ਫ਼ਰੀਦਕੋਟ, 12 ਜੂਨ (ਹਰਮਿੰਦਰ ਸਿੰਘ ਮਿੰਦਾ)-ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਰਜਿ. ਫ਼ਰੀਦਕੋਟ ਵਲੋਂ ਸਥਾਨਕ ਕਿਲਾ ਮੁਬਾਰਕ ਚੌਕ ਵਿਖੇ ਪ੍ਰਧਾਨ ਡਾ. ਬਲਜੀਤ ਸ਼ਰਮਾ ਗੋਲੇਵਾਲਾ ਅਤੇ ਚੇਅਰਮੈਨ ਅਸ਼ੋਕ ਭਟਨਾਗਰ ਦੀ ਅਗਵਾਈ ਹੇਠ ਮੁਫ਼ਤ ਸ਼ੂਗਰ, ਬੀ.ਪੀ ਜਾਂਚ ਅਤੇ ਅਵੇਅਰਨੇਸ ਕੈਂਪ ਲਗਾਇਆ ਗਿਆ | ਜਿਸ ਵਿਚ 150 ਤੋਂ ਵੱਧ ਲੋਕਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਸੰਸਥਾ ਵਲੋਂ ਮੁਫਤ ਦਿੱਤੀਆਂ ਗਈਆਂ | ਕੈਂਪ ਵਿਚ ਮੈਡੀਕਲ ਅਫ਼ਸਰ ਡਾ. ਡਾਇਮੰਡ ਸ਼ਰਮਾ ਅਤੇ ਡਾ. ਅਰੁਣਪੁਰੀ ਦੀ ਟੀਮ ਦੇ ਨੁਮਾਇੰਦੇ ਕਪਲ ਸੈਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਰੀਜ਼ਾਂ ਦੀ ਜਾਂਚ ਕੀਤੀ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਿਟਾਇਰਡ ਡੀ.ਐਸ.ਪੀ ਹਰਜਿੰਦਰ ਸਿੰਘ, ਭੁਪਿੰਦਰ ਸਰੀਨ, ਇੰਦਰਜੀਤ ਸਿੰਘ ਬਰਾੜ, ਪਰਮਜੀਤ ਸਿੰਘ ਪੰਮਾ, ਦਿਲਾਵਰ ਹੁਸੈਨ, ਗਗਨ ਮਿਸ਼ਰਾ, ਕੈਪਟਨ ਧਰਮ ਸਿੰਘ, ਦੀਪਕ ਵਰਮਾ, ਡਾਕਟਰ ਪੁਰਸ਼ੋਤਮ ਗੁਪਤਾ, ਪਰਵੀਨ ਕਲਾ, ਗੁਰਮੀਤ ਸਿੰਘ ਬੱਗੂ, ਗੁਰਮੀਤ ਸਿੰਘ ਗਿੱਲ, ਸੁਰਿੰਦਰ ਸਿੰਘ ਕੋਹਲੀ, ਸੁਖਦਰਸ਼ਨ ਸ਼ਰਮਾ, ਕੇਪੀ ਸਿੰਘ ਸਰਾਂ, ਅਸ਼ੋਕ ਸ਼ਰਮਾ, ਮਨਮੋਹਨ ਸਿੰਘ ਮੋਹਣੀ, ਗੁਰਪ੍ਰੀਤ ਸਿੰਘ ਰਾਜਾ ਅਤੇ ਗੁਰਮੀਤ ਸਿੰਘ ਨੀਲਾ ਸਰਾਂ ਹਾਜ਼ਰ ਸਨ |