02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਲੁੱਟ-ਖੋਹ ਕਰਨ ਦੀ ਯੋਜਨਾ ਬਣਾਉਂਦੇ ਪੁਲਿਸ ਵਲੋਂ ਪੰਜ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 21-06-2026
ਕੋਟਕਪੂਰਾ, 20 ਜੂਨ (ਮੋਹਰ ਸਿੰਘ ਗਿੱਲ)- ਹੌਲਦਾਰ ਪ੍ਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਮੋਗਾ ਰੋਡ ਕੋਟਕਪੂਰਾ ਨੂੰ ਜਾ ਰਹੇ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸੁਖਚੈਨ ਸਿੰਘ, ਰਾਜਨ ਕੁਮਾਰ, ਅਸ਼ੀਸ ਸਿੰਘ, ਰੋਹਿਤ ਕਸ਼ਵ, ਸੰਦੀਪ ਸਿੰਘ ਸਾਰੇ ਵਾਸੀ ਕੋਟਕਪੂਰਾ, ਜੋ ਕਿ ਲੁੱਟਾਂ-ਖੋਹਾਂ ਕਰਨ ਦੇ ਆਦੀ ਹਨ। ਜਿੰਨਾਂ ਪਾਸ ਕਾਪੇ, ਖੰਡੇ ਅਤੇ ਹੋਰ ਮਾਰੂ ਹਥਿਆਰ ਹਨ। ਜੋ ਅੱਜ ਵੀ ਮੋਗਾ ਰੋਡ ਕੋਟਕਪੂਰਾ ਵਿਖੇ ਦਾਣਾ ਮੰਡੀ ਵਿਚ ਲੁਕ ਛਿਪ ਕੇ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਜੋ ਇਸ ਵਕਤ ਰੇਡ ਕਰਨ ‘ਤੇ ਰੰਗੇ ਹੱਥੀਂ ਯੋਜਨਾ ਬਣਾੳੇੁਂਦੇ ਹਥਿਆਰਾਂ ਸਮੇਤ ਕਾਬੂ ਆ ਸਕਦੇ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਇਕ ਕਾਪਾ, ਇਕ ਖੰਡਾ, ਇਕ ਕਿ੍ਰਪਾਨ, ਇਕ ਗੰਡਾਸੀ ਅਤੇ ਇਕ ਲੱਕੜ ਦਾ ਦਸਤਾ ਬਰਾਮਦ ਕਰਕੇ ਇਨ੍ਹਾਂ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਢਿੱਲਵਾਂ ਕਲਾਂ ਵਿਖੇ ਕੁਲਵੰਤ ਸਿੰਘ ਫ਼ੌਜੀ ਦਾ ਸੇਵਾ ਮੁਕਤੀ ’ਤੇ ਸਨਮਾਨ ਅਗਲੀ ਖ਼ਬਰ ਸਪੀਕਰ ਸੰਧਵਾਂ ਨੇ ਕੋਠੇ ਧਾਲੀਵਾਲ, ਲਾਲੇਆਣਾ ਅਤੇ ਨਾਨਕਸਰ ਵਿਖੇ ਕੀਤੀ ਲੋਕ ਮਿਲਣੀ
Ad Position 24
No active advertisement