ਪਟਿਆਲਾ, 10 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ/ਸਾਹਿਬ ਸਿੰਘ)-ਕਾਂਗਰਸ ਦੇ ਟਕਸਾਲੀ ਆਗੂ ਤੇ ਸਾਬਕਾ ਮੰਤਰੀ ਰਹੇ ਲਾਲ ਸਿੰਘ ਦੀ ਅੰਤਿਮ ਅਰਦਾਸ ਵਿਚ ਅੱਜ ਵੱਡੀ ਗਿਣਤੀ ਵਿਚ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਆਗੂਆਂ, ਵਰਕਰਾਂ ਤੇ ਸੰਬੰਧੀਆਂ ਨੇ ਸ਼ਰਧਾਂਜਲੀਆਂ ਅਰਪਿਤ ਕੀਤੀ | ਇਸ ਮÏਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਭਾਜਪਾ ਆਗੂ ਪ੍ਰਨੀਤ ਕÏਰ, ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਸੁਖਪਾਲ ਸਿੰਘ ਖਹਿਰਾ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸਾਂਸਦ ਡਾ. ਧਰਮਵੀਰ ਗਾਂਧੀ ਨੇ ਲਾਲ ਸਿੰਘ ਦੀ ਸ਼ਖ਼ਸੀਅਤ ਬਾਰੇ ਬੋਲਦਿਆਂ ਕਿਹਾ ਕਿ ਲਾਲ ਸਿੰਘ ਜਿਹੇ ਨੇਤਾ ਸਾਰੀ ਉਮਰ ਬੇਦਾਗ਼ ਤੇ ਸ਼ਰੀਫ਼ ਕਿਰਦਾਰ ਲੈ ਕੇ ਪਾਰਟੀ ਵਿਚ ਵਿਚਰੇ ਹਨ, ਇਹੋ ਕਾਰਨ ਹੈ ਕਿ ਅੱਜ ਹਰ ਇਕ ਪਾਰਟੀ ਦਾ ਆਗੂ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਅਰਪਿਤ ਕਰਨ ਪਹੁੰਚਿਆ ਹੈ | ਖੇਤੀਬਾੜੀ ਮੰਤਰੀ ਖੁੱਡੀਆਂ ਨੇ ਲਾਲ ਸਿੰਘ ਦੇ ਜਾਣ ਨਾਲ ਪੰਜਾਬ ਨੂੰ ਵੱਡਾ ਘਾਟਾ ਪਿਆ ਦੱਸਿਆ | ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲਾਲ ਸਿੰਘ ਦੇ ਸੁਭਾਅ ਦੀ ਗੱਲ ਕਰਦਿਆਂ ਕਿਹਾ ਕਿ ਲਾਲ ਸਿੰਘ ਸਭ ਦੇ ਹਰਮਨ ਪਿਆਰੇ ਸੀ ਅਤੇ ਉਨ੍ਹਾਂ ਨੇ ਕਦੇ ਵੀ ਕਿਸੇ ਦੀ ਵਿਰੋਧਤਾ ਨਹੀਂ ਕੀਤੀ | ਰਾਜਾ ਵੜਿੰਗ ਨੇ ਲਾਲ ਸਿੰਘ ਦੇ ਜਾਣ ਨਾਲ ਕਾਂਗਰਸ ਦੀ ਰੂਹ ਚਲੀ ਜਾਣ ਦੀ ਗੱਲ ਕੀਤੀ ¢ ਪ੍ਰੇਮ ਸਿੰਘ ਚੰਦੂਮਾਜਰਾ ਨੇ ਚੋਣਾਂ ਦÏਰਾਨ ਲਾਲ ਸਿੰਘ ਨਾਲ ਬੇਸ਼ੱਕ ਟੱਕਰ ਦੱਸਿਆ ਪ੍ਰੰਤੂ ਚੋਣਾਂ ਤੋਂ ਬਾਅਦ ਭਰਾਵਾਂ ਵਾਂਗ ਵਿਚਰਨ ਦੀ ਵੀ ਗੱਲ ਕੀਤੀ | ਇਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਲਾਲ ਸਿੰਘ ਦੀ ਸਲਾਹ ਕਾਂਗਰਸ ਪਾਰਟੀ ਲਈ ਹਮੇਸ਼ਾ ਹੀ ਕੰਮ ਆਈ ਹੈ ਅਤੇ ਬਹੁਤ ਵਾਰ ਉਨ੍ਹਾਂ ਦੀ ਸਲਾਹ ਨੇ ਕਾਂਗਰਸ ਨੂੰ ਸੰਕਟਾਂ ਵਿਚੋਂ ਕੱਢਿਆ ਸੀ | ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਪਾਰਟੀ ਲਈ ਲਾਲ ਸਿੰਘ ਦੇ ਯੋਗਦਾਨ ਨੂੰ ਕਦੇ ਵੀ ਨਾ ਭੁਲਾਉਣ ਵਾਲਾ ਦੱਸਿਆ | ਪ੍ਰਨੀਤ ਕÏਰ ਨੇ ਲਾਲ ਸਿੰਘ ਬਾਰੇ ਕਿਹਾ ਕਿ ਲਾਲ ਸਿੰਘ ਉਨ੍ਹਾਂ ਤੋਂ ਪਹਿਲਾਂ ਸਿਆਸਤ ਵਿਚ ਆਏ ਸਨ ਅਤੇ ਲਾਲ ਸਿੰਘ ਦਾ ਕੈਪਟਨ ਪਰਿਵਾਰ ਨਾਲ ਬਹੁਤ ਗੂੜਾ ਰਿਸ਼ਤਾ ਰਿਹਾ ਹੈ | ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸਟੇਜ ਦਾ ਕੰਮ ਬਾਖ਼ੂਬੀ ਨਾਲ ਸੰਭਾਲਿਆ ਅਤੇ ਉਨ੍ਹਾਂ ਵਲੋਂ ਲੋਕ ਸਭਾ 'ਚ ਵਿਰੋਧੀ ਦੇ ਨੇਤਾ ਰਾਹੁਲ ਗਾਂਧੀ, ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੇ ਸ਼Ïਕ ਸੰਦੇਸ਼ ਪੜੇ੍ਹ | ਇਸ ਮÏਕੇ ਕਾਂਗਰਸੀ ਆਗੂ ਮੁਹੰਮਦ ਸਦੀਕ, ਗੁਰਜੀਤ ਸਿੰਘ ਅÏਜਲਾ, ਡਾ. ਅਮਰ ਸਿੰਘ, ਸਾਧੂ ਸਿੰਘ ਧਰਮਸੋਤ, ਵਿਜੈਇੰਦਰ ਸਿੰਗਲਾ, ਗੁਰਕਿਰਤ ਕੋਟਲੀ, ਬ੍ਰਹਮ ਮੋਹਿੰਦਰਾ, ਅਰੁਣਾ ਚÏਧਰੀ, ਮਨਪ੍ਰੀਤ ਸਿੰਘ ਬਾਦਲ, ਹੰਸ ਰਾਜ ਜੋਸ਼ਨ, ਕੈਪਟਨ ਸੰਦੀਪ ਸੰਧੂ, ਰਾਣਾ ਗੁਰਜੀਤ ਸਿੰਘ, ਤਿ੍ਪਤਇੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ ਸੋਢੀ, ਗੁਰਚੇਤ ਸਿੰਘ ਭੁਲਰ, ਕੁਲਜੀਤ ਸਿੰਘ ਨਾਗਰਾ, ਸ਼ਮਸ਼ੇਰ ਸਿੰਘ ਦੂਲੋਂ, ਬਲਬੀਰ ਸਿੰਘ ਸਿੱਧੂ, ਹਰਿੰਦਰਪਾਲ ਸਿੰਘ ਹੈਰੀਮਾਨ, ਮਦਨ ਲਾਲ ਜਲਾਲਪੁਰ, ਮੋਹਿਤ ਮੋਹਿੰਦਰਾ, ਲੱਖਾ ਪਹਿਲ, ਸੁਖ ਸਰਕਾਰੀਆ, ਨਵਤੇਜ ਚੀਮਾ, ਸੁਰਿੰਦਰ ਡਾਬਰ, ਮੋਹਿਤ ਮੋਹਿੰਦਰਾ, ਸੰਜੇ ਤਲਵਾੜ, ਦਵਿੰਦਰ ਘੁਬਾਇਆ, ਰਮਿੰਦਰ ਆਵਲਾ, ਕੁਲਦੀਪ ਸਿੰਘ ਵੈਦ, ਇੰਦੂ ਬਾਲਾ, ਦਲਬੀਰ ਗੋਲਡੀ, ਮਲਕੀਤ ਸਿੰਘ ਦਾਖਾ, ਗੁਰਸ਼ਰਨ ਕÏਰ ਰੰਧਾਵਾ, ਲਾਡੀ ਸ਼ੇਰੋਂਵਾਲੀਆ, ਬੀ.ਐਸ. ਧਾਲੀਵਾਲ, ਸੁਖਵਿੰਦਰ ਚÏਧਰੀ, ਅਜੀਤਇੰਦਰ ਸਿੰਘ ਮੋਫਰ, ਸੁਖਪਾਲ ਸਿੰਘ ਭੁਲਰ, ਭਰਤਇੰਦਰ ਸਿੰਘ ਚਹਿਲ, ਦਾਮਨ ਥਿੰਦ ਬਾਜਵਾ, ਜਗਤਾਰ ਸਿੰਘ ਰਾਜਲਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਵਿਧਾਇਕ ਚੇਤਨ ਸਿੰਘ ਜÏੜਾਮਾਜਰਾ, ਵਿਧਾਇਕ ਗੁਰਦੇਵ ਸਿੰਘ