02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਔਰਤਾਂ ਦੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸੰਬੰਧੀ ਸਰਕਾਰ ਵਲੋਂ ਲੋੜੀਂਦੇ ਮਾਪਦੰਡ ਤੈਅ ਕਰਨ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 24-05-2026
ਬਰਗਾੜੀ, 23 ਮਈ (ਸੁਖਰਾਜ ਸਿੰਘ ਗੋਂਦਾਰਾ)-ਇਸ ਗੱਲ ਤੋਂ ਅਸੀਂ ਭਲੀ-ਭਾਂਤ ਵਾਕਫ਼ ਹਾਂ ਕਿ ਜਦੋਂ ਤੋਂ ਪਿਛਲੇ ਸਮੇਂ ਦੀ ਕਾਂਗਰਸ ਸਰਕਾਰ ਵਲੋਂ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਹੈ | ਉਸ ਸਮੇਂ ਸਰਕਾਰੀ ਬੱਸਾਂ ਦੀਆਂ ਸੀਟਾਂ ਸ਼ਹਿਰਾਂ ਦੇ ਬੱਸ ਅੱਡਿਆਂ ਤੋਂ ਹੀ ਔਰਤਾਂ ਨਾਲ ਭਰ ਜਾਂਦੀਆਂ ਹਨ ਜਿਸ ਕਰਕੇ ਲੋਕਲ ਬੱਸ ਅੱਡਿਆਂ ਤੋਂ ਚੜ੍ਹਨ ਵਾਲੀਆਂ ਸਵਾਰੀਆਂ ਤੇ ਖਾਸਕਰ ਮਰਦਾਂ ਨੂੰ ਸੀਟ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ | ਇਸ ਕਰਕੇ ਜਦੋਂ ਕਿਸੇ ਵੀ ਉਮਰ ਦੇ ਵਿਅਕਤੀਆਂ ਨੇ ਜਿਨ੍ਹਾਂ ਨੇ ਦਿੱਤੇ ਸਮੇਂ ਅਨੁਸਾਰ ਕਿਸੇ ਥਾਣੇ, ਕਚਹਿਰੀ, ਹਸਪਤਾਲ, ਡਿਊਟੀ ਜਾਂ ਹੋਰ ਜਨਤਕ ਥਾਂਵਾਂ 'ਤੇ ਪਹੁੰਚਣਾ ਹੁੰਦਾ ਹੈ ਉਨ੍ਹਾਂ ਨੂੰ ਮਜਬੂਰੀਵੱਸ ਸਰਕਾਰੀ ਬੱਸਾਂ 'ਚ ਸਫ਼ਰ ਕਰਨਾ ਪੈਂਦਾ ਹੈ ਤੇ ਉਨ੍ਹਾਂ ਨੂੰ ਕਿਰਾਇਆ ਦੇਣ ਦੇ ਬਾਵਜੂਦ ਸਾਰਾ ਸਫ਼ਰ ਖੜ ਕੇ ਹੀ ਕਰਨਾ ਪੈਂਦਾ ਹੈ ਕਿਉਂਕਿ ਔਰਤਾਂ ਦੀ ਗੱਲ ਤਾਂ ਛੱਡੋਂ ਨੌਜਵਾਨ ਲੜਕੀਆਂ ਵੀ ਜੋ ਖੜ ਕਿ ਸਫ਼ਰ ਕਰਨ ਦੇ ਸਮਰੱਥ ਹੁੰਦੀਆਂ ਹਨ ਉਹ ਵੀ ਵਡੇਰੀ ਉਮਰ ਦੇ ਵਿਅਕਤੀਆਂ ਨੂੰ ਸੀਟ ਛੱਡਣ ਲਈ ਤਿਆਰ ਨਹੀਂ ਹੁੰਦੀਆਂ ਭਾਂਵੇ ਉਨ੍ਹਾਂ ਦੇ ਨਜ਼ਦੀਕ ਸੋਟੀ ਆਸਰੇ ਹੀ ਕੋਈ ਬਜ਼ੁਰਗ ਕਿਉਂ ਨਾ ਖੜਾ ਹੋਵੇ | ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਸਰਕਾਰ ਨੇ ਇਹ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਸਰਕਾਰੀ ਬੱਸਾਂ 'ਚ ਸਿਰਫ ਸੀਟਾਂ ਦੀ ਸਮਰੱਥ ਅਨੁਸਾਰ ਹੀ ਸਵਾਰੀਆਂ ਸਫ਼ਰ ਕਰਨਗੀਆਂ ਉਸ ਤਰ੍ਹਾਂ ਸਰਕਾਰ ਦਾ ਸਬੰਧਿਤ ਵਿਭਾਗ ਇਹ ਯਕੀਨੀ ਬਣਾਵੇ ਕਿ ਕਿਰਾਇਆ ਭਰਨ ਵਾਲੀਆਂ ਸਵਾਰੀਆਂ ਨੂੰ ਪਹਿਲ ਦੇ ਅਧਾਰ 'ਤੇ ਸੀਟਾਂ ਦਿੱਤੀਆਂ ਜਾਣ ਜੇਕਰ ਉਸ ਤੋਂ ਬਾਅਦ ਸੀਟਾਂ ਖਾਲੀ ਹੋਣ ਤਾਂ ਉਹ ਹੀ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਜਾਂ ਲੜਕੀਆਂ ਨੂੰ ਮਿਲ ਸਕਣ | ਇਸ ਤੋਂ ਇਲਾਵਾ ਸ਼ਹਿਰਾਂ 'ਚ ਦਿਹਾੜੀ ਕਰਨ ਲਈ ਜਾਣ ਵਾਲੇ ਮਜ਼ਦੂਰ ਜਿਨ੍ਹਾਂ ਨੇ ਸਾਰੀ ਦਿਹਾੜੀ ਖੜੀ ਲੱਤ ਸਖਤ ਮਿਹਨਤ ਕਰਨੀ ਹੁੰਦੀ ਹੈ ਉਹ ਸਰਕਾਰੀ ਬੱਸਾਂ ਦਾ ਕਿਰਾਇਆ ਭਰ ਕੇ ਖੜ ਕਿ ਸਫ਼ਰ ਕਰਦੇ ਹਨ | ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਵਿਅਕਤੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਭਾਂਵੇ ਔਰਤਾਂ ਦੀ ਮੁਫ਼ਤ ਬੱਸ ਸਫ਼ਰ ਕਰਨ ਦੇ ਸਹੂਲਤ ਦੇ ਵਿਰੁੱਧ ਨਹੀਂ ਪ੍ਰੰਤੂ ਸਰਕਾਰ ਇਸ ਸਹੂਲਤ ਸਬੰਧੀ ਲੋੜੀਂਦੇ ਮਾਪਦੰਡ ਤੈਅ ਜ਼ਰੂਰ ਕਰੇ | ਇਸ ਤਰ੍ਹਾਂ ਕਰਨ ਨਾਲ ਜਿਥੇ ਸਰਕਾਰੀ ਖਜ਼ਾਨੇ ਦਾ ਬੋਝ ਵੀ ਕੁਝ ਹਲਕਾ ਹੋਵੇਗਾ ਤੇ ਉਥੇ ਮਰਦ ਯਾਤਰੀਆਂ ਨੂੰ ਵੀ ਰਾਹਤ ਮਿਲੇਗੀ |

Ad Position 22
No active advertisement
ਪਿਛਲੀ ਖ਼ਬਰ 3.16 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਪੁਲਿਸ ਲਾਈਨ ਵਿਖੇ 123 ਵਾਹਨਾਂ ਦੀ ਖੁੱਲ੍ਹੀ ਨਿਲਾਮੀ ਕਰਵਾਈ ਗਈ
Ad Position 24
No active advertisement