ਕੋਟਕਪੂਰਾ, 23 ਮਈ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਕਰਤਾਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਵਾੜਾ ਦਰਾਕਾ, ਵਾਂਦਰ ਜਟਾਣਾ ਆਦਿ ਨੂੰ ਜਾ ਰਹੇ ਸਨ ਤਾਂ ਸਾਹਮਣੇ ਤੋਂ ਰੋਡ ਉਪਰ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ | ਜਿਸ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲੈਣੀ ਚਾਹੀ ਤਾਂ ਪੁਲਿਸ ਪਾਰਟੀ ਨੂੰ ਗੱਡੀ ਵਿਚੋਂ ਉਤਰਦੇ ਦੇਖ ਕੇ ਉਕਤ ਵਿਅਕਤੀ ਘਬਰਾ ਕੇ ਕਾਹਲੀ ਨਾਲ ਰੇਲਵੇ ਪੱਟੜੀ ਵੱਲ ਤੇਜ ਕਦਮੀ ਹੋ ਤੁਰਿਆ ਅਤੇ ਤੁਰੇ ਜਾਂਦੇ ਨੇ ਆਪਣੇ ਪਹਿਨੀ ਹੋਈ ਕਾਲੇ ਰੰਗ ਦੀ ਲੋਅਰ ਵਿਚੋਂ ਕੱਢ ਕੇ ਕੋਈ ਚੀਜ਼ ਬਾਹਰ ਸੁੱਟ ਦਿੱਤੀ ਜੋ ਨੇੜੇ ਹੀ ਘਾਹ 'ਤੇ ਡਿੱਗ ਪਈ | ਉਸ ਨੇ ਆਪਣਾ ਨਾਮ ਅੰਮਿ੍ਤਪਾਲ ਸਿੰਘ ਵਾਸੀ ਵਾਂਦਰ ਜਟਾਣਾ, ਜ਼ਿਲ੍ਹਾ ਫ਼ਰੀਦਕੋਟ ਦੱਸਿਆ, ਜਿਸ ਪਾਸੋਂ 3.16 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਉਕਤ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |