18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੰਜਾਬ ਪੁਲਿਸ, ਆਈ.ਆਈ.ਟੀ. ਰੋਪੜ ਨਾਲ ਮਿਲ ਕੇ ਏ.ਆਈ-ਅਧਾਰਤ ਅਪਰਾਧ ਨਿਯੰਤਰਨ ਪ੍ਰਣਾਲੀ ਨੂੰ ਮਜ਼ਬੂਤ ਕਰੇਗੀ

Ad Position 21
No active advertisement
ਅਜੀਤ ਡੈਸਕ 17-04-2026
ਚੰਡੀਗੜ੍ਹ, 16 ਅਪ੍ਰੈਲ (ਅਜੀਤ ਬਿਊਰੋ)-ਸਰਕਾਰ ਨੇ ਸੰਗਠਿਤ ਅਪਰਾਧ ਖ਼ਿਲਾਫ਼ ਆਪਣੀ ਕਾਰਵਾਈ ਨੂੰ ਹੋਰ ਤੇਜ਼ ਕਰਨ ਲਈ ਇੰਡਿਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੋਪੜ ਨਾਲ ਸਾਂਝ ਪਾ ਕੇ ਆਰਟੀਫੀਸ਼ਲ ਇੰਟੈਲੀਜੈਂਸ ਆਧਾਰਿਤ ਪੁਲਿਸਿੰਗ ਸਿਸਟਮ ਲਾਗੂ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ | ਇਸ ਪਹਿਲ ਦਾ ਉਦੇਸ਼ ਅਪਰਾਧੀਆਂ ਦਾ ਇਕ ਢਾਂਚਾਬੱਧ ਡੇਟਾਬੇਸ ਤਿਆਰ ਕਰਨਾ ਅਤੇ 'ਗੈਂਗਸਟਰਾਂ 'ਤੇ ਵਾਰ' ਅਤੇ 'ਯੁੱਧ ਨਸ਼ਿਆਂ ਵਿਰੁੱਧ' ਵਰਗੀਆਂ ਮੁਹਿੰਮਾਂ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਪੰਜਾਬ ਅਤੇ ਰਾਜ ਤੋਂ ਬਾਹਰ ਸਰਗਰਮ ਗੈਂਗਸਟਰ ਨੈੱਟਵਰਕ ਨੂੰ ਨਸ਼ਟ ਕੀਤਾ ਜਾ ਸਕੇ | ਇਸ ਸਹਿਯੋਗ ਦੇ ਤਹਿਤ ਆਈ.ਆਈ.ਟੀ. ਰੋਪੜ ਨਾਲ ਮਿਲ ਕੇ ਰਾਜ ਸਰਕਾਰ ਏ.ਆਈ. ਟੂਲਜ਼ ਦੀ ਵਰਤੋਂ ਕਰੇਗੀ, ਜਿਸ ਨਾਲ ਪੰਜਾਬ ਪੁਲਿਸ ਅਪਰਾਧੀਆਂ ਦੇ ਨੈੱਟਵਰਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੈਪ ਅਤੇ ਟਾਰਗੈੱਟ ਕਰ ਸਕੇਗੀ | ਇਸ ਪ੍ਰਾਜੈਕਟ ਲਈ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਅਤੇ ਆਈ.ਆਈ.ਟੀ. ਰੋਪੜ ਵਿਚਕਾਰ ਸਮਝੌਤਾ ਯਾਦਦਾਸ਼ਤ (ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ) 'ਤੇ ਦਸਤਖ਼ਤ ਕੀਤੇ ਗਏ ਹਨ | ਇਸ ਸਾਂਝੇਦਾਰੀ ਦੇ ਤਹਿਤ ਆਈ.ਆਈ.ਟੀ. ਰੋਪੜ ਉੱਨਤ ਸਾਫ਼ਟਵੇਅਰ ਤਿਆਰ ਕਰੇਗਾ, ਜਿਸ ਵਿਚ ਡਾਟਾ ਐਨਾਲਿਟਿਕਸ, ਆਵਾਜ਼ ਪਛਾਣ ਤਕਨੀਕ (ਵੋਇਸ ਰਿਕਗਨੀਸ਼ਨ) ਅਤੇ ਡੈਸ਼ਬੋਰਡ-ਆਧਾਰਿਤ ਮਾਨੀਟਰਿੰਗ ਵਰਗੀਆਂ ਸੁਵਿਧਾਵਾਂ ਸ਼ਾਮਿਲ ਹੋਣਗੀਆਂ |


Ad Position 22
No active advertisement
ਪਿਛਲੀ ਖ਼ਬਰ ਪੀ.ਐਸ.ਪੀ. 2.0 ਲਾਗੂ: ਫ਼ਰਜ਼ੀ ਪਛਾਣ ਤੇ ਸਖ਼ਤੀ, ਈ-ਪਾਸਪੋਰਟ ਨਾਲ ਵਧੀ ਸੁਰੱਖਿਆ ਅਤੇ ਪਾਰਦਰਸ਼ਤਾ <br/> ਅਗਲੀ ਖ਼ਬਰ ਐਲ.ਆਈ.ਸੀ. ਨੇ ਗਾਹਕਾਂ ਲਈ 'ਮਾਈ ਐਲ.ਆਈ.ਸੀ.' ਤੇ ਮਾਰਕੀਟਿੰਗ ਕਰਮਚਾਰੀਆਂ ਲਈ 'ਸੁਪਰ ਸੇਲ ਸਾਥੀ ਐਪ' ਕੀਤੇ ਐਪ ਲਾਂਚ
Ad Position 24