02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਅਣ-ਐਲਾਨੇ ਬਿਜਲੀ ਕੱਟਾਂ ਤੋਂ ਕਿਸਾਨਾ ’ਚ ਹਾਹਾ ਕਾਰ

Ad Position 21
No active advertisement
ਅਜੀਤ ਡੈਸਕ 29-06-2026
ਗਿੱਦੜਬਾਹਾ, 28 ਜੂਨ (ਸ਼ਿਵਰਾਜ ਸਿੰਘ ਬਰਾੜ)-ਪਾਵਰਕਾਮ ਵਲੋਂ ਬਿਨ੍ਹਾਂ ਵਜ੍ਹਾ ਲਗਾਏ ਜਾ ਰਹੇ ਕੱਟਾਂ ਤੋਂ ਕਿਸਾਨਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਜਿਸ ਨੇ ਸੂਬਾ ਸਰਕਾਰ ਵਲੋਂ ਨਿਰਵਿਘਨ ਨਿਰਧਾਰਿਤ ਬਿਜਲੀ ਦੇਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਅੱਤ ਦੀ ਪੈ ਰਹੀ ਗਰਮੀ ਵਿਚ ਸਮੇਂ ਸਿਰ ਝੋਨੇ ਨੂੰ ਪਾਣੀ ਨਾ ਦੇਣ ਕਾਰਨ ਫ਼ਸਲ ਪ੍ਰਭਾਵਿਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਹਲਕੇ ਭਰ ਵਿਚ ਵੱਡੀ ਪੱਧਰ ’ਤੇ ਝੇਨੇ ਦੀ ਬਿਜਾਈ ਕੀਤੀ ਜਾ ਰਹੀ ਹੈ ਅਤੇ ਝੋਨੇ ਦੀ ਬਿਜਾਈ ਹੁਣ ਅਖੀਰਲੇ ਪੜਾਅ ’ਤੇ ਹੈ। ਕੁਝ ਦਿਨਾਂ ਨੂੰ ਬਾਸਮਤੀ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ। ਕਿਸਾਨਾਂ ਨੂੰ ਨਹਿਰੀ ਪਾਣੀ ਦੇ ਨਾਲ-ਨਾਲ ਟਿਊਬਵੈਲਾਂ ਦਾ ਆਸਰਾ ਲੈਣਾ ਪੈਂਦਾ ਹੈ। ਸਰਕਾਰ ਵਲੋਂ ਅਕਸਰ ਹੀ ਢੰਡੋਰਾ ਪਿਟਿਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਨਿਰਵਿਘਨ ਅੱਠ ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਪ੍ਰੰਤੂ ਜ਼ਮੀਨੀ ਹਕੀਕਤ ਇਸ ਦੇ ਬਿਲਕੁੱਲ ਉਲਟ ਹੈ ਕਿ ਹੁਣ ਅਣ ਐਲਾਨੇ ਕੱਟ ਲਗਾਏ ਜਾ ਰਹੇ ਹਨ। ਭਾਕਿਯੂ ਫਤਿਹ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਦਾਸ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਪਿੰਡ ਥਰਾਜਵਾਲਾ ਦੇ ਕਿਸਾਨ ਗੁਰਜੀਤ ਸਿੰਘ ਸਮਾਜੀ, ਗੁਰਸ਼ਰਨ ਸਿੰਘ ਸਮਾਜੀ, ਅਮਰ ਸਿੰਘ, ਸੁਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਾਵਰਕਾਮ ਵਲੋਂ ਬਿਜਲੀ ਦੀ ਸਪਲਾਈ ਨਿਰਵਿਘਨ ਨਹੀਂ ਦਿੱਤੀ ਜਾ ਰਹੀ। ਝੋਨੇ ਦੀ ਬਿਜਾਈ ਕਿਸਾਨ ਅਜੇ ਤੱਕ ਕਰ ਰਹੇ ਹਨ ਅਤੇ ਬਾਸਮਤੀ ਦੀ ਬਿਜਾਈ ਅਜੇ ਕਰਨੀ ਹੈ। ਜਿਹੜੇ ਕਿਸਾਨ ਝੋਨੇ ਦੀ ਬਿਜਾਈ ਪਹਿਲਾ ਕਰ ਚੁੱਕਾ ਹੈ ਉਨ੍ਹਾਂ ਰਕਬਿਆਂ ਵਿਚ ਪਾਣੀ ਪੂਰਾ ਨਹੀਂ ਹੋ ਰਿਹਾ ਅਤੇ ਝੋਨਾ ਸੁੱਕ ਰਿਹਾ ਹੈ। ਵਿਭਾਗ ਵਲੋਂ ਬਿਨ੍ਹਾਂ ਅਗਾਊ ਜਾਣਕਾਰੀ ਤੋਂ ਲੰਮੇ-ਲੰਮੇ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਕਈ ਵਾਰ ਤਾਂ ਚਲਦੀ ਬਿਜਲੀ ਵਿਚ ਅੱਧੇ-ਅੱਧੇ ਘੰਟੇ ਬਾਅਦ ਹੀ ਕਈ-ਕਈ ਵਾਰ ਕੱਟ ਲੱਗ ਜਾਂਦੇ ਹਨ। ਓਧਰ ਪੈ ਰਹੀ ਅੱਤ ਦੀ ਗਰਮੀ ਵਿਚ ਤਾਪਮਾਨ ਵੀ ਸਿਖਰਾਂ ’ਤੇ ਹੈ। ਜਿਸ ਨਾਲ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਨਹਿਰੀ ਪਾਣੀ ਝੋਨੇ ਦੀ ਫ਼ਸਲ ਨੂੰ ਪਹਿਲਾਂ ਹੀ ਪੂਰਾ ਨਹੀਂ ਆ ਰਿਹਾ ਅਤੇ ਜ਼ਿਆਦਾਤਰ ਕਿਸਾਨ ਟਿਊਬਵੈਲਾਂ ਦਾ ਆਸਰਾ ਲੈ ਰਹੇ ਹਨ। ਕਿਸਾਨਾ ਦਾ ਕਹਿਣਾ ਸੀ ਕਿ ਜੇਕਰ ਬਿਜਲੀ ਸਪਲਾਈ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਬਰਬਾਦ ਹੋਣੇ ਬਚ ਨਹੀਂ ਸਕਦੀ ਅਤੇ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਹਲਕੇ ਭਰ ਤੋਂ ਕਿਸਾਨਾਂ ਵਲੋਂ ਮਿਲ ਰਹੀਆਂ ਰਿਪੋਰਟਾ ਤੋਂ ਪਤਾ ਲੱਗਾ ਹੈ ਕਿ ਟਿਊਬਵੈਲਾਂ ਦੀ ਸਪਲਾਈ ਵਿਚ ਅਕਸਰ ਹੀ ਲੰਮੇ-ਲੰਮੇ ਅਣ ਐਲਾਨੇ ਬਿਜਲੀ ਦੇ ਕੱਟ ਲੱਗਣ ਕਰਕੇ ਕਿਸਾਨਾਂ ਵਿਚ ਹਾਹਾਕਾਰ ਮੱਚੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਵਲੋਂ ਵਿਭਾਗ ਦੇ ਦਫ਼ਤਰਾ ਦਾ ਘਿਰਾਓ ਕਰਨ ਦਾ ਮਨ ਬਣਾਇਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਦਲ ਤੇ ਐਸ.ਓ.ਆਈ. ਨੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫ਼ੂਕਿਆ ਅਗਲੀ ਖ਼ਬਰ ਭਾਰਤ-ਅਮਰੀਕਾ ਮੁਕਤ ਵਪਾਰ ਦੇ ਵਿਰੋਧ ’ਚ ਬੀ.ਕੇ.ਯੂ. (ਏਕਤਾ-ਉਗਰਾਹਾਂ) ਨੇ ਫ਼ਲੈਗ ਮਾਰਚ ਕੱਢਿਆ
Ad Position 24
No active advertisement