31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬੱਚੀ ਦੀ ਬੇਰਹਿਮੀ ਨਾਲ ਹੱਤਿਆ

Ad Position 21
No active advertisement
ਅਜੀਤ ਡੈਸਕ 25-04-2026
ਮੋਗਾ/ਕੋਟ ਈਸੇ ਖਾਂ, 24 ਅਪ੍ਰੈਲ (ਗੁਰਤੇਜ ਸਿੰਘ ਬੱਬੀ, ਗੁਰਮੀਤ ਸਿੰਘ ਖ਼ਾਲਸਾ)-ਮੋਗਾ ਅੰਮਿ੍ਤਸਰ ਰੋਡ 'ਤੇ ਸਥਿਤ ਪਿੰਡ ਲੁਹਾਰਾ ਦੇ ਇਕ ਭੱਠੇ 'ਤੇ ਇੱਟਾਂ ਪੱਥਣ ਦਾ ਕੰਮ ਕਰਦੇ ਮਜ਼ਦੂਰ ਦੀ ਅੱਠ ਸਾਲਾ ਬੇਟੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਪਾਲ ਵਾਸੀ ਪਿੰਡ ਹਰਦੋਈ (ਉਤਰ ਪ੍ਰਦੇਸ਼) ਹਾਲ ਆਬਾਦ ਐਸ.ਆਰ. ਭੱਠੇ 'ਤੇ ਮਜ਼ਦੂਰ ਵਜੋਂ ਕੰਮ ਕਰਦਾ ਹੈ, ਨੇ ਦੱਸਿਆ ਕਿ ਉਸ ਦੀ ਬੇਟੀ ਸੁੱਬੀ ਜੋ ਕਿ ਤੀਸਰੀ ਕਲਾਸ ਵਿਚ ਪੜ੍ਹਦੀ ਸੀ ਤੇ ਉਹ ਮੇਰੀ ਭਤੀਜੀ ਗੰਗਾ ਨਾਲ ਪਿੰਡ ਲੁਹਾਰਾ ਵਿਖੇ ਬਾਬਾ ਦਾਮੂ ਸ਼ਾਹ ਦੀ ਜਗ੍ਹਾ 'ਤੇ ਮੱਥਾ ਟੇਕਣ ਗਈਆਂ ਸਨ ਤੇ ਜਦ ਉਹ ਵਾਪਸ ਨਾ ਆਈਆਂ ਤਾਂ ਉਹ ਉਨ੍ਹਾਂ ਨੂੰ ਲੱਭਣ ਲਈ ਪਿੰਡ ਲੁਹਾਰਾ ਵਿਖੇ ਗਿਆ ਤਾਂ ਉਸ ਨੇ ਵੇਖਿਆ ਕਿ ਭੱਠੇ 'ਤੇ ਹੀ ਮਜ਼ਦੂਰ ਵਜੋਂ ਕੰਮ ਕਰਦਾ ਪਿੰਡ ਗਗੜਾ ਭਾਗਪੁਰ ਨਿਵਾਸੀ ਮਨਪ੍ਰੀਤ ਸਿੰਘ ਉਰਫ਼ ਰਿੰਕੂ ਉਸ ਦੀ ਬੇਟੀ ਨੂੰ ਸਾਈਕਲ 'ਤੇ ਬਿਠਾ ਕੇ ਪਿੰਡ ਜਨੇਰ ਵੱਲ ਨੂੰ ਜਾ ਰਿਹਾ ਸੀ, ਉਸ ਨੇ ਰੁਕਣ ਲਈ ਆਵਾਜ਼ਾਂ ਮਾਰੀਆਂ ਪਰ ਉਸ ਨੇ ਉਸ ਦੀ ਇਕ ਨਾ ਸੁਣੀ ਤੇ ਇਕ ਬੇ-ਆਬਾਦ ਭੱਠੇ 'ਤੇ ਲਿਜਾ ਕੇ ਉਸ ਦੇ ਗਲ ਵਿਚ ਕੱਪੜਾ ਬੰਨ੍ਹ ਕੇ ਉਸ ਨੂੰ ਦਰਖਤ ਨਾਲ ਟੰਗ ਦਿੱਤਾ ਜਿਸ ਦੌਰਾਨ ਉਸ ਦੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ. ਧਰਮਕੋਟ ਸੁਖਵਿੰਦਰ ਸਿੰਘ ਬਰਾੜ, ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫ਼ਸਰ ਸੁਨੀਤਾ ਰਾਣੀ, ਸੀ.ਆਈ. ਏ. ਮੋਗਾ ਦੇ ਮੁੱਖ ਅਫ਼ਸਰ ਇੰਸਪੈਕਟਰ ਦਲਜੀਤ ਸਿੰਘ ਬਰਾੜ ਮੌਕੇ 'ਤੇ ਪੁੱਜੇ | ਪੁਲਿਸ ਨੇ ਦੋਸ਼ੀ ਮਨਪ੍ਰੀਤ ਸਿੰਘ ਉਰਫ਼ ਰਿੰਕੂ ਨੂੰ ਕਾਬੂ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ 'ਲਾਰੈਂਸ ਆਫ਼ ਪੰਜਾਬ' ਵੈੱਬ ਸੀਰੀਜ਼ 'ਤੇ ਰੋਕ ਦੀ ਮੰਗ ਵਾਲੀ ਪਟੀਸ਼ਨ ਦਾ ਨਿਪਟਾਰਾ ਅਗਲੀ ਖ਼ਬਰ ਸਿਰਫ਼ 7 ਸੰਸਦ ਮੈਂਬਰ ਨਹੀਂ, ਸਗੋਂ 50 ਵਿਧਾਇਕ ਵੀ 'ਆਪ' ਨੂੰ ਛੱਡ ਸਕਦੇ ਹਨ-ਵੜਿੰਗ ਦਾ ਦਾਅਵਾ
Ad Position 24