02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਅੱਤ ਦੀ ਗਰਮੀ ਕਾਰਨ ਝੋਨੇ ਦੀ ਫ਼ਸਲ ਲਈ ਪਾਣੀ ਪੂਰਾ ਕਰਨਾ ਹੋਇਆ ਔਖਾ

Ad Position 21
No active advertisement
ਅਜੀਤ ਡੈਸਕ 29-06-2026
ਕੋਟਕਪੂਰਾ, 28 ਜੂਨ (ਮੇਘਰਾਜ)-ਬੀਤੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੋਇਆ ਹੈ। ਮਨੁੱਖੀ ਜੀਵਨ ਤੋਂ ਇਲਾਵਾ ਪੰਛੀਆਂ, ਪਸ਼ੂਆਂ ਸਮੇਤ ਫ਼ਸਲਾਂ ਵੀ ਮੁਰਝਾ ਰਹੀਆਂ ਹਨ। ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਪਾਣੀ ਪੂਰਾ ਕਰਨਾ ਵੀ ਔਖਾ ਹੋਇਆ ਹੈ। ਜਦ ਕਿਸਾਨ ਝੋਨੇ ਦੇ ਇਕ ਕਿਆਰੇ ਨੂੰ ਭਰ ਕੇ ਦੂਜੇ ’ਚ ਪਾਣੀ ਛੱਡਦੇ ਹਨ ਤਾਂ ਪਹਿਲਾਂ ਵਾਲਾ ਪਾਣੀ ਸੁੱਕ ਜਾਂਦਾ ਹੈ। ਹਰੇ ਚਾਰੇ ਦੀ ਫ਼ਸਲ ਦੀ ਗਰਮੀ ਕਾਰਨ ਮੁਰਝਾ ਰਹੀ ਹੈ। ਸਬਜ਼ੀ ਦੀਆਂ ਫਸਲਾਂ ਵੀ ਗਰਮੀ ਕਾਰਨ ਮੱਚ ਰਹੀਆਂ ਹਨ ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਸਬਜ਼ੀਆਂ ਮਹਿੰਗੀਆਂ ਹੋ ਸਕਦੀਆਂ ਹਨ। ਹਾੜ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਪਏ ਹਨ ਅਤੇ ਪੱਖਿਆਂ ਥੱਲੇ ਬੈਠ ਕੇ ਵੀ ਪਸੀਨਾ ਆ ਰਿਹਾ ਹੈ। ਏ.ਸੀ ਵੀ ਕੰਮ ਨਹੀਂ ਕਰ ਰਹੇ। ਫ਼ਸਲਾਂ ਲਈ 8 ਘੰਟੇ ਦੀ ਬਿਜਲੀ ਸਪਲਾਈ ਵੀ ਘੱਟ ਪੈ ਰਹੀ ਹੈ। ਜ਼ਿਆਦਾ ਤਪਸ਼ ਕਾਰਨ ਸ਼ਹਿਰ ਦੇ ਬਾਜ਼ਾਰਾਂ ’ਚ ਦੁਪਹਿਰ ਸਮੇਂ ਰੌਣਕਾਂ ਵੀ ਗਾਇਬ ਹੋ ਗਈਆਂ ਹਨ। ਅੱਜ ਛੁੱਟੀ ਹੋਣ ਕਾਰਨ ਸ਼ਹਿਰ ਤੇ ਪਿੰਡਾਂ ਦੇ ਕਈ ਨੌਜਵਾਨ ਦੁਪਹਿਰ ਦੀ ਗਰਮੀ ਤੋਂ ਬਚਣ ਲਈ ਜੈਤੋ ਰੋਡ ਨਜ਼ਦੀਕ ਲੰਘਦੇ ਸੂਏ ’ਚ ਨਹਾ ਰਹੇ ਹਨ। ਕੋਟਕਪੂਰਾ-ਬਠਿੰਡਾ ਸੜਕ ਦੇ ਪੁਲ ਤੋਂ ਬਾਹਮਣਵਾਲਾ ਸੂਏ ਦੇ ਪੁਲ ਤੱਕ ਸੈਂਕੜੇ ਨੌਜਵਾਨ ਗਰਮੀ ਤੋਂ ਬਚਾਅ ਲਈ ਸੂਏ ’ਚ ਪਾਣੀ ਦਾ ਸਹਾਰਾ ਲੈ ਰਹੇ ਹਨ। ਇਸ ਤੋਂ ਇਲਾਵਾ ਸੜਕਾਂ ’ਤੇ ਲੱਗੀਆਂ ਗੰਨੇ ਦੇ ਜੂਸ ਦੀਆਂ ਰੇਹੜੀਆਂ, ਨਿੰਬੂ ਪਾਣੀ ਰੇਹੜੀਆਂ ਅਤੇ ਠੰਡੇ ਪਾਣੀ ਦੀਆਂ ਰੇਹੜੀਆਂ ’ਤੇ ਰਾਹਗੀਰਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ ’ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਦੀ ਅਣਗਿਹਲੀ ਕਾਰਨ ਕਿਸਾਨ ਪ੍ਰੇਸ਼ਾਨ : ਸੂਬਾ ਸਿੰਘ ਬਾਦਲ ਅਗਲੀ ਖ਼ਬਰ ਕੈਂਟਰ ਤੇ ਕਾਰ ਦੀ ਟੱਕਰ ’ਚ ਵਿਅਕਤੀ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
Ad Position 24
No active advertisement