭਾਰ
Ad Position 24
No active advertisement