27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪ੍ਰਧਾਨ ਮੰਤਰੀ ਵਲੋਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਰਚੂਅਲ ਉਦਘਾਟਨ 1 ਫ਼ਰਵਰੀ ਨੂੰ <br/>

Ad Position 21
No active advertisement
ਅਜੀਤ ਡੈਸਕ 29-01-2026

ਹਲਵਾਰਾ, 28 ਜਨਵਰੀ (ਮਨਦੀਪ ਸਿੰਘ ਉੱਭੀ)-ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਮੁਕੰਮਲ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਫ਼ਰਵਰੀ ਨੂੰ ਵਰਚੁਅਲ ਉਦਘਾਟਨ ਕਰਨਗੇ | ਹਵਾਈ ਅੱਡਾ 2019 ਤੋਂ ਬਣਨਾ ਸ਼ੁਰੂ ਹੋਇਆ ਸੀ | ਮਾਲਵਾ ਖੇਤਰ ਵਿਚ ਹਵਾਈ ਸੰਪਰਕ ਅਤੇ ਆਰਥਿਕ ਵਿਕਾਸ ਨੂੰ ਮਹੱਤਵਪੂਰਨ ਤੌਰ 'ਤੇ ਵਧਾਉਣ ਦੀ ਉਮੀਦ ਹੈ | ਸਿਵਲ ਟਰਮੀਨਲ ਤੇ ਹੋਰ ਇਮਾਰਤ ਦੀ ਉਸਾਰੀ ਪੂਰੀ ਹੋ ਗਈ ਹੈ | ਹਲਵਾਰਾ ਹਵਾਈ ਅੱਡੇ ਦੇ ਸੀ.ਈ.ਓ. ਜਗੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਹਵਾਈ ਅੱਡੇ ਦਾ ਜਾਇਜ਼ਾ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਲੁਧਿਆਣਾ ਦੇ ਡੀ.ਸੀ. ਹਿਮਾਂਸ਼ੂ ਜੈਨ ਅਤੇ ਪੁਲਿਸ ਜ਼ਿਲਾ ਮੁਖੀ ਡਾ. ਅੰਕੁਰ ਗੁਪਤਾ ਸਮੇਤ ਸਾਰੇ ਪੁਲਿਸ ਪ੍ਰਸ਼ਾਸਨ, ਹੋਰ ਅਧਿਕਾਰੀਆਂ ਨੂੰ ਹਵਾਈ ਅੱਡੇ ਦੇ ਉਦਘਾਟਨ ਦੀਆਂ ਰਸਮੀ ਤਿਆਰੀਆਂ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ | ਟਰਮੀਨਲ ਦਾ ਉਦਘਾਟਨ, ਜੋ ਅਸਲ ਵਿਚ ਜੁਲਾਈ 2025 ਲਈ ਨਿਰਧਾਰਤ ਸੀ, ਨੂੰ ਮੁਲਤਵੀ ਕਰ ਦਿੱਤਾ ਗਿਆ ਸੀ | ਏਅਰ ਇੰਡੀਆ ਵਿਸਤਾਰਾ ਨੇ ਪਹਿਲੇ ਪੜਾਅ ਵਿਚ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣਾਂ ਚਲਾਉਣ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ | ਹਵਾਈ ਅੱਡੇ ਨੂੰ 'ਅੰਤਰਰਾਸ਼ਟਰੀ' ਵਜੋਂ ਨਾਮਜ਼ਦ ਕੀਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਘਰੇਲੂ ਉਡਾਣਾਂ ਚਲਾਉਣ ਦੀ ਉਮੀਦ ਹੈ, ਉਸ ਤੋਂ ਬਾਅਦ ਦੇ ਪੜਾਵਾਂ ਵਿਚ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣਗੀਆਂ | ਸ਼ੁਰੂਆਤੀ ਪੜਾਅ ਵਿਚ ਲੁਧਿਆਣਾ ਨੂੰ ਪ੍ਰਮੁੱਖ ਭਾਰਤੀ ਸ਼ਹਿਰਾਂ ਨਾਲ ਜੋੜਨ ਵਾਲੇ ਘਰੇਲੂ ਰੂਟ ਸ਼ਾਮਿਲ ਹੋਣ ਦੀ ਸੰਭਾਵਨਾ ਹੈ | ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਪੰਜਾਬ ਲਈ ਰਣਨੀਤਕ ਤੇ ਆਰਥਿਕ ਪੱਖੋਂ ਮਹੱਤਵਪੂਰਨ ਹੈ | ਇਹ ਲੁਧਿਆਣਾ ਅਤੇ ਆਲੇ-ਦੁਆਲੇ ਦੇ ਜ਼ਿਲਿ੍ਹਆਂ ਦੇ ਉਦਯੋਗਿਕ ਖੇਤਰ ਲਈ ਇਕ ਪ੍ਰਮੁੱਖ ਹਵਾਬਾਜ਼ੀ ਕੇਂਦਰ ਵਜੋਂ ਕੰਮ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿਵੇਂ ਹੋਈ ਤੇ ਅਪਰਾਧੀਆਂ ਦੇ ਹੌਂਸਲੇ ਕਿਵੇਂ ਵਧੇ-ਹਾਈ ਕੋਰਟ <br/> ਅਗਲੀ ਖ਼ਬਰ ਭਾਰਤ 'ਚ ਹਵਾਈ ਹਾਦਸਿਆਂ ਦੌਰਾਨ ਹੁਣ ਤੱਕ ਦਰਜਨ ਤੋਂ ਵੱਧ ਸਿਆਸੀ ਆਗੂਆਂ ਦੀ ਹੋ ਚੁੱਕੀ ਹੈ ਮੌਤ
Ad Position 24