04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਪੈਣ ਕਾਰਨ ਮੌਸਮ ਹੋਇਆ ਸੁਹਾਵਣਾ, ਹਨੇਰੀ, ਤੂਫਾਨ ਕਾਰਨ ਕਈ ਰੁੱਖ ਅਤੇ ਬਿਜਲੀ ਦੇ ਖੰਬੇ ਡਿਗੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-06-2026

ਅੰਮਿ੍ਤਸਰ, 11 ਜੂਨ (ਹਰਮਿੰਦਰ ਸਿੰਘ)-ਪੰਜਾਬ 'ਚ ਲੰਘੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਤੋਂ ਬਾਅਦ ਅੱਜ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਬਾਅਦ ਦੁਪਹਿਰ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ | ਅੰਮਿ੍ਤਸਰ 'ਚ ਅਸਮਾਨ 'ਤੇ ਕਾਲੀਆਂ ਘਟਾਵਾਂ ਦੇ ਛਾ ਜਾਣ ਕਾਰਨ ਚਿੱਟੇ ਦਿਨ ਹੀ ਹਨ੍ਹੇਰਾ ਛਾ ਗਿਆ | ਇਸ ਦੌਰਾਨ ਤੇਜ਼ ਹਨੇਰੀਆਂ ਚੱਲਣ ਕਾਰਨ ਜਨਜੀਵਨ 'ਤੇ ਬਹੁਤ ਅਸਰ ਦੇਖਣ ਨੂੰ ਮਿਲਿਆ | ਕਈ ਜਗ੍ਹਾ 'ਤੇ ਬਿਜਲੀ ਦੇ ਖੰਭੇ ਡਿੱਗੇ ਅਤੇ ਰੁੱਖ ਵੀ ਡਿੱਗੇ ਜਿਸ ਕਾਰਨ ਸੜਕੀ ਅਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ | ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ 'ਚ ਪੰਜਾਬ ਦੇ ਕਈ ਇਲਾਕਿਆਂ 'ਚ ਇਸੇ ਤਰ੍ਹਾਂ ਨਾਲ ਮੀਂਹ ਪੈਣ ਤੇ ਹਨੇ੍ਹਰੀਆਂ ਚੱਲਣ ਦੀ ਸੰਭਾਵਨਾ ਹੈ | ਪੰਜਾਬ 'ਚ ਲਗਾਤਾਰ ਪੈ ਰਹੀ ਗਰਮੀ ਦੇ ਕਾਰਨ ਸੂਬੇ ਦੇ ਵੱਡੇ ਹਿੱਸੇ 'ਚ ਅੱਜ ਪੂਰਾ ਦਿਨ ਸੂਰਜ ਦੀ ਤਪਸ਼ ਬਰਕਰਾਰ ਰਹੀ, ਜਿਸ ਕਾਰਨ ਸੂਬੇ ਦਾ ਫਰੀਦਕੋਟ ਇਲਾਕਾ ਸਭ ਤੋਂ ਗਰਮ ਰਿਹਾ ਜਿਥੇ ਦਿਨ ਦੇ ਸਮੇਂ ਤਾਪਮਾਨ 44.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | ਪਰ ਅੰਮਿ੍ਤਸਰ, ਲੁਧਿਆਣਾ, ਪਟਿਆਲਾ, ਨਵਾਂ ਸ਼ਹਿਰ ਸਮੇਤ ਕਈ ਇਲਾਕਿਆਂ 'ਚ ਬੱੁਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਤੇਜ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੇ ਕਾਰਨ ਤਾਪਮਾਨ 'ਚ ਕੁਝ ਗਿਰਾਵਟ ਆਈ | ਪਟਿਆਲਾ 'ਚ ਰਾਤ ਦੇ ਸਮੇਂ 20.4 ਡਿਗਰੀ ਸੈਲਸੀਅਤ ਤੱਕ ਤਾਪਮਾਨ ਆ ਗਿਆ ਜੋ ਸੂਬੇ ਦਾ ਸਭ ਤੋਂ ਘੱਟ ਤਾਪਮਾਨ ਸੀ | ਇਸ ਉਪਰੰਤ ਦੁਪਹਿਰ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਤੇਜ਼ ਹਨੇਰੀਆਂ ਚੱਲਣ ਅਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਇਤਲਾਹ ਹੈ | ਜਿਸ ਦੇ ਨਾਲ ਰਾਤ ਦੇ ਤਾਪਮਾਨ ਵਿਚ ਹੋਰ ਗਿਰਾਵਟ ਆ ਸਕਦੀ ਹੈ | ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ 'ਚ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇ੍ਹਰੀਆਂ ਚੱਲਣ ਅਤੇ ਗਰਜ ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਦੇ ਕਾਰਨ ਅਗਲੇ ਦਿਨ ਗਰਮੀ ਤੋਂ ਕੁਝ ਰਾਹਤ ਭਰੇ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਆਯੂਸ਼ਮਾਨ ਭਾਰਤ ਯੋਜਨਾ 'ਚ ਕਥਿਤ ਲੱਖਾਂ ਜਾਅਲੀ ਲਾਭਪਾਤਰੀਆਂ ਸੰਬੰਧੀ ਜਾਂਚ ਬਾਰੇ ਕੇਂਦਰ ਸਰਕਾਰ ਲਵੇ ਫ਼ੈਸਲਾ-ਹਾਈ ਕੋ... ਅਗਲੀ ਖ਼ਬਰ ਅਭਿਸ਼ੇਕ ਬੈਨਰਜੀ ਤੋਂ ਦਸਤਖ਼ਤ ਜਾਅਲਸਾਜ਼ੀ ਮਾਮਲੇ 'ਚ ਪੁੱਛਗਿੱਛ
Ad Position 24