ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਵਿਜੀਲੈਂਸ ਦੀ ਟੀਮ ਨੇ ਅਚਨਚੇਤ ਗਿੱਦੜਬਾਹਾ ਦੇ ਪ੍ਰਸ਼ਾਸਕੀ ਕੰਪਲੈਕਸ ਦੀ ਕੀਤੀ ਪੜਤਾਲ

Ad Position 21
No active advertisement
ਅਜੀਤ ਡੈਸਕ 03-07-2026
ਗਿੱਦੜਬਾਹਾ, 2 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਬਣ ਰਹੇ ਪ੍ਰਸ਼ਾਸਕੀ ਕੰਪਲੈਕਸ ਦੀ ਵਿਜੀਲੈਂਸ ਦੀ ਟੀਮ ਵਲੋਂ ਅਚਨਚੇਤ ਪੜਤਾਲ ਕੀਤੀ ਗਈ। ਜਿੱਥੇ ਉਨ੍ਹਾਂ ਇਮਾਰਤ ਬਣਾਉਣ ਲਈ ਵਰਤੇ ਜਾ ਰਹੇ ਸਾਮਾਨ ਦੇ ਸੈਂਪਲ ਲਏ ਗਏ ਹਨ। ਜ਼ਿਕਰਯੋਗ ਹੈ ਕਿ ਗਿੱਦੜਬਾਹਾ ਵਿਖੇ ਨਵਾਂ ਪ੍ਰਾਸ਼ਸਕੀ ਕੰਪਲੈਕਸ ਬਣ ਰਿਹਾ ਹੈ। ਜਿਸ ਨੂੰ ਪੀ.ਡਬਲਯੂ.ਡੀ ਵਿਭਾਗ ਦੀ ਦੇਖ ਰੇਖ ਵਿਚ ਬਣਾਇਆ ਜਾ ਰਿਹਾ ਹੈ। ਇਸ ਕੰਪਲੈਕਸ ’ਤੇ 6 ਕਰੋੜ 22 ਲੱਖ ਰੁਪਏ ਦੀ ਲਾਗਤ ਦੱਸੀ ਜਾ ਰਹੀ ਹੈ। ਅੱਜ ਉਸ ਸਮੇਂ ਵਿਭਾਗ ਨੂੰ ਹੱਥਾਂ ਪੈਰਾ ਦੀ ਪੈ ਗਈ ਕਿ ਜਦੋਂ ਡੀ.ਐਸ.ਪੀ ਵਿਜੀਲੈਂਸ ਅਮਨਦੀਪ ਸਿੰਘ ਮਾਨ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿਚ ਟੀਮ ਪੜਤਾਲ ਲਈ ਪਹੁੰਚ ਗਈ। ਇਸ ਮੌਕੇ ਡੀ.ਐਸ.ਪੀ ਅਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਜਿੱਥੇ ਵੀ ਕੋਈ ਸਰਕਾਰੀ ਕੰਮਕਾਜ ਚੱਲ ਰਿਹਾ ਹੈ ਤਾਂ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾ ਅਨੁਸਾਰ ਕੰਮਕਾਰਜ ਵਿਚ ਪਾਰਦਸ਼ੀ ਬਣਾਈ ਰੱਖਣ ਲਈ ਵਿਜੀਲੈਂਸ ਵਲੋਂ ਅਕਸਰ ਆਮ ਪੜਤਾਲ ਕੀਤੀ ਜਾ ਰਹੀ ਹੈ। ਜਿਸ ਤਹਿਤ ਉਨ੍ਹਾਂ ਵਲੋਂ ਅੱਜ ਗਿੱਦੜਬਾਹਾ ਵਿਖੇ ਪ੍ਰਸ਼ਾਸਕੀ ਕੰਪਲੈਕਸ ਦੇ ਕੰਮਕਾਜ ਦੀ ਪੜਤਾਲ ਕੀਤੀ ਗਈ। ਇਸ ਦੌਰਾਨ ਬੀ.ਐਂਡ.ਆਰ ਦੇ ਸਥਾਨਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਇੱਟਾਂ ਅਤੇ ਇਮਾਰਤ ਵਿਚ ਚਿਨਾਈ ਦੌਰਾਨ ਵਰਤਿਆ ਗਿਆ ਰੇਤਾ ਸੀਮੈਂਟ ਦੇ ਸੈਂਪਲ ਲਏ ਗਏ ਹਨ। ਜਿਸ ਨੂੰ ਅੱਗੇ ਲੈਬਾਰਟਰੀ ਵਿਚ ਭੇਜਿਆ ਜਾ ਰਿਹਾ ਹੈ। ਜੇਕਰ ਸੈਂਪਲ ਵਿਚ ਕੋਈ ਸਾਮਾਨ ਦੀ ਗੁਣਵੱਤਾ ਘੱਟ ਪਾਈ ਜਾਂਦੀ ਹੈ ਤਾਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੀ.ਡਬਲਯੂ.ਡੀ ਦੇ ਐਸ.ਡੀ.ਓ ਸੰਦੀਪ ਬੱਬਰ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਅਚਾਨਕ ਹੀ ਪਤਾ ਲੱਗਿਆ ਕਿ ਜਦੋਂ ਵਿਜੀਲੈਂਸ ਅਧਿਕਾਰੀਆਂ ਨੇ ਇਮਾਰਤ ਦੀ ਪੜਤਾਲ ਕਰਨ ਲਈ ਦੱਸਿਆ। ਅਧਿਕਾਰੀ ਮੌਕੇ ਤੋਂ ਕੁਝ ਸੈਂਪਲ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਇਮਾਰਤ ਦਾ ਅੱਧੇ ਤੋਂ ਵੱਧ ਕੰਮ ਹੋ ਚੁੱਕਿਆ ਹੈ ਅਤੇ ਰਹਿੰਦਾ ਕੰਮ ਸਤੰਬਰ ਤੱਕ ਪੂਰਾ ਹੋ ਜਾਵੇਗਾ। ਇਸ ਮੌਕੇ ਇੰਸ. ਜਗਜੀਤ ਸਿੰਘ ਧਾਲੀਵਾਲ, ਇੰਸ ਇਕਬਾਲ ਸਿੰਘ, ਪੰਜਾਬ ਮੰਡੀਬੋਰਡ ਦੇ ਜੇ.ਈ ਅਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਔਰਤਾਂ ਦੇ ਖ਼ਾਤਿਆਂ ’ਚ ਪੈਸੇ ਪਾ ਕੇ ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ : ਕੋਟਸੁਖੀਆ ਅਗਲੀ ਖ਼ਬਰ ਬਹਿਬਲ ਗੋਲੀਕਾਂਡ ਦੀ ਜਾਂਚ ਲਈ ਨਵੀਂ ਬਣੀ ਟੀਮ ਵਲੋਂ ਬੁਰਜ, ਬਰਗਾੜੀ ਤੇ ਬਹਿਬਲ ਘਟਨਾ ਸਥਾਨਾਂ ਦਾ ਦੌਰਾ
Ad Position 24
No active advertisement