ਬਰਗਾੜੀ, 6 ਜੁਲਾਈ (ਲਖਵਿੰਦਰ ਸ਼ਰਮਾ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਭੱਟੀ ਨੇ ਬਰਗਾੜੀ ਵਿਖੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ ਦੇ ਘਰ ਪਾਰਟੀ ਦਫ਼ਤਰ ਵਿਖੇ ਇਲਾਕਾ ਬਰਗਾੜੀ ਦੇ ਪਿੰਡਾਂ ਦੇ ਕਾਂਗਰਸ ਪਾਰਟੀ ਵਲੋਂ ਨਿਯੁਕਤ ਸਮੂਹ ਬੀ.ਐਲ.ਏ ਨਾਲ ਐਸ.ਐਈ.ਆਰ ਸਬੰਧੀ ਅਹਿਮ ਮੀਟਿੰਗ ਕੀਤੀ। ਉਨ੍ਹਾਂ ਪਾਰਟੀ ਵਲੋਂ ਐਸ.ਆਈ.ਆਰ ਸਬੰਧੀ ਦਿੱਤੀਆਂ ਗਾਈਡ ਲਾਈਨਜ਼ ਨੂੰ ਬੀ.ਐਲ.ਏ ਨਾਲ ਸਾਂਝਾ ਕਰਦਿਆਂ ਕਿਹਾ ਕਿ ਇਸ ਹੋ ਰਹੀ ਐਸ.ਆਈ.ਆਰ ਨੂੰ ਅਣਗੌਲਿਆ ਨਾ ਕੀਤਾ ਜਾਵੇ ਅਤੇ ਸਮੂਹ ਬੀ.ਐਲ.ਏ ਤੋਂ ਇਲਾਵਾ ਪਾਰਟੀ ਦੇ ਜ਼ਿੰਮੇਵਾਰ ਸਥਾਨਕ ਆਗੂ ਵੀ ਇਸ ਵੱਲ ਪੂਰਾ ਧਿਆਨ ਦੇਣ ਤਾਂ ਕਿ ਜਾਇਜ਼ ਕੋਈ ਵੀ ਵੋਟ ਕੱਟੀ ਨਾ ਜਾ ਸਕੇ। ਜੇਕਰ ਇਸ ਵਾਰ ਵੋਟ ਕੱਟੀ ਗਈ ਤਾਂ ਫਿਰ ਦੁਬਾਰਾ ਵੋਟ ਬਣਵਾਉਣ ਲਈ ਬਹੁਤ ਜ਼ਿਆਦਾ ਭੱਜ ਦੌੜ ਕਰਨੀ ਪਵੇਗੀ। ਸਮੂਹ ਬੀ.ਐਲ.ਏ ਆਪਣੇ ਵੋਟਰਾਂ ਦੇ ਫਾਰਮ ਆਦਿ ਪੂਰੇ ਧਿਆਨ ਨਾਲ ਭਰਵਾਉਣ ਤਾਂ ਕਿ ਕਿਸੇ ਕਿਸਮ ਦੀ ਕੋਈ ਗਲਤੀ ਆਦਿ ਨਾ ਰਹੇ ਅਤੇ ਸਹੀ ਸਬੂਤਾਂ ’ਤੇ ਆਧਾਰਿਤ ਜਾਣਕਾਰੀ ਫਾਰਮਾਂ ਉਪਰ ਭਰਨ। ਸਮੂਹ ਬੀ.ਐਲ.ਏ ਆਪਣੇ ਵਾਰਡਾਂ ਦੇ ਬੀ.ਐਲ.ਓ ਨੂੰ ਹਰ ਤਰ੍ਹਾਂ ਦਾ ਪੂਰਾ ਸਹਿਯੋਗ ਦੇਣ ਅਤੇ ਹਮੇਸ਼ਾਂ ਉਨ੍ਹਾਂ ਦੇ ਸਪੰਰਕ ਵਿਚ ਰਹਿਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿਰਫ ਕੂੜਪ੍ਰਚਾਰ ਹੈ ਜਦੋਂ ਕਿ ਜ਼ਮੀਨੀ ਪੱਧਰ ’ਤੇ ਕੋਈ ਵਿਕਾਸ ਕਾਰਜ ਆਦਿ ਨਹੀਂ ਹੋ ਰਿਹਾ। ਪੰਜਾਬ ਨੂੰ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਸਹੂਲਤਾਂ ਦੇ ਨਾਂਅ ਹੇਠ ਅੰਨੇ ਕਰਜ਼ੇ ਵੱਲ ਧੱਕਿਆ ਜਾ ਰਿਹਾ ਹੈ ਅਤੇ ਬੇਲੋੜੇ ਮੁੱਦੇ ਉਠਾਏ ਜਾ ਰਹੇ ਹਨ। ਇਸ ਮੌਕੇ ਸੀਨੀ: ਆਗੂ ਸਿਕੰਦਰ ਸਿੰਘ ਮੜਾ੍ਹਕ, ਮਿਹਰ ਸਿੰਘ ਕਰੀਰਵਾਲੀ, ਪ੍ਰੀਤਪਾਲ ਸਿੰਘ ਭਲੂਰੀਆ ਬਰਗਾੜੀ, ਕੁਲਦੀਪ ਸਿੰਘ ਬਰਾੜ ਨਿਆਮੀਵਾਲਾ, ਗੁਰਤੇਜ ਸਿੰਘ, ਗੁਰਚਰਨ ਸਿੰਘ ਢਿੱਲੋਂ, ਡਾ. ਰਣਜੀਤ ਸਿੰਘ ਘਾਰੂ, ਵੀਰ ਚੰਦ ਸ਼ਰਮਾ, ਹਰਪਿੰਦਰ ਬਰਾੜ, ਸੇਵਕ ਸਿੰਘ, ਸੁਖਮੰਦਰ ਸਿੰਘ, ਬੂਟਾ ਸਿੰਘ ਢਿੱਲੋਂ, ਜੱਗੀ ਕਪੂਰ ਆਦਿ ਤੋਂ ਇਲਾਵਾ ਪਿੰਡਾਂ ਦੇ ਪਾਰਟੀ ਵਲੋਂ ਨਿਯੁਕਤ ਸਮੂਹ ਬੀ.ਐਲ.ਏ ਹਾਜ਼ਰ ਸਨ।