ਕੋਟਕਪੂਰਾ, 7 ਜੁਲਾਈ (ਮੋਹਰ ਸਿੰਘ ਗਿੱਲ)-ਹਫ਼ਤਾਵਾਰੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਬਾਬਾ ਨਾਮਦੇਵ ਲੰਗਰ ਵੈਲਫ਼ੇਅਰ ਐਂਡ ਯੂਥ ਸਪੋਰਟਸ ਸੁਸਾਇਟੀ (ਰਜਿ.) ਕੋਟਕਪੂਰਾ ਦੇ ਪ੍ਰਧਾਨ ਜਸਕਰਨ ਸਿੰਘ, ਸੈਕਟਰੀ ਹਰਦੀਪ ਸਿੰਘ, ਖ਼ਜ਼ਾਨਚੀ ਬਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਲਾ ਅਤੇ ਹੋਰ ਸਮੂਹ ਮੈਂਬਰਾਂ ਵਲੋਂ ਬਾਬਾ ਨਾਮਦੇਵ ਭਵਨ ਵਿਖੇ ਨਿਸ਼ਾਨ ਸਾਹਿਬ ਉਪਰ ਪੱਥਰ ਲਗਵਾਉਣ ਦੀ ਸੇਵਾ ਲਈ ਭਗਤ ਨਾਮਦੇਵ ਸਭਾ ਸੁਸਾਇਟੀ (ਰਜਿ.) ਕੋਟਕਪੂਰਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਨੂੰ ਚੈਕ ਦਿੱਤਾ ਗਿਆ। ਚੈਕ ਪ੍ਰਾਪਤ ਕਰਨ ਉਪਰੰਤ ਭਗਤ ਨਾਮਦੇਵ ਸਭਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਨੇ ਬਾਬਾ ਨਾਮਦੇਵ ਲੰਗਰ ਵੈਲਫੇਅਰ ਐਂਡ ਯੂਥ ਸਪੋਰਟਸ ਸੁਸਾਇਟੀ ਦੇ ਨੌਜਵਾਨਾਂ ਦੀਆਂ ਸੇਵਾਵਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਧਾਰਮਿਕ ਅਤੇ ਸਮਾਜ ਸੇਵਾ ਗਤੀਵਿਧੀਆਂ ਲਈ ਸਨਮਾਨਿਤ ਵੀ ਕੀਤਾ ਗਿਆ। ਪ੍ਰਧਾਨ ਨੇ ਦੱਸਿਆ ਕਿ ਬਾਬਾ ਨਾਮਦੇਵ ਲੰਗਰ ਵੈਲਫੇਅਰ ਐਂਡ ਯੂਥ ਸਪੋਰਟਸ ਸੁਸਾਇਟੀ ਦੇ ਮੈਂਬਰ ਪਿਛਲੇ ਕਰੀਬ 30 ਸਾਲਾਂ ਤੋਂ ਬਾਬਾ ਨਾਮਦੇਵ ਜੀ ਦੇ ਤਪ ਅਸਥਾਨ ਘੁਮਾਣ ਵਿਖੇ ਲੰਗਰ ਦੀ ਨਿਰੰਤਰ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਕਾਲਜੀਏਟ, ਅਰੁਣਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਮਨਦੀਪ ਸਿੰਘ, ਮਿੰਟੂ ਪੁਰਬਾ, ਸੈਮ ਪੁਰਬਾ, ਜਸਮੇਲ ਸਿੰਘ, ਜਗਦੇਵ ਸਿੰਘ, ਗੁਰਪ੍ਰੀਤ ਸਿੰਘ ਕਮੋਅ, ਸੰਦੀਪ ਸਿੰਘ ਆਦਿ ਹਾਜ਼ਰ ਸਨ।
ਬਾਬਾ ਨਾਮਦੇਵ ਲੰਗਰ ਵੈਲਫੇਅਰ ਐਂਡ ਯੂਥ ਸਪੋਰਟਸ ਸੁਸਾਇਟੀ ਦੇ ਅਹੁਦੇਦਾਰ ਸਨਮਾਨਿਤ
ਅਜੀਤ ਡੈਸਕ
08-07-2026