ਜੈਤੋ, 13 ਜੂਨ (ਗੁਰਚਰਨ ਸਿੰਘ ਗਾਬੜੀਆ)-ਲੰਘੀ ਰਾਤ ਨੂੰ ਆਏ ਝੁਖੇੜੇ ਤੇ ਮੀਂਹ ਨਾਲ ਸਥਾਨਕ ਕੋਟਕਪੂਰਾ ਰੋਡ 'ਤੇ ਸਥਿਤ ਇਕ ਪੋਲਟਰੀ ਫ਼ਾਰਮ ਦੀ ਛੱਤ ਡਿੱਗਣ ਨਾਲ ਮੁਰਗੀਆਂ ਤੇ ਚੂਚਿਆਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ | ਪੋਲਟਰੀ ਫ਼ਾਰਮ ਦੇ ਮਾਲਕ ਵਿਜੇ ਕੁਮਾਰ ਗਰਗ ਨੇ ਦੱਸਿਆ ਕਿ ਲੰਘੀ ਰਾਤ ਨੂੰ ਆਏ ਮੀਂਹ ਤੇ ਝੁਖੇੜੇ ਕਾਰਨ ਉਨ੍ਹਾਂ ਦੇ ਪੋਲਟਰੀ ਫ਼ਾਰਮ ਦੀਆਂ ਦੋ ਛੱਤਾਂ ਡਿੱਗਣ ਕਰਕੇ ਦੋ ਹਜ਼ਾਰ ਦੇ ਕਰੀਬ ਮੁਰਗੀਆਂ ਤੇ ਚੂਚਿਆਂ ਮਾਰੇ ਗਏ ਹਨ | ਉਨ੍ਹਾਂ ਦੱਸਿਆਂ ਕਰੀਬ 6 ਮਹੀਨੇ ਪਹਿਲਾਂ ਵੀ ਵੱਖਰੇ ਬਣੇ ਪੋਲਟਰੀ ਫਾਰਮ ਦੀ ਛੱਤ ਡਿੱਗ ਚੁੱਕੀ ਹੈ | ਵਿਜੇ ਕੁਮਾਰ ਗਰਗ ਨੇ ਦੱਸਿਆ ਕਿ ਰਾਤ ਨੂੰ ਆਏ ਝੁਖੇੜੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ |