02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਯੂਥ ਅਕਾਲੀ ਦਲ ਤੇ ਐਸ.ਓ.ਆਈ. ਨੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫ਼ੂਕਿਆ

Ad Position 21
No active advertisement
ਅਜੀਤ ਡੈਸਕ 29-06-2026
ਕੋਟਕਪੂਰਾ, 28 ਜੂਨ (ਮੋਹਰ ਸਿੰਘ ਗਿੱਲ)-ਅੱਜ ਕੋਟਕਪੂਰਾ ਵਿਖੇ ਯੂਥ ਅਕਾਲੀ ਦਲ ਅਤੇ ਐਸ.ਓ.ਆਈ. ਦੀ ਟੀਮ ਵਲੋਂ ਪੰਥ ਵਿਰੋਧੀ ਅਤੇ ਸ਼ਰਾਬੀ ਭਗਵੰਤ ਮਾਨ ਦਾ ਵਿਵਾਦਿਤ ਵੀਡੀਓ ਦੇ ਰੋਸ ਵਜੋਂ ਪੁਤਲਾ ਸਾੜਿਆ ਅਤੇ ਭਗਵੰਤ ਮਾਨ ਨੂੰ ਸਲਾਹ ਵੀ ਦਿੱਤੀ ਕੇ ਹਾਲੇ ਵੀ ਮੌਕਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਾ ਕੇ ਗੁਰੂ ਚਰਨਾਂ ਵਿਚ ਹਾਜ਼ਰ ਹੋ ਕੇ ਆਪਣੀ ਗਲਤੀ ਦੀ ਮਾਫ਼ੀ ਮੰਗ ਲੈਣ। ਇਸ ਮੌਕੇ ਅਨੁਪ੍ਰਤਾਪ ਸਿੰਘ ਬਰਾੜ ਸੀਨੀਅਰ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਗੁਰਮੁੱਖ ਸਿੰਘ ਭੁੱਲਰ ਸਾਬਕਾ ਐਮ.ਸੀ, ਸੁਖਦੇਵ ਸਿੰਘ ਢਿੱਲੋਂ, ਗੁਰਦੇਵ ਸਿੰਘ ਚੰਗਾਲੀ ਸਾਬਕਾ ਐਮ.ਸੀ, ਅੰਗਰੇਜ ਸਿੰਘ, ਅਕੇਸ਼ ਬਰਾੜ ਸਰਪੰਚ ਕੌਮੀ ਸੀਨੀਅਰ ਮੀਤ ਪ੍ਰਧਾਨ ਐਸ.ਓ.ਆਈ., ਜਸ਼ਨਦੀਪ ਦੁੱਗਲ ਜ਼ਿਲ੍ਹਾ ਪ੍ਰਧਾਨ ਐਸ.ਓ.ਆਈ. ਫ਼ਰੀਦਕੋਟ, ਜਗਸੀਰ ਸਿੰਘ ਗਿੱਲ, ਹੈਪੀ ਬਰਾੜ ਖਾਰਾ, ਜਸਵੀਰ ਸਿੰਘ ਢਿੱਲੋਂ, ਸਤਿੰਦਰ ਸਿੰਘ ਸੋਨੀ ਭਾਉ, ਰੋਬੀ ਢਿੱਲੋਂ, ਸੁਰਿੰਦਰ ਸਿੰਘ ਵੜਿੰਗ, ਰਣਜੀਤ ਸਿੰਘ ਠਾੜਾ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਕੋਟਕਪੂਰਾ, ਅੰਮ੍ਰਿਤਪਾਲ ਸਿੰਘ, ਸ਼ੋਬਿਤ ਅਰੋੜਾ ਪ੍ਰਧਾਨ ਐਸ.ਓ.ਆਈ. ਹਲਕਾ ਕੋਟਕਪੂਰਾ, ਮਨਪ੍ਰੀਤ ਸਿੰਘ ਰਾਓ, ਰਾਜਾ ਖਾਰਾ, ਜਸ਼ਨ ਢਿੱਲੋਂ ਅਤੇ ਹੋਰ ਸੀਨੀਅਰ ਅਕਾਲੀ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕੈਂਟਰ ਤੇ ਕਾਰ ਦੀ ਟੱਕਰ ’ਚ ਵਿਅਕਤੀ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਅਣ-ਐਲਾਨੇ ਬਿਜਲੀ ਕੱਟਾਂ ਤੋਂ ਕਿਸਾਨਾ ’ਚ ਹਾਹਾ ਕਾਰ
Ad Position 24
No active advertisement