ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਹਲਕੇ ਦੇ ਕਈ ਪਿੰਡਾਂ 'ਚ ਕਿਸਾਨਾਂ ਵਲੋਂ ਬਾਸਮਤੀ 1509 ਦੀ ਲਵਾਈ ਲਗਪਗ ਮੁਕੰਮਲ

Ad Position 21
No active advertisement
ਅਜੀਤ ਡੈਸਕ 13-06-2026
ਕੋਟਕਪੂਰਾ, 12 ਜੂਨ (ਮੇਘਰਾਜ)-ਹਲਕਾ ਕੋਟਕਪੂਰਾ ਦੇ ਕਈ ਪਿੰਡਾਂ 'ਚ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਜ਼ੋਰਾਂ 'ਤੇ ਹੈ | ਬੀਤੇ ਦਿਨ ਪਈ ਹਲਕੀ ਬਾਰਸ਼ ਕਾਰਨ ਕਿਸਾਨਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ | ਪਾਵਰਕਾਮ ਵਲੋਂ ਬਿਜਲੀ ਸਪਲਾਈ ਵੀ ਨਿਰੰਤਰ 8 ਘੰਟੇ ਦਿੱਤੀ ਜਾ ਰਹੀ ਹੈ | ਨੇੜਲੇ ਪਿੰਡਾਂ ਬਾਹਮਣਵਾਲਾ, ਕੋਠੇ ਬੁੱਕਣ ਸਿੰਘ ਨਗਰ, ਨਾਨਕਸਾਰ, ਢਾਬ ਗੁਰੂ ਕੀ, ਕੋਹਾਰਵਾਲਾ, ਕੋਠੇ ਬੱਲਾਂ ਵਾਲਾ ਸਮੇਤ ਕਈ ਕਿਸਾਨਾਂ ਵਲੋਂ ਅਗੇਤੀ ਗੋਭੀ ਦੀ ਕਾਸ਼ਤ ਕੀਤੀ ਜਾਣੀ ਹੈ | ਉਕਤ ਕਿਸਾਨਾਂ ਵਲੋਂ ਬਾਸਮਤੀ ਦੀ ਕਿਸਮ 1509 ਦੀ ਪਨੀਰੀ ਤਿਆਰ ਕਰਕੇ ਖੇਤਾਂ 'ਚ ਲਾਈ ਜਾ ਰਹੀ ਹੈ | ਉਕਤ ਕਿਸਮ ਦੂਜੀਆਂ ਝੋਨੇ ਦੀਆਂ ਕਿਸਮਾਂ ਨਾਲੋਂ ਜਲਦੀ ਪੱਕਦੀ ਹੈ ਅਤੇ ਸਮੇਂ ਦੇ ਅਨੁਕੂਲ ਰਹਿਣ ਕਾਰਨ ਝਾੜ ਵੀ ਵਧੀਆਂ ਦਿੰਦੀ ਹੈ | ਝੋਨੇ ਦੀਆਂ ਬਾਕੀ ਕਿਸਮਾਂ ਦੀ ਲਵਾਈ ਕਿਸਾਨਾਂ ਵਲੋਂ ਜੂਨ ਮਹੀਨੇ ਦੇ ਵਿਚਕਾਰ ਸ਼ੁਰੂ ਕਰਨੀ ਹੈ, ਜਿਸ ਕਾਰਨ ਅਗੇਤੀ ਫ਼ਸਲ ਲਾਉਣ ਵਾਲੇ ਕਿਸਾਨਾਂ ਨੂੰ ਮਜ਼ਦੂਰ ਵੀ ਸੌਖੇ ਮਿਲ ਰਹੇ ਹਨ | ਨਹਿਰੀ ਪਾਣੀ ਤੇ ਬਿਜਲੀ ਦੀ ਨਿਰੰਤਰ ਸਪਲਾਈ ਕਾਰਨ ਕਿਸਾਨਾਂ ਨੂੰ ਖੇਤ ਕੱਦੂ ਕਰਨ 'ਚ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ | ਹੁਣ ਤੱਕ ਉਕਤ ਪਿੰਡਾਂ 'ਚ ਕਰੀਬ 80 ਫ਼ੀਸਦੀ ਕਿਸਾਨਾਂ ਵਲੋਂ ਬਾਸਮਤੀ ਦੀ ਲਵਾਈ ਕਰ ਦਿੱਤੀ ਹੈ | ਕਈ ਕਿਸਾਨਾਂ ਵਲੋਂ ਰੇਹ ਦੀ ਪਹਿਲੀ ਖੁਰਾਕ ਵੀ ਫ਼ਸਲਾਂ ਨੂੰ ਦਿੱਤੀ ਜਾ ਚੁੱਕੀ ਹੈ | ਬਾਕੀ ਕਿਸਾਨਾਂ ਵਲੋਂ ਹੋਰ ਕਿਸਮਾਂ ਲਾਉਣ ਲਈ ਖੇਤ ਤਿਆਰ ਕਰ ਲਏ ਗਏ ਹਨ ਅਤੇ ਕਈਆਂ ਨੇ ਕੱਦੂ ਕਰਨ ਲਈ ਖੇਤਾਂ 'ਚ ਪਾਣੀ ਵੀ ਛੱਡ ਦਿੱਤਾ ਹੈ | ਉਮੀਦ ਹੈ ਕਿ ਇਸ ਵਾਰ ਮੌਸਮ ਸਹੀ ਰਿਹਾ ਤਾਂ ਝਾੜ ਵਧਣ ਦੀ ਸੰਭਾਵਨਾ ਹੈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਮੋਹਨ ਦਾਸ ਬਰਗਾੜੀ ਨੂੰ ਸਦਮਾ, ਭਰਾ ਦਾ ਦਿਹਾਂਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ : ਡਿਪਟੀ ਕਮਿਸ਼ਨਰ
Ad Position 24
No active advertisement