02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਅੱਤਵਾਦ ਖ਼ਿਲਾਫ਼ ਲੜਾਈ 'ਚ ਕੋਈ ਦੋਹਰਾ ਮਾਪਦੰਡ ਨਹੀਂ-ਡੋਵਾਲ ਰੂਸ 'ਚ ਅੰਤਰਰਾਸ਼ਟਰੀ ਸੁਰੱਖਿਆ ਮੰਚ ਨੂੰ ਕੀਤਾ ਸੰਬੋਧਨ <br/>

Ad Position 21
No active advertisement
ਅਜੀਤ ਡੈਸਕ 29-05-2026
ਮਾਸਕੋ, 28 ਮਈ (ਏਜੰਸੀ)-ਮਾਸਕੋ 'ਚ ਭਾਰਤੀ ਦੂਤਘਰ ਅਨੁਸਾਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀਰਵਾਰ ਨੂੰ ਰੂਸ 'ਚ ਇਕ ਅੰਤਰਰਾਸ਼ਟਰੀ ਸੁਰੱਖਿਆ ਮੰਚ ਨੂੰ ਸੰਬੋਧਨ ਕਰਦੇ ਹੋਏ ਅੱਤਵਾਦ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਦਾ ਸੱਦਾ ਦਿੱਤਾ ਹੈ ਤੇ ਕਿਹਾ ਕਿ ਇਸ ਦੇ ਖ਼ਿਲਾਫ਼ ਲੜਾਈ 'ਚ ਕੋਈ ਦੋਹਰਾ ਮਾਪਦੰਡ ਨਹੀਂ ਹੋ ਸਕਦਾ | ਡੋਵਾਲ ਨੇ ਮਾਸਕੋ 'ਚ ਪਹਿਲੇ ਅੰਤਰਰਾਸ਼ਟਰੀ ਸੁਰੱਖਿਆ ਮੰਚ ਅਤੇ ਸੁਰੱਖਿਆ ਮਾਮਲਿਆਂ ਲਈ ਉੱਚ ਪ੍ਰਤੀਨਿਧੀਆਂ ਦੀ 14ਵੀਂ ਬੈਠਕ 'ਚ ਹਿੱਸਾ ਲਿਆ | ਦੂਤਘਰ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਇਸ ਬੈਠਕ ਦੀ ਮੇਜ਼ਬਾਨੀ ਰੂਸੀ ਸੰਘ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਸਰਗੇਈ ਸ਼ੋਈਗੂ ਨੇ ਕੀਤੀ | ਪੋਸਟ 'ਚ ਅੱਗੇ ਕਿਹਾ ਗਿਆ ਹੈ ਕਿ ਮੰਚ ਨੇ ਬਹੁ-ਧਰੁਵੀ ਵਿਸ਼ਵ ਦੇ ਉਦੈ ਦੇ ਸੰਦਰਭ 'ਚ ਅੰਤਰਰਾਸ਼ਟਰੀ ਸੁਰੱਖਿਆ ਲਈ ਚੁਣੌਤੀਆਂ ਅਤੇ ਖ਼ਤਰਿਆਂ 'ਤੇ ਵਿਚਾਰ-ਚਰਚਾ ਕੀਤੀ | ਦੂਤਘਰ ਨੇ ਕਿਹਾ ਕਿ ਐਨ. ਐਸ. ਏ. ਨੇ ਕਿਹਾ ਕਿ ਅੱਤਵਾਦ ਖ਼ਿਲਾਫ਼ ਲੜਾਈ 'ਚ ਕੋਈ ਦੋਹਰਾ ਮਾਪਦੰਡ ਨਹੀਂ ਹੋ ਸਕਦਾ | ਜ਼ਿੰਮੇਵਾਰ ਰਾਸ਼ਟਰਾਂ ਨੂੰ ਆਪਣੇ ਬਦਲਾਂ ਦਾ ਮੁਲਾਂਕਣ ਕਰਨਾ ਹੋਵੇਗਾ ਅਤੇ ਇਹ ਤੈਅ ਕਰਨਾ ਹੋਵੇਗਾ ਕਿ ਉਹ ਅੱਤਵਾਦ ਦੇ ਸਮਰਥਕਾਂ ਦਾ ਸਮਰਥਨ ਕਰਦੇ ਹਨ ਜਾਂ ਫ਼ੈਸਲਾਕੁੰਨ ਕਾਰਵਾਈ ਦੇ ਨਾਲ ਉਨ੍ਹਾਂ ਦਾ ਮੁਕਾਬਲਾ ਕਰਦੇ ਹਨ | ਡੋਵਾਲ ਨੇ 1945 'ਚ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਦੇ ਬਾਅਦ ਸਥਾਪਿਤ ਸੰਰਚਨਾਵਾਂ ਅਤੇ ਸੰਸਥਾਵਾਂ 'ਚ ਸੁਧਾਰ ਦੀ ਤਤਕਾਲ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ, ਤਾਂਕਿ ਉਨ੍ਹਾਂ ਨੂੰ ਸਮਕਾਲੀਨ ਅੰਤਰਰਾਸ਼ਟਰੀ ਸੁਰੱਖਿਆ ਖ਼ਤਰਿਆਂ ਨਾਲ ਨਜਿੱਠਣ 'ਚ ਪ੍ਰਭਾਵੀ ਬਣਾਇਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਐੱਸ. ਜੀ. ਐੱਨ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੋਲਰ ਪਾਵਰ ਸਿਸਟਮ ਵਰਕਸ਼ਾਪ 'ਚ ਲਿਆ ਭਾਗ <br/> ਅਗਲੀ ਖ਼ਬਰ ਟਵਿਸ਼ਾ ਸ਼ਰਮਾ ਮੌਤ ਮਾਮਲਾ : ਸੀ.ਬੀ.ਆਈ. ਵਲੋਂ ਸਾਬਕਾ ਜੱਜ ਗਿਰੀਬਾਲਾ ਸਿੰਘ ਗਿ੍ਫ਼ਤਾਰ <br/>
Ad Position 24
No active advertisement