ਲੁਧਿਆਣਾ, 2 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਦੇ ਮੁਖੀ ਸੰਤ ਗਿਆਨੀ ਅਮੀਰ ਸਿੰਘ ਦੀ ਸਰਪ੍ਰਸਤੀ ਹੇਠ ਡਾ. ਹਰਜੋਧ ਸਿੰਘ ਅਤੇ ਰਣਜੋਧ ਸਿੰਘ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫ਼ਰੰਸ 20, 21 ਅਤੇ 22 ਫਰਵਰੀ ਨੂੰ ਕਰਵਾਈ ਜਾ ਰਹੀ ਹੈ | ਇਸ ਸਬੰਧੀ ਸੰਤ ਬਾਬਾ ਅਮੀਰ ਸਿੰਘ ਨੇ ਦੱਸਿਆ ਕਿ ਇਸ ਪੰਜਾਬੀ ਕਾਨਫਰੰਸ ਵਿਚ ਪਦਮ ਸ੍ਰੀ ਬਾਬਾ ਸੇਵਾ ਸਿੰਘ ਕਾਰ ਸੇਵਾ ਸ੍ਰੀ ਖਡੂਰ ਸਾਹਿਬ, ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਸੰਤ ਬਾਬਾ ਤੇਜਾ ਸਿੰਘ ਖੁੱਡਾ, ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਸਾ: ਅੰਬੈਸਡਰ ਸ: ਕੇ. ਸੀ. ਸਿੰਘ, ਪ੍ਰੋ: ਗੁਰਨੇਕ ਸਿੰਘ ਸਾ: ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਪ੍ਰੋ: ਪਰਿਤ ਪਾਲ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਗੁਰਚਰਨ ਸਿੰਘ ਲਾਂਬਾ, ਗੁਰਜਤਿੰਦਰ ਸਿੰਘ ਰੰਧਾਵਾ, ਪ੍ਰੋ: ਬਲਵੰਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਬਾਜਵਾ, ਮੋਤਾ ਸਿੰਘ ਸਰਾਏ, ਪ੍ਰੋ: ਸੁਖਦੇਵ ਸਿੰਘ ਸੋਹਲ, ਪ੍ਰੋ: ਰੌਣਕੀ ਰਾਮ, ਪ੍ਰੋ: ਅੰਜੂ ਸੂਰੀ, ਪ੍ਰੋ: ਬਲਕਾਰ ਸਿੰਘ, ਡਾ: ਚਰਨ ਸਿੰਘ ਸਾਬਕਾ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ, ਪ੍ਰਤਾਪ ਸਿੰਘ ਡਾਇਰੈਕਟਰ ਗੁਰੂ ਨਾਨਕ ਫਾਊਾਡੇਸ਼ਨ, ਡਾ: ਜਸਬੀਰ ਸਿੰਘ ਸਰਨਾ ਜੰਮੂ ਕਸ਼ਮੀਰ, ਡਾ: ਆਸਾ ਸਿੰਘ ਘੁੰਮਣ, ਡਾ: ਸਰਮੁਹੱਬਤ ਸਿੰਘ ਰੰਧਾਵਾ, ਡਾ: ਨਬੀਲਾ ਰਹਿਮਾਨ, ਗਿ: ਸੰਤੋਖ ਸਿੰਘ ਆਸਟਰੇਲੀਆ, ਡਾ: ਹਰਜਿੰਦਰ ਸਿੰਘ ਆਸਟਰੇਲੀਆ, ਐਡ: ਪਰਮਜੀਤ ਸਿੰਘ ਗਿੱਲ ਕੈਨੇਡਾ, ਡਾ: ਜਸਬੀਰ ਸਿੰਘ ਮਾਨ ਯੂ.ਐਸ.ਏ, ਪਿ੍ੰ: ਸੰਤੋਖ ਸਿੰਘ ਮਲੇਸ਼ੀਆ, ਕੰਵਰਪਾਲ ਸਿੰਘ ਸੂਰੀ ਯੂ.ਐਸ.ਏ. ਆਦਿ ਵਿਦਵਾਨ ਖੋਜ ਭਰਪੂਰ ਪਰਚੇ ਪੜ੍ਹਨਗੇ |
ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਜਵੱਦੀ ਟਕਸਾਲ ਵਿਖੇ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫ਼ਰੰਸ 20 ਤੋਂ-ਸੰਤ ਬਾਬਾ ਅਮੀਰ ਸਿੰਘ <br/>
ਅਜੀਤ ਡੈਸਕ
03-02-2026