ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਵਿਸ਼ਵਾਸ ਲਾਇਨਜ਼ ਕਲੱਬ ਤੇ ਹੀਰੇ ਵੈਲਫੇਅਰ ਕਲੱਬ ਨੇ 7 ਲੜਕੀਆਂ ਦੇ ਕੀਤੇ ਸਮੂਹਿਕ ਵਿਆਹ

Ad Position 21
No active advertisement
ਅਜੀਤ ਡੈਸਕ 07-07-2026
ਕੋਟਕਪੂਰਾ, 6 ਜੁਲਾਈ (ਮੋਹਰ ਸਿੰਘ ਗਿੱਲ)-ਕਰਤਾਰ ਸਿੰਘ ਬਰਹਾਇਆ ਅਤੇ ਅਮਨਪ੍ਰੀਤ ਸਿੰਘ ਬਰਹਾਇਆ ਗਲਸਾਗੋ (ਯੂ.ਕੇ) ਦੇ ਸਹਿਯੋਗ ਨਾਲ ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਅਤੇ ਹੀਰੇ ਵੈਲਫੇਅਰ ਕਲੱਬ ਕੋਟਕਪੂਰਾ ਵਲੋਂ 7 ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਸਮੂਹਿਕ ਸ਼ਾਦੀਆਂ ਗੁਰਦੁਆਰਾ ਮਾਤਾ ਦਇਆ ਕੌਰ ਜੀ ਪਿੰਡ ਸੰਧਵਾਂ ਵਿਖੇ ਕਰਵਾਈਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਯੂ.ਕੇ ਤੋਂ ਪਹੁੰਚੇ ਬਰਹਾਇਆ ਪਰਿਵਾਰ ਦੇ ਅਮਨਪ੍ਰੀਤ ਸਿੰਘ, ਜਸਪ੍ਰੀਤ ਕੌਰ, ਮਹਿਕ ਕੌਰ, ਅਮਿਤੋਜ ਸਿੰਘ, ਸਵਰਨ ਸਿੰਘ ਕੈਂਥ ਅਤੇ ਆਸਟ੍ਰੇਲੀਆ ਤੋਂ ਗੁਰਪ੍ਰੀਤ ਕੌਰ, ਅਨਾਇਤ ਕੌਰ ਸ਼ਾਮਿਲ ਸਨ। ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਦੀਦਾਰ ਸਿੰਘ ਮਾਡਰਨ ਜਿਊਲਰਜ਼ ਕੋਟਕਪੂਰਾ ਸਨ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿਚ ਪ੍ਰੋਜੈਕਟ ਚੈਅਰਮੈਨ ਦਲਜਿੰਦਰ ਸਿੰਘ ਸੰਧੂ ਦਾ ਵਿਸ਼ੇਸ਼ ਯੋਗਦਾਨ ਰਿਹਾ ਅਤੇ ਉਨ੍ਹਾਂ ਹੀ ਸਟੇਜ ਦਾ ਸੰਚਾਲਨ ਕੀਤਾ। ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ, ਭਾਜਪਾ ਆਗੂ ਭਾਈ ਰਾਹੁਲ ਸਿੰਘ ਸਿੱਧੂ, ਗੁਰਚਰਨ ਸਿੰਘ ਸੰਧੂ, ਸਾਬਕਾ ਚੇਅਰਮੈਨ ਧਨਜੀਤ ਸਿੰਘ ਧਨੀ ਵਿਰਕ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਵਲੋਂ ਬਰਹਾਇਆ ਪਰਿਵਾਰ ਅਤੇ ਦੋਹਾਂ ਕਲੱਬਾਂ ਦੇ ਸਮਾਜ ਸੇਵਾ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਦੋਹਾਂ ਕਲੱਬਾਂ ਦੇ ਪ੍ਰਧਾਨ ਕੁਲਵੰਤ ਸਿੰਘ ਸਰਾਂ ਅਤੇ ਸੰਦੀਪ ਕਟਾਰੀਆ ਸਮੇਤ ਗੁਰਦੀਪ ਸਿੰਘ ਮੈਨੇਜਰ, ਰਾਜਿੰਦਰ ਸਿੰਘ ਸਰਾਂ, ਗੋਪਾਲ ਕਿ੍ਰਸ਼ਨ ਵੋਹਰਾ, ਅਮਰਜੀਤ ਸਿੰਘ ਬਰਾੜ ਪ੍ਰਧਾਨ ਗੁਰਦੁਆਰਾ ਕਮੇਟੀ ਸੰਧਵਾਂ, ਗ੍ਰੰਥੀ ਸਿੰਘ ਅਮਰਪ੍ਰੀਤ ਸਿੰਘ ਅਤੇ ਸਮੂਹ ਮੈਂਬਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਬਾਬਾ ਕੁਲਵੰਤ ਸਿੰਘ ਅਚਾਨਕ, ਬ੍ਰਾਹਮਾਕੁਮਾਰੀ ਆਸ਼ਰਮ ਦੇ ਮੁਖੀ ਦੀਦੀ ਸੰਗੀਤਾ, ਗੁਰਚਰਨ ਸਿੰਘ ਨਾਇਬ ਤਹਿਸੀਲਦਾਰ, ਗੁਰਬਚਨ ਸਿੰਘ ਬਰਾੜ, ਨਿਰਮਲ ਸਿੰਘ ਨਿੰਮਾ, ਲਾਇਨ ਵਿਕੇਸ਼ ਕਾਂਸਲ, ਲਾਇਨ ਸੁਰਿੰਦਰ ਸਿੰਘ, ਚੇਅਰਮੈਨ ਐਨ.ਆਰ.ਆਈ ਵਿੰਗ ਨਛੱਤਰ ਸਿੰਘ ਇੰਸਪੈਕਟਰ, ਬਿੱਟਾ ਨਰੂਲਾ, ਮਨਤਾਰ ਸਿੰਘ ਮੱਕੜ, ਬਲਵੀਰ ਸਿੰਘ ਤੱਗੜ, ਸ਼ਸ਼ੀ ਗੋਇਲ, ਸਤਪਾਲ ਅਰੋੜਾ, ਕੈਪਟਨ ਜਰਨੈਲ ਸਿੰਘ ਮਾਨ, ਸੁਰਿੰਦਰ ਸਿੰਘ ਰਾਮਗੜ੍ਹੀਆ, ਅਮਨਦੀਪ ਸਿੰਘ ਮਾਨ, ਕੌਸ਼ਲ ਪ੍ਰਕਾਸ਼ ਬਾਂਸਲ, ਗੋਪਾਲ ਵੋਹਰਾ, ਸਵਰਨ ਸਿੰਘ ਪੀਟਰ, ਨਰਜਿੰਦਰ ਸਿੰਘ ਖਾਰਾ, ਗੁਰਦੀਪ ਸਿੰਘ ਸੈਕਟਰੀ, ਸੰਜੀਵ ਕੁਮਾਰ ਧੀਂਗੜਾ, ਚੰਦਰ ਅਰੋੜਾ, ਸ਼ਸ਼ੀ ਚੋਪੜਾ, ਜਗਸੀਰ ਸਿੰਘ ਸਰਪੰਚ, ਵਿਕਰਾਂਤ ਧੀਂਗੜਾ, ਐਡਵੋਕੇਟ ਰਣਜੀਤ ਸਿੰਘ ਕੱਕੜ, ਜੋਜੋ ਮਠਾੜੂ, ਮਿੱਕੀ ਬਰਗਾੜੀ, ਸੁਖਵਿੰਦਰ ਸਿੰਘ ਹੈਲੀ, ਆਸ਼ੁਲ ਬਾਂਸਲ, ਨਵਾਬ ਸਿੰਘ, ਪਰਮਜੀਤ ਸਿੰਘ ਗਿੱਲ ਅਤੇ ਹੋਰ ਹਾਜ਼ਰ ਸਨ। ਉਕਤ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਨਵ-ਵਿਆਹੁਤਾ ਜੋੜਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕਲੱਬਾਂ ਵਲੋਂ ਲੜਕੀਆਂ ਨੂੰ ਘਰੇਲੂ ਵਰਤੋਂ ਦੀਆਂ ਵਸਤਾਂ ਤੋਹਫ਼ੇ ਵਜੋਂ ਦਿੱਤੀਆਂ ਗਈਆਂ। ਅੰਤ ’ਚ ਸਮੂਹ ਸਹਿਯੋਗੀ ਸ਼ਖ਼ਸੀਅਤਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸਨ ਦੀ ਮਹੀਨਾਵਾਰ ਮੀਟਿੰਗ ਹੋਈ
Ad Position 24
No active advertisement