02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਚੋਣਾਂ ਤੇ ਗਿਣਤੀ ਵਾਲੇ ਦਿਨ ਫ਼ਰੀਦਕੋਟ ਵਿਖੇ ਹਾਈ ਕੋਰਟ ਦੇ ਵਿਸ਼ੇਸ਼ ਨਿਗਰਾਨ ਹਾਜ਼ਰ ਹੋਣਗੇ- ਪਰਮਬੰਸ ਸਿੰਘ ਰੋਮਾਣਾ

Ad Position 21
No active advertisement
ਅਜੀਤ ਡੈਸਕ 24-05-2026
ਫ਼ਰੀਦਕੋਟ, 23 ਮਈ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਫ਼ਰੀਦਕੋਟ ਦੇ ਇੰਚਾਰਜ ਪਰਮਬੰਸ ਸਿੰਘ ਰੋਮਾਣਾ ਨੇ ਨਗਰ ਕੌਂਸਲ ਚੋਣਾਂ ਵਿਚ ਵਾਪਰੇ ਘਟਨਾਕ੍ਰਮ 'ਤੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਬੇਨਤੀ 'ਤੇ 26 ਮਈ ਨੂੰ ਚੋਣਾਂ ਵਾਲੇ ਦਿਨ ਅਤੇ 29 ਮਈ ਨੂੰ ਗਿਣਤੀ ਵਾਲੇ ਦਿਨ ਚਾਰ ਵਿਸ਼ੇਸ਼ ਨਿਗਰਾਨ ਭੇਜੇਗੀ | ਇਨ੍ਹਾਂ ਨਿਗਰਾਨਾਂ ਦਾ ਪੂਰਾ ਖਰਚ ਸ਼ੋ੍ਰਮਣੀ ਅਕਾਲੀ ਦਲ ਕਰੇਗਾ | ਉਨ੍ਹਾਂ ਕਿਹਾ ਕਿ ਇਹ ਨਿਗਰਾਨ ਆਉਣ ਨਾਲ ਸ਼ੋ੍ਰਮਣੀ ਅਕਾਲੀ ਦਲ ਨੂੰ ਇੰਨ੍ਹਾਂ ਚੋਣਾਂ ਵਿਚ ਸਰਕਾਰੀ ਧੱਕੇਸ਼ਾਹੀ ਤੋਂ ਰਾਹਤ ਮਿਲੇਗੀ | ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸਤੀਸ਼ ਗਰੋਵਰ ਦੀ ਕਥਿਤ ਿਗ਼੍ਰਫ਼ਤਾਰੀ ਨੂੰ ਵੀ ਹਾਈਕੋਰਟ ਵਿਚ ਚੈਲੰਜ ਕੀਤਾ ਗਿਆ ਹੈ, ਕਿ ਕਿਸ ਤਰ੍ਹਾਂ ਉਸਨੂੰ ਗਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿਚ ਪੰਜਾਬ ਜੇਲ੍ਹ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਨਿਯਮਾਂ ਤੇ ਗਾਈਡਲਾਈਨਜ਼ ਨੂੰ ਅੱਖੋ ਪਰੋਖੇ ਕਰਕੇ ਅੱਧੀ ਰਾਤ ਨੂੰ ਜੇਲ੍ਹ ਭੇਜਿਆ ਗਿਆ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਡਿਪਟੀ ਕਮਿਸ਼ਨਰ, ਐਸ.ਐਸ.ਪੀ., ਐਸ.ਡੀ.ਐਮ. ਅਤੇ ਜੇਲ੍ਹ ਸੁਪਰਡੈਂਟ ਦੀਆਂ ਕਾਲਾਂ ਨੂੰ ਵੀ ਸ਼ੋ੍ਰਮਣੀ ਅਕਾਲੀ ਦਲ ਨੇ ਸੁਰੱਖਿਅਤ ਰੱਖਿਆ ਹੋਇਆ ਹੈ | ਇਨ੍ਹਾਂ ਨੂੰ ਇਸ ਮਾਮਲੇ ਵਿਚ ਪਾਰਟੀ ਬਣਾਇਆ ਜਾਵੇਗਾ | ਇਸ ਸਾਰੇ ਘਟਨਾਕ੍ਰਮ ਤੋਂ ਇਲਾਵਾ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸੰਬਧਿਤ ਦੋ ਉਮੀਦਵਾਰ ਮਾਨਯੋਗ ਹਾਈਕੋਰਟ ਵਿਚ ਇਹ ਮਾਮਲਾ ਲੈ ਕੇ ਜਾਂਦੇ ਹਨ ਕਿ ਉਨ੍ਹਾਂ ਦੇ ਵਿਰੋਧੀ ਅਕਾਲੀ ਦਲ ਦੇ ਦੋ ਉਮੀਦਵਾਰਾਂ ਦੇ ਕਾਗਜ਼ ਜ਼ਿਲ੍ਹਾ ਪ੍ਰਸ਼ਾਸਨ ਨੇ ਗ਼ਲਤ ਸਵੀਕਾਰ ਕੀਤੇ ਹਨ | ਸ: ਰੋਮਾਣਾ ਨੇ ਇਸਦਾ ਜਵਾਬ ਦਿੰਦਿਆਂ ਦੱਸਿਆ ਕਿ ਜਦੋਂ ਸ਼ੋ੍ਰਮਣੀ ਅਕਾਲੀ ਦਲ ਦੇ ਸਾਹਮਣੇ ਇਹ ਮਾਮਲਾ ਆਇਆ ਤਾਂ ਉਨ੍ਹਾਂ ਨੇ ਇਹ ਮਾਮਲਾ ਵੀ ਹਾਈਕੋਰਟ ਦੇ ਮਾਮਲੇ ਵਿਚ ਸ਼ਾਮਿਲ ਕਰ ਦਿੱਤਾ ਅਤੇ ਦਲੀਲ ਦਿੱਤੀ ਕਿ ਇਹ ਪਟੀਸ਼ਨਰ ਅਤੇ ਸਰਕਾਰ ਇਕੱਠੇ ਹੀ ਡਰਾਮਾ ਕਰ ਰਹੇ ਹਨ | ਜਿਸ 'ਤੇ ਮਾਨਯੋਗ ਜੱਜ ਸਾਹਿਬ ਨੇ ਸਖ਼ਤ ਹਦਾਇਤਾਂ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਕਿ ਜਦੋਂ ਕਾਗਜ਼ ਭਰਨ ਦੀ ਸਾਰੀ ਪ੍ਰੀਕਿਆ ਮੁਕੰਮਲ ਹੋ ਚੁੱਕੀ ਹੈ | ਉਹ ਹੁਣ ਅਜਿਹਾ ਨਹੀਂ ਕਰ ਸਕਦੇ | ਉਨ੍ਹਾਂ ਅਨੁਸਾਰ ਮਾਨਯੋਗ ਹਾਈਕੋਰਟ ਨੇ ਡਿਪਟੀ ਕਮਿਸ਼ਨਰ ਨੂੰ ਵੀ ਸਖ਼ਤ ਹਦਾਇਤ ਕੀਤੀ ਕਿ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਜੇਕਰ ਕਿਸੇ ਉਮੀਦਵਾਰ ਨੂੰ ਇਤਰਾਜ ਹੈ ਤਾਂ ਉਹ ਇਲੈਕਸ਼ਨ ਕਮਿਸ਼ਨ ਕੋਲ ਪਹੁੰਚ ਕਰ ਸਕਦਾ ਹੈ | ਜੇਕਰ ਕੋਈ ਡਿਪਟੀ ਕਮਿਸ਼ਨਰ ਅਜਿਹਾ ਕਰਦਾ ਹੈ ਤਾਂ ਇਹ ਮੰਨਿਆ ਜਾਵੇਗਾ ਕਿ ਉਹ ਕਾਨੂੰਨਾਂ ਤੋਂ ਪਾਸੇ ਕੰਮ ਕਰ ਰਿਹਾ ਹੈ | ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਪੁਲਿਸ ਵਲੋਂ ਜਿਹੜੇ ਸੰਮਨ ਉਨ੍ਹਾਂ ਨੂੰ ਕੀਤੇ ਗਏ ਸਨ ਉਸ ਅਧੀਨ ਉਹ ਅੱਜ ਜਾਂਚ ਵਿਚ ਸ਼ਾਮਿਲ ਹੋਏ ਹਨ, ਜੋ ਵੀ ਝੂਠੇ ਮਾਮਲੇ ਦਰਜ ਕੀਤੇ ਗਏ ਹਨ ਉਹ ਕਾਨੂੰਨ ਅਨੁਸਾਰ ਇਸ ਦਾ ਜਵਾਬ ਪੁਲਿਸ ਨੂੰ ਦੇਣਗੇ | ਉਨ੍ਹਾਂ ਅਖੀਰ ਵਿਚ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਅਤੇ ਐਸ.ਡੀ.ਐਮ ਦੀ ਇਨ੍ਹਾਂ ਚੋਣਾਂ ਵਿਚ ਨਿਭਾਈ ਜਾ ਰਹੀ ਭੂਮਿਕਾ 'ਤੇ ਵੀ ਕਈ ਸਵਾਲ ਉਠਾਏ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਪੁਲਿਸ ਲਾਈਨ ਵਿਖੇ 123 ਵਾਹਨਾਂ ਦੀ ਖੁੱਲ੍ਹੀ ਨਿਲਾਮੀ ਕਰਵਾਈ ਗਈ ਅਗਲੀ ਖ਼ਬਰ ਸਪੀਕਰ ਸੰਧਵਾਂ ਮੈਰਿਟ ਸੂਚੀ 'ਚ ਆਉਣ ਵਾਲੇ ਵਿਦਿਆਰਥੀਆਂ ਦਾ 30 ਮਈ ਨੂੰ ਕਰਨਗੇ ਸਨਮਾਨ <br/>
Ad Position 24
No active advertisement