ਫ਼ਰੀਦਕੋਟ, 16 ਮਈ (ਜਸਵੰਤ ਸਿੰਘ ਪੁਰਬਾ)-ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਨਗਰ ਕੌਂਸਲ ਚੋਣਾਂ-2026 ਦੇ ਮੱਦੇਨਜ਼ਰ ਜ਼ਿਲ੍ਹਾ ਫ਼ਰੀਦਕੋਟ ਲਈ ਰੁਬਿੰਦਰਜੀਤ ਸਿੰਘ ਬਰਾੜ ਆਈ.ਏ.ਐਸ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਚਾਬਾ ਨੇ ਦੱਸਿਆ ਕਿ ਉਪ ਮੰਡਲ ਅਫ਼ਸਰ ਡਰੇਨਜ਼ ਫ਼ਰੀਦਕੋਟ ਨੂੰ ਚੋਣ ਆਬਜ਼ਰਵਰ ਦੇ ਸਹਾਇਕ ਲਾਇਜ਼ਨ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਚੋਣਾਂ ਸਬੰਧੀ ਜ਼ਿਲ੍ਹੇ ਦੇ ਨਾਗਰਿਕ ਚੋਣ ਪ੍ਰਕਿਰਿਆ ਨਾਲ ਜੁੜੇ ਕਿਸੇ ਵੀ ਸੁਝਾਅ ਜਾਂ ਸ਼ਿਕਾਇਤ ਲਈ ਚੋਣ ਆਬਜ਼ਰਵਰ ਰੁਬਿੰਦਰਜੀਤ ਸਿੰਘ ਬਰਾੜ ਆਈ.ਏ.ਐਸ ਨਾਲ ਮੋਬਾਈਲ ਨੰਬਰ 97813-31102 'ਤੇ ਸੰਪਰਕ ਕਰ ਸਕਦੇ ਹਨ | ਇਸ ਤੋਂ ਇਲਾਵਾ ਸਹਾਇਕ ਲਾਇਜ਼ਨ ਅਫ਼ਸਰ ਗੁਰਜੀਤ ਸਿੰਘ, ਉਪ ਮੰਡਲ ਅਫ਼ਸਰ ਡਰੇਨਜ ਨਾਲ ਮੋਬਾਈਲ ਨੰਬਰ 90410-80543 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ |