ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸਰਪੰਚ ਦੀ ਤਰਜ ’ਤੇ ਨੰਬਰਦਾਰ ਨੂੰ 10 ਹਜ਼ਾਰ ਰੁਪਏ ਮਹੀਨਾ ਦੇਣ ਦੀ ਮੰਗ

Ad Position 21
No active advertisement
ਅਜੀਤ ਡੈਸਕ 08-07-2026
ਜੈਤੋ, 7 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਹਿਸੀਲ ਜੈਤੋ ਦੇ ਪ੍ਰਧਾਨ ਨੰਬਰਦਾਰ ਇਕਬਾਲ ਸਿੰਘ ਉਕੰਦਵਾਲਾ ਦੀ ਅਗਵਾਈ ਵਿਚ ਨੰਬਰਦਾਰਾਂ ਦੀ ਇਕੱਤਰਤਾ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਹੋਈ। ਜਿਸ ਵਿਚ ਨੰਬਰਦਾਰਾਂ ਨੂੰ ਪੇਸ਼ ਆ ਰਹੀਆ ਮੁਸ਼ਕਿਲਾਂ ’ਤੇ ਵਿਚਾਰ ਚਰਚਾ ਕੀਤੀ ਗਈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੰਬਰਦਾਰਾਂ ਨੂੰ ਮਾਨ ਭੱਤਾ 1500 ਰੁਪਏ ਦਿੰਦੀ ਹੈ ਜਦ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਰਪੰਚ ਦੀ ਤਰਜ ’ਤੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਕਿਉਂਕਿ ਸਰਪੰਚ ਵਾਂਗ ਨੰਬਰਦਾਰਾਂ ਨੂੰ ਵੀ ਲੋਕਾਂ ਦੇ ਕੰਮ ਕਰਵਾਉਣ ਲਈ ਜਾਣ-ਆਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ ਵਾਅਦੇ ਕੀਤੇ ਸਨ, ਨੂੰ ਪੂਰਾ ਨਹੀਂ ਕੀਤਾ ਗਿਆ। ਉਥੇ ਹੀ ਨੰਬਰਦਾਰ ਦਾ ਮਾਣ ਭੱਤਾ 10 ਹਜ਼ਾਰ ਰੁਪਏ ਮਹੀਨਾ ਕੀਤਾ ਜਾਵੇ, ਨੰਬਰਦਾਰੀ ਜੱਦੀ/ਪੁਸ਼ਤੀ ਕੀਤੀ ਜਾਵੇ, ਪੰਚਾਇਤੀ ਮਤੇ ’ਤੇ ਨੰਬਰਦਾਰ ਦੇ ਦਸਖ਼ਤ ਕਰਨੇ ਜ਼ਰੂਰੀ ਕੀਤੇ ਜਾਣ। ਇਸ ਮੌਕੇ ਨੰਬਰਦਾਰ ਮਨਜੀਤ ਸਿੰਘ, ਬਲਵੰਤ ਸਿੰਘ ਕਰੀਰਵਾਲੀ, ਨੰਬਰਦਾਰ ਗੁਰਦੀਪ ਸਿੰਘ ਦਲ ਸਿੰਘ ਵਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਨੰਬਰਦਾਰ ਨਛੱਤਰ ਸਿੰਘ ਵਾੜਾ ਭਾਈਕਾ ਨੂੰ ਮੀਤ ਪ੍ਰਧਾਨ, ਸੁਖਜੀਤ ਸਿੰਘ ਡੋਡ, ਨਿਰਭੈ ਸਿੰਘ, ਸੰਦੀਪ ਸਿੰਘ ਮੱਤਾ, ਰਣਜੀਤ ਸਿੰਘ ਡੋਡ, ਮਨਮੋਹਨ ਸਿੰਘ, ਬਲਦੇਵ ਸਿੰਘ ਮੱਲ੍ਹਾ, ਭੋਲਾ ਸਿੰਘ ਰਣ ਸਿੰਘ ਵਾਲਾ, ਰਾਜਿੰਦਰ ਸਿੰਘ ਮੱਲ ਜਰਨਲ ਸਕੱਤਰ, ਜਗਸੀਰ ਸਿੰਘ, ਰਣਜੀਤ ਸਿੰਘ, ਮਨਮੋਹਨ ਸਿੰਘ ਰਣ ਸਿੰਘ ਵਾਲਾ, ਨੰਬਰਦਾਰ ਲਖਵੀਰ ਸਿੰਘ ਬਰਾੜ ਚੰਦਭਾਨ, ਸੰਦੀਪ ਸਿੰਘ ਨੰਬਰਦਾਰ, ਗੁਰਜੰਟ ਸਿੰਘ ਡੋਡ, ਨੰਬਰਦਾਰ ਗੁਰਨੈਬ ਸਿੰਘ ਅਤੇ ਰਣਜੀਤ ਸਿੰਘ ਆਦਿ ਮੌਜਦ ਸਨ।
Ad Position 22
No active advertisement
ਪਿਛਲੀ ਖ਼ਬਰ ਸੀ.ਆਈ.ਏ. ਸਟਾਫ਼ ਵਲੋਂ 1 ਕਿੱਲੋ 250 ਗ੍ਰਾਮ ਅਫ਼ੀਮ ਸਮੇਤ ਕਾਬੂ ਅਗਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਵੀਨਾ ਸ਼ਰਮਾ ਦੇ ਸ਼ਰਧਾਂਜਲੀ ਸਮਾਗਮ ’ਚ ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ
Ad Position 24
No active advertisement