02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਢਿੱਲਵਾਂ ਕਲਾਂ ਵਿਖੇ ਕੁਲਵੰਤ ਸਿੰਘ ਫ਼ੌਜੀ ਦਾ ਸੇਵਾ ਮੁਕਤੀ ’ਤੇ ਸਨਮਾਨ

Ad Position 21
No active advertisement
ਅਜੀਤ ਡੈਸਕ 21-06-2026
ਕੋਟਕਪੂਰਾ, 20 ਜੂਨ (ਮੋਹਰ ਸਿੰਘ ਗਿੱਲ)-ਭਾਰਤੀ ਥਲ ਸੈਨਾ ਦੇ ਹੌਲਦਾਰ ਕੁਲਵੰਤ ਸਿੰਘ ਫ਼ੌਜੀ ਵਾਸੀ ਪਿੰਡ ਠੱਠੀ ਭਾਈ ਦਾ ਉਸ ਦੇ ਸਹੁਰੇ ਪਿੰਡ ਢਿੱਲਵਾਂ ਕਲਾਂ ਵਿਖੇ 20 ਸਾਲਾਂ ਦੀ ਫ਼ੌਜ ਦੀ ਨੌਕਰੀ ਪੂਰੀ ਹੋਣ ‘ਤੇ ਵਿਸ਼ੇਸ਼ ਸਨਮਾਨ ਰੱਖਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਭਰਵਾਂ ਸਵਾਗਤ ਕੀਤਾ ਗਿਆ। ਆਬਕਾਰੀ ਅਤੇ ਕਰ ਵਿਭਾਗ ਤੋਂ ਸੇਵਾ ਮੁਕਤ ਉਸ ਦੇ ਸਹੁਰੇ ਨਛੱਤਰ ਸਿੰਘ ਢਿੱਲਵਾਂ ਕਲਾਂ ਨੇ ਕਿਹਾ ਕਿ ਕੁਲਵੰਤ ਸਿੰਘ ਫ਼ੌਜੀ ਨੇ ਦਲਿਤ ਪਰਿਵਾਰ ‘ਚ ਜਨਮ ਲੈ ਕੇ ਬਹੁਤ ਤੰਗੀਆਂ ਭਰੇ ਹਾਲਾਤਾਂ ‘ਚ ਬੜੀ ਮਿਹਨਤ-ਮਸ਼ੱਕਤ ਨਾਲ ਆਪਣੀ ਪੜ੍ਹਾਈ ਪੂਰੀ ਕਰਕੇ ਭਾਰਤੀ ਫ਼ੌਜ ‘ਚ ਸਰਕਾਰੀ ਨੌਕਰੀ ਹਾਸਲ ਕੀਤੀ ਅਤੇ ਲੰਬਾ ਸਮਾਂ ਸਿੱਖ ਲਾਈ ਰੈਜੀਮੈਂਟ ਸੈਟਰ ਫ਼ਤਹਿਗੜ੍ਹ (ਯੂ.ਪੀ) ਵਿਖੇ ਸੇਵਾ ਨਿਭਾਈ। ਜੈਤੋ ਹਲਕਾ ਦੇ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ, ਕਾਂਗਰਸ ਦੇ ਹਲਕਾ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ, ਸਾਬਕਾ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ‘ਆਪ’ ਦੇ ਸੀਨੀਅਰ ਆਗੂ ਹਰਪਾਲ ਸਿੰਘ ਢਿੱਲਵਾਂ ਨੇ ਕੁਲਵੰਤ ਸਿੰਘ ਫ਼ੌਜੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਬਲਜੀਤ ਕੌਰ ਸਰਪੰਚ, ਸਾਬਕਾ ਸਰਪੰਚ ਜਸਵੀਰ ਸਿੰਘ, ਰੰਗ ਹਰਜਿੰਦਰ ਸਿੰਘ, ਇਕਬਾਲ ਸਿੰਘ ਰਾਮੇਆਣਾ, ਹੈਪੀ ਬੁੱਟਰ, ਗੁਰਮੀਤ ਸਿੰਘ ਬਲਾਕ ਸੰਮਤੀ ਮੈਂਬਰ, ਰਾਜਵਿੰਦਰ ਸਿੰਘ ਢਿੱਲੋਂ ਸਰਪੰਚ, ਯੋਧਵੀਰ ਸਿੰਘ, ਹਰਜੀਤ ਸਿੰਘ ਫ਼ੌਜੀ, ਗੁੁਰਮੇਲ ਸਿੰਘ ਢਿੱਲੋਂ, ਲਖਵਿੰਦਰ ਬਰਾੜ, ਮਾਸਟਰ ਜਤਿੰਦਰ ਸਿੰਘ, ਹਰਜਿੰਦਰ ਸਿੰਘ, ਮਲਕੀਤ ਸਿੰਘ ਪੰਚ, ਗੁਰਦੀਪ ਸਿੰਘ ਪੰਚ, ਕੁਲਦੀਪ ਸਿੰਘ ਮੈਂਬਰ, ਗੁਰਤੇਜ ਸਿੰਘ ਸਮੇਤ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹਾਜ਼ਰ ਸਨ। ਸਭਨਾਂ ਨੇ ਫ਼ੌਜੀ ਕੁਲਵੰਤ ਸਿੰਘ ਨੂੰ ਯਾਦਗਾਰੀ ਤੋਹਫ਼ੇ ਦੇ ਕੇ ਸਨਮਾਨ ਕੀਤਾ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਆਮਦ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀ... ਅਗਲੀ ਖ਼ਬਰ ਲੁੱਟ-ਖੋਹ ਕਰਨ ਦੀ ਯੋਜਨਾ ਬਣਾਉਂਦੇ ਪੁਲਿਸ ਵਲੋਂ ਪੰਜ ਗ੍ਰਿਫ਼ਤਾਰ
Ad Position 24
No active advertisement