ਸਾਦਿਕ, 7 ਜੁਲਾਈ (ਆਰ.ਐਸ.ਧੁੰਨਾ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਸਾਦਿਕ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਗੁਰਦੁਆਰਾ ਜੰਡ ਸਾਹਿਬ ਵਿਖੇ ਗੁਰਮੀਤ ਸਿੰਘ ਮਹਿਮਾ ਜਨਰਲ ਸਕੱਤਰ ਪੰਜਾਬ, ਅਵਤਾਰ ਸਿੰਘ ਮਹਿਮਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਸੂਬਾ ਸਕੱਤਰ ਦਲਵਿੰਦਰ ਸਿੰਘ ਸ਼ੇਰ ਖਾਂ ਦੀ ਨਿਗਰਾਨੀ ਹੇਠ ਹੋਈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਅਜੇ ਤੱਕ ਫ਼ਸਲਾਂ ਦੇ ਵਾਜਿਬ ਭਾਅ ਨਹੀਂ ਮਿਲ ਰਹੇ ਜਿਸ ਕਰਕੇ ਕਿਸਾਨੀ ਦੀ ਲੁੱਟ ਹੋ ਰਹੀ ਹੈ। ਜਦੋਂ ਕਿ ਸਵਾਮੀਨਾਥਨ ਦੀ ਰਿਪੋਰਟ ਅਨਸੁਾਰ ਹੀ ਫ਼ਸਲਾਂ ਦੇ ਭਾਅ ਤੈਅ ਕੀਤੇ ਜਾਣੇ ਚਾਹੀਦੇ ਹਨ ਤਾਂ ਹੀ ਡੁੱਬ ਰਹੀ ਕਿਸਾਨੀ ਬੱਚ ਸਕਦੀ ਹੈ। ਬਲਾਕ ਸਾਦਿਕ ਦੀ ਚੋਣ ਵਿਚ ਅਮਨਦੀਪ ਸਿੰਘ ਝੋਕ ਸਰਕਾਰੀ ਬਲਾਕ ਪ੍ਰਧਾਨ, ਕੁਲਦੀਪ ਸਿੰਘ ਸਾਧੂਵਾਲਾ ਸੀਨੀਅਰ ਮੀਤ ਪ੍ਰਧਾਨ, ਦਲਜੀਤ ਸਿੰਘ ਸਕੱਤਰ ਜਨਰਲ, ਰਾਜਾ ਸੰਧੂ ਝੋਕ ਸਰਕਾਰੀ, ਹਰਪ੍ਰੀਤ ਸਿੰਘ ਸੈਦੇਕੇ, ਸਲਿੰਦਰ ਸਿੰਘ ਸੰਗਤਪੁਰਾ ਤਿੰਨੇ ਮੀਤ ਪ੍ਰਧਾਨ, ਸੋਨੀ ਢਿੱਲਵਾਂ ਜਨਰਲ ਸਕੱਤਰ, ਪ੍ਰੈਸ ਸਕੱਤਰ ਹੈਪੀ ਚਾਵਲਾ, ਸੁਰਿੰਦਰ ਸਿੰਘ ਖਜ਼ਾਨਚੀ, ਮੋਹੜਾ ਸਿੰਘ ਸੈਦੇਕੇ, ਗੁਰਮੀਤ ਸਿੰਘ ਪਿੰਡੀ ਬਲੋਚਾਂ ਅਤੇ ਗੁਰਮੇਜ ਸਿੰਘ ਤਿੰਨੇ ਸਲਾਹਕਾਰ ਚੁਣੇ ਗਏ। ਇਸ ਮੌਕੇ ਮਹਿਤਾਬ ਸਿੰਘ ਗੁੱਜਰ, ਨਿਰੰਜਣ ਸਿੰਘ ਸੈਦੇਕੇ ਅਤੇ ਮਨਵੀਰ ਸਿੰਘ ਘੁੱਦੂਵਾਲਾ ਨੂੰ ਜ਼ਿਲ੍ਹਾ ਫ਼ਰੀਦਕੋਟ ਦੀ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਬੱਬੀ ਜਨਰਲ ਸਕੱਤਰ ਜ਼ਿਲਾ ਫ਼ਰੀਦਕੋਟ, ਸਿਮਰਨ ਸਿੰਘ ਝੋਕ, ਜਗਦੀਸ਼ ਚਹਿਲ ਪ੍ਰਧਾਨ ਬਲਾਕ ਫ਼ਰੀਦਕੋਟ ਆਦਿ ਵੀ ਹਾਜ਼ਰ ਸਨ।