02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਦੀ ਅਣਗਿਹਲੀ ਕਾਰਨ ਕਿਸਾਨ ਪ੍ਰੇਸ਼ਾਨ : ਸੂਬਾ ਸਿੰਘ ਬਾਦਲ

Ad Position 21
No active advertisement
ਅਜੀਤ ਡੈਸਕ 29-06-2026
ਬਾਜਾਖਾਨਾ, 28 ਜੂਨ (ਜਗਦੀਪ ਸਿੰਘ ਗਿੱਲ)–ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੀਤੇ ਦਿਨੀਂ ਖੇਤੀਬਾੜੀ ਮੋਟਰਾਂ ਦਾ ਲੋਡ ਵਧਾਉਣ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਪ੍ਰੰਤੂ ਬਿਜਲੀ ਬੋਰਡ ਦੇ ਪ੍ਰਬੰਧਕੀ ਉੱਚ ਅਧਿਕਾਰੀਆਂ ਵਲੋਂ ਲੋਡ ਵਧਾਉਣ ਦੀ ਫ਼ੀਸ ਸੱਤ ਹਜ਼ਾਰ ਤੋਂ ਘਟਾ ਕੇ 2700 ਰੁਪਏ ਪ੍ਰਤੀ ਕਿਲੋਵਾਟ ਲੋਡ ਕਰਨ ਦਾ ਪੱਤਰ ਜਾਰੀ ਕਰਨਾ ਸੀ, ਜੋ ਕਿ ਅੱਜ ਤੱਕ ਜਾਰੀ ਨਹੀਂ ਕੀਤਾ ਗਿਆ। ਇਸ ਪੱਤਰ ਨੂੰ ਬਿਜਲੀ ਬੋਰਡ ਦੇ ਵੱਖ ਵੱਖ ਦਫ਼ਤਰਾਂ, ਸਰਕਲਾਂ ਵਿਚ ਸਰਕੂਲੇਟ ਕਰਨਾ ਸੀ ਪ੍ਰੰਤੂ ਪੱਤਰ ਜਾਰੀ ਨਾ ਹੋਣ ਕਰਕੇ ਜਾਂ ਤਾਲਮੇਲ ਦੀ ਘਾਟ ਕਰਕੇ ਇਹ ਕੰਮ ਅੱਧ-ਵਿਚਕਾਰ ਹੀ ਲਟਕਿਆ ਹੋਇਆ ਹੈ। ਜਿਸ ਕਾਰਨ ਕਿਸਾਨ ਪ੍ਰੇਸ਼ਾਨੀ ਦੇ ਆਲਮ ਵਿਚ ਹਨ। ਅਜੇ ਤੱਕ ਸਮੂਹ ਉਪ ਮੰਡਲ ਦਫ਼ਤਰਾਂ ਵਿਚ ਪੱਤਰ ਨਾ ਭੇਜ ਕੇ ਬੋਰਡ ਦੇ ਉੱਚ ਅਧਿਕਾਰੀਆਂ ਵਲੋਂ ਅਣਗਿਹਲੀ ਵਰਤੀ ਜਾ ਰਹੀ ਹੈ। ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਸ਼ਤਾਬ ਨੇ ਕਿਹਾ ਕਿ ਕਿਸਾਨਾਂ ਨੂੰ ਲੋਡ ਵਧਾਉਣ ਲਈ 45 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਪ੍ਰੰਤੂ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਖ ਵੱਖ ਉਪ ਮੰਡਲ ਦਫ਼ਤਰਾਂ ਵਿਚ ਚੱਕਰ ਲਗਾ ਕੇ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਕੋਈ ਵੀ ਕਰਮਚਾਰੀ ਇਸ ਸਬੰਧੀ ਕੋਈ ਅੱਪਡੇਟ ਦੇਣ ਲਈ ਤਿਆਰ ਨਹੀਂ ਅਤੇ ਕਿਸਾਨ ਆਪੋ-ਆਪਣੀਆਂ ਮੋਟਰਾਂ ਦੇ ਲੋਡ ਵਧਾਉਣ ਲਈ ਸਰਗਰਮ ਹਨ ਪ੍ਰੰਤੂ ਉਪ ਮੰਡਲ ਦਫ਼ਤਰਾਂ ’ਚ ਤਾਇਨਾਤ ਆਰ.ਏ., ਐਸ.ਡੀ.ਓ. ਨੂੰ ਕੋਈ ਨਵੀਂ ਜਾਣਕਾਰੀ ਬਾਰੇ ਕੋਈ ਅੱਪਡੇਟ ਨਹੀਂ ਹੈ ਅਤੇ ਐਕਸੀਅਨ ਅਤੇ ਐਸ.ਸੀ. ਵਲੋਂ ਕੋਈ ਪੱਤਰ ਜਾਰੀ ਨਾ ਹੋਣ ਬਾਰੇ ਕਿਹਾ ਜਾ ਰਿਹਾ ਹੈ। ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਿਸਾਨ ਜਥੇਬੰਦੀਆਂ ਵਲੋਂ ਘੋਰ ਨਿੰਦਾ ਕੀਤੀ ਗਈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਟਿਊਬਵੈਲ ਕੁਨੈਕਸ਼ਨਾਂ ਦੀਆਂ ਮੋਟਰਾਂ ਦੇ ਲੋਡ ਵਧਾਉਣ ਦਾ ਪੱਤਰ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ ਅਤੇ ਘੱਟੋ-ਘੱਟ 45 ਦਿਨ ਤੱਕ ਲੋਡ ਚੈੱਕ ਨਾ ਕੀਤਾ ਜਾਵੇ ਅਤੇ ਇਹ ਪੱਤਰ ਜਾਰੀ ਕਰਕੇ ਕਿਸਾਨਾਂ ਦੀਆਂ ਮੋਟਰਾਂ ਦਾ ਲੋਡ ਵੱਧ ਸਕੇ ਅਤੇ ਬਿਜਲੀ ਬੋਰਡ ਦੇ ਰੈਵੇਨਿਊ ਵਿਚ ਵੀ ਵਾਧਾ ਹੋ ਸਕੇ। ਇਸੋ ਮੌਕੇ ਰਵਿੰਦਰ ਸ਼ਰਮਾ ਰਵੀ ਬਰਗਾੜੀ, ਜਸਮੇਲ ਸਿੰਘ ਸਾਬਕਾ ਸਰਪੰਚ, ਗੁਰਨਾਇਬ ਸਿੰਘ ਮੱਲ੍ਹਾਂ, ਜਗਸੀਰ ਸਿੰਘ ਢਿੱਲੋਂ, ਰਾਜੂ ਯੂ.ਪੀ. ਵਾਲਾ, ਕੁਲਦੀਪ ਸਿੰਘ ਫ਼ੌਜੀ ਢਿੱਲੋਂ, ਗੁਰਵਿੰਦਰ ਸਿੰਘ ਮਰਾੜ, ਧੀਰਾ ਢਿੱਲੋਂ, ਲੱਖਾ ਢਿੱਲੋਂ, ਲੱਖਾ ਬਰਾੜ, ਮੰਨੂੰ ਵਿੱਜ ਵਾੜਾ ਭਾਈ ਕਾ, ਜਗਦੀਪ ਸਿੰਘ ਮਾਨ, ਸੁਖਚੈਨ ਸਿੰਘ ਚੈਨਾ ਮਾਨ, ਰਾਜਿੰਦਰ ਸਿੰਘ ਸਾਬਕਾ ਪੰਚ, ਸਰਬਜੀਤ ਸਿੰਘ ਬਰਾੜ ਪ੍ਰਧਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਲੱਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਜ਼ਿਲ੍ਹੇ ’ਚ 21,222 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਅਗਲੀ ਖ਼ਬਰ ਅੱਤ ਦੀ ਗਰਮੀ ਕਾਰਨ ਝੋਨੇ ਦੀ ਫ਼ਸਲ ਲਈ ਪਾਣੀ ਪੂਰਾ ਕਰਨਾ ਹੋਇਆ ਔਖਾ
Ad Position 24
No active advertisement