ਬਰਗਾੜੀ, 2 ਮਈ (ਲਖਵਿੰਦਰ ਸ਼ਰਮਾ)-'ਸਮਾਜ ਸੇਵੀ ਅਧਿਆਪਕਾ ਪਰਮਜੀਤ ਕੌਰ ਵਾਸੀ ਰਣ ਸਿੰਘ ਵਾਲਾ ਜੋ ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਵਿਖੇ ਸਕੂਲ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਹਨ ਨੂੰ ਵਧੀਆ ਸੇਵਾਵਾਂ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਨਮਾਨਿਤ ਕੀਤਾ ਗਿਆ | ਅਧਿਆਪਕਾ ਪਰਮਜੀਤ ਕੌਰ ਵੀ ਆਪਣੇ ਧਰਮਪਤਨੀ ਸਮਾਜ ਸੇਵੀ ਅਧਿਆਪਕ ਆਤਮਾ ਸਿੰਘ ਦੇ ਪਦ ਚਿੰਨ੍ਹ੍ਹਾਂ 'ਤੇ ਚੱਲਦਿਆਂ ਹਰ ਸਕੂਲ ਦੀ ਬਿਹਤਰੀ ਅਤੇ ਤਰੱਕੀ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਹਨ ਅਤੇ ਬੱਚਿਆਂ ਨੂੰ ਨੈਤਿਕ ਸਿੱਖਿਆ, ਪੜਾ੍ਹਈ, ਖੇਡਾਂ ਆਦਿ ਖੇਤਰਾਂ ਵਿਚ ਚੰਗੀ ਮਿਹਨਤ ਕਰਵਾਉਦੇ ਹਨ | ਵਰਨਣਯੋਗ ਹੈ ਕਿ ਪਰਮਜੀਤ ਕੌਰ ਦੇ ਧਰਮਪਤਨੀ ਸਮਾਜ ਸੇਵੀ ਅਧਿਆਪਕ ਆਤਮਾ ਸਿੰਘ ਰਣ ਸਿੰਘ ਵਾਲਾ ਆਪਣੇ ਨਿੱਜੀ ਕੰਮਾਂ ਅਤੇ ਛੁੱਟੀਆਂ ਆਦਿ ਦੀ ਵੀ ਪ੍ਰਵਾਹ ਨਾ ਕਰਦਿਆਂ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਅਨੇਕਾਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਚੁੱਕੇ ਹਨ ਜਿਸ ਦੀ ਬਦੌਲਤ ਇਲਾਕੇ ਦੀਆਂ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਨੇ ਅਧਿਆਪਕ ਆਤਮਾ ਸਿੰਘ ਨੂੰ ਅਨੇਕਾਂ ਵਾਰ ਸਨਮਾਨਿਤ ਕੀਤਾ ਹੈ ਪ੍ਰੰਤੂ ਪੰਜਾਬ ਦੀ ਅਜੇ ਤੱਕ ਦੀ ਕੋਈ ਵੀ ਸਰਕਾਰ ਅਧਿਆਪਕ ਆਤਮਾ ਸਿੰਘ ਦੀ ਸਮਾਜ ਸੇਵਾ ਦਾ ਯੋਗ ਸਨਮਾਨ ਨਹੀਂ ਕਰ ਸਕੀ | ਪਰਮਜੀਤ ਕੌਰ ਅਤੇ ਸਮਾਜ ਸੇਵੀ ਅਧਿਆਪਕ ਆਤਮਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਧੰਨਵਾਦ ਕੀਤਾ | ਇਸ ਮੌਕੇ ਸਰਕਲ ਦੇ ਸਮੂਹ ਅਹੁਦੇਦਾਰ, ਅਧਿਆਪਕ ਆਦਿ ਹਾਜ਼ਰ ਸਨ |