ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸੰਤ ਸ੍ਰੀ ਸਤ ਮੁਨੀ ਜੀ ਸਰਬਸੰਮਤੀ ਨਾਲ ਉੱਤਰ ਪੰਗਤ ਅਲਮਸਤ ਸਾਹਿਬ ਦੇ ਮੁੱਖ ਮਹੰਤ ਚੁਣੇ

Ad Position 21
No active advertisement
ਅਜੀਤ ਡੈਸਕ 11-07-2026
ਜੈਤੋ, 10 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਸ੍ਰੀ ਉਦਾਸੀਨ ਬਾਬਾ ਜੀ ਮਠ (ਸ਼ਿਵ), ਕਾਂਚੀਪੁਰਮ ਵਿਖੇ ਸ੍ਰੀ ਸਤ ਪੰਚ ਪਰਮੇਸ਼ਵਰ ਸ੍ਰੀ ਪੰਚਾਇਤੀ ਅਖਾੜਾ ਬੜਾ ਉਦਾਸੀਨ ਨਿਰਵਾਣ ਦੇ ਪ੍ਰਮੁੱਖ ਸੰਤਾਂ ਦੀ ਅਹਿਮ ਬੈਠਕ ਦੌਰਾਨ ਬ੍ਰਹਮਲੀਨ ਸੁਆਮੀ ਕ੍ਰਿਸਨਾ ਨੰਦ ਜੀ ਸ਼ਾਸਤਰੀ ਦੇ ਚੇਲੇ ਅਤੇ ਡੇਰਾ ਬਾਬਾ ਭਾਈ ਭਗਤੂ ਜੀ, ਰਾਮਗੜ੍ਹ (ਭਗਤੂਆਣਾ) ਦੇ ਮੁੱਖ ਸੰਚਾਲਕ ਸੰਤ ਸ੍ਰੀ ਸਤ ਮੁਨੀ ਜੀ ਨੂੰ ਸਰਬਸੰਮਤੀ ਨਾਲ ਉੱਤਰ ਪੰਗਤ ਅਲਮਸਤ ਸਾਹਿਬ ਦਾ ਮੁੱਖ ਮਹੰਤ ਚੁਣਿਆਂ ਗਿਆ। ਚੋਣ ਅਤੇ ਅਭਿਸ਼ੇਕ ਸਮਾਰੋਹ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪਹੁੰਚੇ ਮਹਾਮੰਡਲੇਸ਼ਵਰਾਂ, ਮੰਡਲੇਸ਼ਵਰਾਂ, ਮਹੰਤਾਂ ਅਤੇ ਸੰਤ-ਮਹਾਤਮਾਵਾਂ ਨੇ ਸ਼ਿਰਕਤ ਕੀਤੀ। ਚੋਣ ਪ੍ਰਕਿਰਿਆ ਸੀਨੀਅਰ ਮਹੰਤਾਂ ਦੀ ਅਗਵਾਈ ਹੇਠ ਸ਼ਾਂਤੀਪੂਰਨ ਅਤੇ ਪਰੰਪਰਾਗਤ ਢੰਗ ਨਾਲ ਸੰਪੰਨ ਹੋਈ। ਅਭਿਸ਼ੇਕ ਸਮਾਰੋਹ ਦੌਰਾਨ ਵੈਦਿਕ ਮੰਤਰ ਉਚਾਰਨ ਅਤੇ ਪਰੰਪਰਾਗਤ ਰੀਤ-ਰਿਵਾਜਾਂ ਅਨੁਸਾਰ ਨਵ-ਨਿਯੁਕਤ ਮੁੱਖ ਮਹੰਤ ਸੰਤ ਸ੍ਰੀ ਸਤ ਮੁਨੀ ਜੀ ਨੂੰ ਤਿਲਕ ਲਗਾ ਕੇ ਚਾਦਰ ਭੇਟ ਕੀਤੀ ਗਈ ਅਤੇ ਵਿਧੀਵਤ ਗੱਦੀਨਸ਼ੀਨ ਕਰਵਾਇਆ ਗਿਆ। ਇਸ ਮੌਕੇ ਹਾਜ਼ਰ ਸੰਤਾਂ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੰਦਿਆਂ ਧਰਮ ਪ੍ਰਚਾਰ, ਆਧਿਆਤਮਿਕਤਾ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਅੱਗੇ ਵਧਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਵਿਚ ਮੁੱਖ ਸਕੱਤਰ ਹੰਸ ਮੁਨੀ ਜੀ (ਪ੍ਰਯਾਗਰਾਜ), ਮਹਾਮੰਡਲੇਸ਼ਵਰ ਹਰਸਮਾ ਜੀ (ਭੀਲਵਾੜਾ), ਮਹਾਮੰਡਲੇਸ਼ਵਰ ਵਿਵੇਕਾਨੰਦ ਜੀ (ਹਰਿਦੁਆਰ), ਮਹੰਤ ਗੰਗਾ ਦਾਸ ਜੀ (ਹਰਿਦੁਆਰ), ਮਹਾਮੰਡਲੇਸ਼ਵਰ ਰੂਪੇਂਦਰ ਪ੍ਰਕਾਸ਼ ਜੀ (ਹਰਿਦੁਆਰ), ਮਹੰਤ ਰਮਿੰਦਰ ਦਾਸ ਜੀ (ਪੰਜਾਬ), ਮਹੰਤ ਗਿਆਨ ਸਰੂਪ ਜੀ (ਪੰਜਾਬ), ਮਹਾਮੰਡਲੇਸ਼ਵਰ ਅਨੁਭਵਾਨੰਦ ਜੀ ਅਤੇ ਸ਼ੰਕਰਾਚਾਰਿਆ ਸ਼੍ਰੀ ਵਿਜਯੇਂਦਰ ਸਰਸਵਤੀ ਜੀ (ਕਾਂਚੀ ਕਾਮਕੋਟੀ) ਸਮੇਤ ਦੇਸ਼ ਭਰ ਤੋਂ ਵੱਡੀ ਗਿਣਤੀ ਵਿਚ ਸੰਤ-ਮਹਾਤਮਾ ਅਤੇ ਸ਼ਰਧਾਲੂ ਹਾਜ਼ਰ ਸਨ। ਇਸ ਮੌਕੇ ਸੰਤ ਰਿਸ਼ੀ ਰਾਮ ਜੀ (ਪ੍ਰਧਾਨ, ਵਿਵੇਕ ਮਾਤਾ ਅਮਰ ਕੌਰ ਚੈਰੀਟੇਬਲ ਟਰੱਸਟ, ਜੈਤੋ), ਮਹੰਤ ਕਮਲ ਦਾਸ ਜੀ (ਸੰਚਾਲਕ ਡੇਰਾ ਬਾਬਾ ਮੋਹਨ ਦਾਸ ਜੀ, ਜੈਤੋ), ਮਹੰਤ ਹਾਜੂਰ ਦਾਸ ਜੀ (ਮੁੱਖ ਮਹੰਤ, ਡੇਰਾ ਬਾਜਾਖਾਨਾ), ਸੰਤ ਸੁਖਬੀਰ ਦਾਸ ਜੀ, ਨਿਰਮਲ ਦਾਸ ਜੀ (ਡੇਰਾ ਢੈਪਈ), ਬਾਬਾ ਮਲਕੀਤ ਦਾਸ ਜੀ ਅਤੇ ਬਾਬਾ ਰਾਜੂ ਦਾਸ ਜੀ, ਸ੍ਰੀ ਮਹੰਤ ਗਿਆਨ ਸਰੂਪ ਜੀ ਮਹਾਰਾਜ, ਸ੍ਰੀ ਮਹੰਤ ਅਮਰ ਦਾਸ ਜੀ ਮਹਾਰਾਜ, ਮਹੰਤ ਸ਼ਾਮ ਸੁੰਦਰ ਦਾਸ ਜੀ ਮਹਾਰਾਜ, ਮਹੰਤ ਸੁੰਦਰ ਦਾਸ ਜੀ ਮਹਾਰਾਜ, ਮਹੰਤ ਦੇਵਾ ਦਾਸ ਜੀ ਮਹਾਰਾਜ, ਸਮਸਤ ਨਿਰਮਾਣ ਮੰਡਲ ਭੇਖ ਭਗਵਾਨ ਵਲੋਂ ਸੰਤ ਸ਼੍ਰੀ ਸਤ ਮੁਨੀ, ਬਾਬਾ ਹਾਜ਼ੂਰ ਦਾਸ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਦੀਪਕ ਜੈਤੋਈ ਮੰਚ ਦੀ ਬੈਠਕ ਭਲਕੇ
Ad Position 24
No active advertisement