ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਦੁਕਾਨ ਦਾ ਸ਼ਟਰ ਤੋੜ ਕੇ ਕੀਤੀ ਚੋਰੀ ਮਾਮਲੇ 'ਚ ਇਕ ਕਾਬੂ

Ad Position 21
No active advertisement
ਅਜੀਤ ਡੈਸਕ 17-05-2026
ਫ਼ਰੀਦਕੋਟ, 16 ਮਈ (ਸਰਬਜੀਤ ਸਿੰਘ)-ਸਥਾਨਕ ਕੰਮੇਆਣਾ ਚੌਂਕ ਵਿਖੇ ਇਕ ਕਰਿਆਨੇ ਦੀ ਦੁਕਾਨ 'ਤੇ ਰਾਤ ਸਮੇਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਰਾਤ ਨੂੰ ਦੁਕਾਨ ਮਾਲਕ ਵਲੋਂ ਦੁਕਾਨ ਬੰਦ ਕਰ ਕੇ ਘਰ ਜਾਣ ਤੋਂ ਬਾਅਦ ਚੋਰਾਂ ਵਲੋਂ ਦੁਕਾਨ ਦਾ ਸ਼ਟਰ ਤੋੜ ਕੇ ਗੱਲੇ 'ਚ ਪਏ ਪੈਸੇ ਚੋਰੀ ਕਰ ਲਏ | ਪੁਲਿਸ ਵਲੋਂ ਦੁਕਾਨਦਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਪੜਤਾਲ ਤੋਂ ਬਾਅਦ ਚੋਰੀ ਦੇ ਮਾਮਲੇ 'ਚ ਜਤਿੰਦਰ ਕੁਮਾਰ ਪੁੱਤਰ ਮੁਕੇਸ਼ ਬਿੰਦ ਵਾਸੀ ਫ਼ਰੀਦਕੋਟ ਨੂੰ ਕਾਬੂ ਕਰ ਕੇ ਉਸ ਪਾਸੋਂ ਚੋਰੀ ਕੀਤੇ ਗਏ ਪੈਸੇ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਰਾਹੁਲ ਬਾਂਸਲ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਕੰਮੇਆਣਾ ਚੌਂਕ ਫ਼ਰੀਦਕੋਟ ਵਿਖੇ ਉਸ ਦਾ ਕਰਿਆਨਾ ਸਟੋਰ ਹੈ ਅਤੇ ਰਾਤ ਨੂੰ ਉਹ ਸਾਢੇ ਕੁ 9 ਵਜੇ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ ਅਤੇ 11 ਕੁ ਵਜੇ ਉਸ ਨੂੰ ਦੁਕਾਨ ਦਾ ਸ਼ਟਰ ਟੁੱਟਣ ਬਾਰੇ ਕਿਸੇ ਤੋਂ ਪਤਾ ਚੱਲਿਆ ਤਾਂ ਉਹ ਤੁਰੰਤ ਦੁਕਾਨ 'ਤੇ ਗਿਆ ਅਤੇ ਵੇਖਿਆ ਕਿ ਸ਼ਟਰ ਟੁੱਟਿਆ ਹੋਇਆ ਹੈ ਅਤੇ ਗੱਲੇ 'ਚ ਪਏ ਪੈਸੇ ਗਾਇਬ ਹਨ | ਆਸੇ ਪਾਸੇ ਲੱਗੇ ਕੈਮਰਿਆਂ ਦੀ ਮਦਦ ਨਾਲ ਵੇਖਿਆ ਤਾਂ ਜਤਿੰਦਰ ਕੁਮਾਰ ਪੁੱਤਰ ਮੁਕੇਸ਼ ਬਿੰਦ ਵਾਸੀ ਜੋਤ ਰਾਮ ਬਸਤੀ ਫ਼ਰੀਦਕੋਟ ਸ਼ਟਰ ਤੋੜ ਕੇ ਚੋਰੀ ਕਰਦਾ ਨਜ਼ਰ ਆਇਆ | ਸਹਾਇਕ ਥਾਣੇਦਾਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਪਾਸੋਂ ਚੋਰੀ ਕੀਤੀ ਗਈ ਨਗਦੀ ਵਿਚੋਂ 460 ਰੁਪਏ ਬਰਾਮਦ ਕਰ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਿਟੀ, ਫ਼ਰੀਦਕੋਟ ਵਿਖੇ ਚੋਰੀ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ੇਖ ਫ਼ਰੀਦ ਸਕੂਲ ਬਾਜਾਖਾਨਾ ਦਾ ਦਸਵੀਂ ਜਮਾਤ ਦਾ ਨਤੀਜਾ 100 ਫ਼ਾੀਸਦੀ ਰਿਹਾ <br/> ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਰਾਜਪਾਲ ਪੰਜਾਬ ਦਾ ਪੁਤਲਾ ਫ਼ੂਕਿਆ <br/>
Ad Position 24
No active advertisement