ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਭਾਕਿਯੂ ਏਕਤਾ (ਸਿੱਧੂਪੁਰ) ਵਲੋਂ ਸਹਿਕਾਰੀ ਬੈਂਕ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਜਾਰੀ

Ad Position 21
No active advertisement
ਅਜੀਤ ਡੈਸਕ 14-06-2026
ਸ੍ਰੀ ਮੁਕਤਸਰ ਸਾਹਿਬ, 13 ਜੂਨ (ਹਰਮਹਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਕਿਸਾਨਾਂ ਦੇ ਚੈੱਕ ਵਾਪਸ ਕਰਵਾਉਣ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਦਿ ਮੁਕਤਸਰ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਮੂਹਰੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਹੋਇਆ ਹੈ | ਇਸ ਧਰਨੇ ਵਿਚ ਸ਼ਾਮਿਲ ਸਰਦੂਲ ਸਿੰਘ ਭਲਾਈਆਣਾ, ਜਗਮੀਤ ਸਿੰਘ, ਮੋਹਨਾ ਸਿੰਘ ਦੋਦਾ, ਪਵਿੱਤਰ ਸਿੰਘ ਹੋਰਾਂ ਨੇ ਦੱਸਿਆ ਕਿ ਜਦੋਂ ਕਿਸਾਨ ਬੈਂਕ ਪਾਸੋਂ ਕਰਜ਼ਾ ਲੈਂਦੇ ਹਨ ਤਾਂ ਬੈਂਕ ਜ਼ਮੀਨ ਗਹਿਣੇ ਕਰਨ ਦੇ ਨਾਲ ਖ਼ਾਲੀ ਚੈੱਕ ਵੀ ਲੈ ਲੈਂਦਾ ਹੈ | ਪਰ ਜਦੋਂ ਕਰਜ਼ਾ ਕਲੀਅਰ ਹੋ ਜਾਂਦਾ ਹੈ ਤਾਂ ਚੈੱਕ ਵਾਪਸ ਨਹੀਂ ਕੀਤੇ ਜਾਂਦੇ | ਫ਼ਿਰ ਕੁਝ ਸਮੇਂ ਬਾਅਦ ਕਰਜ਼ੇ ਦਾ ਵਿਆਜ ਵਗੈਰਾ ਬਣਾ ਕੇ ਚੈੱਕ ਬੈਂਕ ਵਿਚ ਲਗਾ ਦਿੱਤੇ ਜਾਂਦੇ ਹਨ | ਜਦੋਂ ਬੈਂਕ ਵਿਚੋਂ ਚੈਕ ਬਾਊਾਸ ਹੋ ਜਾਂਦੇ ਹਨ ਤਾਂ ਬੈਂਕ ਕਿਸਾਨ ਉਪਰ ਅਦਾਲਤ ਵਿਚ ਕੇਸ ਕਰ ਦਿੱਤਾ ਜਾਂਦਾ ਹੈ | ਇਸ ਵਜ੍ਹਾ ਕਰਕੇ ਫ਼ਰੀਦਕੋਟ ਖੇਤਰ ਦੇ ਦੋ ਕਿਸਾਨ ਭਰਾ ਆਤਮ ਹੱਤਿਆ ਕਰ ਚੁੱਕੇ ਹਨ | ਇਕ ਕੇਸ ਵਿਚ ਕਿਸਾਨ ਨੇ ਬੈਂਕ ਪਾਸੋਂ ਕਲੀਰੈਂਸ ਲੈ ਕੇ ਜ਼ਮੀਨ ਅੱਗੇ ਵੇਚ ਦਿੱਤੀ, ਪਰ ਬੈਂਕ ਹੁਣ ਉਸ 'ਤੇ ਚੈੱਕ ਦਾ ਕੇਸ ਲਾਈ ਬੈਠਾ ਹੈ | ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ ਕਿਸਾਨਾਂ 'ਤੇ ਕੀਤੇ ਚੈੱਕ ਕੇਸ ਵਾਪਸ ਲੈਣ ਅਤੇ ਬੈਂਕ ਕੋਲ ਜਮ੍ਹਾਂ ਪਏ ਚੈੱਕ ਕਿਸਾਨਾਂ ਨੂੰ ਵਾਪਸ ਕਰਨ ਦੀ ਮੰਗ ਨੂੰ ਲੈ ਕੇ 30 ਮਈ ਤੋਂ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗ ਪੂਰੀ ਨਹੀਂ ਹੁੰਦੀ, ਧਰਨਾ ਜਾਰੀ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਜਗਜੀਤ ਸਿੰਘ ਜੱਗਾ ਸੰਗਰਾਣਾ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਨਿਯੁਕਤ
Ad Position 24
No active advertisement